Ludhiana News: ਲੁਧਿਆਣਾ 'ਚ ਦੇਹ ਵਪਾਰ ਦਾ ਪਰਦਾਫਾਸ਼, 600 ਤੋਂ ਲੈ ਕੇ 4000 ਰੁਪਏ ਤੱਕ ਲੱਗਦੀ ਸੀ ਔਰਤਾਂ ਦੀ ਬੋਲੀ
Ludhiana News: ਕਰਾਏ 'ਤੇ ਕੋਠੀ ਲਈ ਹੋਈ ਸੀ। ਉਹ ਆਨਲਾਈਨ ਕੁੜੀਆਂ ਦੀ ਬੋਲੀ ਲਵਾਉਂਦੇ ਸੀ। ਉਹ 600 ਰੁਪਏ ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਦੇ ਰੇਟ ਵਿੱਚ ਔਰਤਾਂ ਸਪਲਾਈ ਕਰਦੇ ਸੀ।
Ludhiana News: ਲੁਧਿਆਣਾ ਵਿੱਚ ਦੇਹ ਵਪਾਰ ਦਾ ਪਰਦਾਫਾਸ਼ ਹੋਇਆ ਹੈ। ਇਹ ਧੰਦਾ ਮਾਂ ਤੇ ਬੇਟਾ ਮਿਲ ਕੇ ਕਰ ਰਹੇ ਸੀ। ਉਨ੍ਹਾਂ ਨੇ ਕਰਾਏ 'ਤੇ ਕੋਠੀ ਲਈ ਹੋਈ ਸੀ। ਉਹ ਆਨਲਾਈਨ ਕੁੜੀਆਂ ਦੀ ਬੋਲੀ ਲਵਾਉਂਦੇ ਸੀ। ਉਹ 600 ਰੁਪਏ ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਦੇ ਰੇਟ ਵਿੱਚ ਔਰਤਾਂ ਸਪਲਾਈ ਕਰਦੇ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਦਬੋਚ ਲਿਆ ਹੈ।
ਹੋਰ ਪੜ੍ਹੋ : ਭਾਰਤ ਭੂਸ਼ਣ ਆਸ਼ੂ ਦੇ ਘਰ 12 ਘੰਟੇ ਚੱਲੀ ਈਡੀ ਦੀ ਰੇਡ, ਜਾਂਚ ਮਗਰੋਂ ਆਸ਼ੂ ਦੀ ਪਤਨੀ ਦਾ ਵੱਡਾ ਦਾਅਵਾ
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਕਾਲਜ ਰੋਡ ’ਤੇ ਰੇਮੰਡ ਸ਼ੋਅਰੂਮ ਨੇੜੇ ਕੋਠੀ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਨੂੰ 5 ਔਰਤਾਂ ਤੇ 2 ਵਿਅਕਤੀ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਹਨ।
ਪੁਲਿਸ ਨੇ ਛਾਪੇਮਾਰੀ ਦੌਰਾਨ ਦੋ ਦਲਾਲਾਂ ਨੂੰ ਵੀ ਕਾਬੂ ਕੀਤਾ ਹੈ, ਜੋ ਕੋਠੀ 'ਚ ਲੜਕੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। ਦੋਵੇਂ ਦੋਸ਼ੀ ਮਾਂ-ਪੁੱਤ ਹਨ। ਕੁੜੀਆਂ ਦੀਆਂ ਫੋਟੋਆਂ ਆਨਲਾਈਨ ਭੇਜ ਕੇ ਗਾਹਕ ਬੁੱਕ ਕੀਤੇ ਜਾਂਦੇ ਸਨ। ਕੁੜੀਆਂ ਦੀ ਬੋਲੀ ਲਗਪਗ 600 ਰੁਪਏ ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਲਾਈ ਜਾਂਦੀ ਹੈ।
ਹੋਰ ਪੜ੍ਹੋ : ਲੈਂਟਰ ਡਿੱਗਣ ਮਗਰੋਂ ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ! ਪੰਜਾਬ ਭਰ ਦੇ ਸਕੂਲਾਂ ਨੂੰ ਐਡਵਾਈਜ਼ਰੀ ਜਾਰੀ
ਏਸੀਪੀ ਜਗਰੂਪ ਕੌਰ ਬਾਠ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ। ਸਿਵਲ ਲਾਈਨ ’ਤੇ ਸਥਿਤ ਕੋਠੀ ਵਿੱਚ ਗਲਤ ਕੰਮ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ਨੇ ਇਹ ਕੋਠੀ ਕਿਰਾਏ ’ਤੇ ਲਈ ਹੋਈ ਸੀ। ਠੋਸ ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਛਾਪਾ ਮਾਰ ਕੇ ਦਲਾਲਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੇ ਨਾਂ ਅਨੀਤਾ ਵਾਲਟਰ ਵਾਸੀ ਇੰਦਰਾਪੁਰੀ ਤੇ ਉਸ ਦਾ ਲੜਕਾ ਅਮਨ ਵਾਲਟਰ ਦੱਸਿਆ ਗਿਆ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 500 ਰੁਪਏ ਨਕਦ ਤੇ 92 ਕੰਡੋਮ ਮਿਲੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।