ਕੈਨੇਡਾ ਤੋਂ ਆਈ ਖ਼ਬਰ ਨੇ ਘਰ 'ਚ ਪੁਆਏ ਵੈਣ, ਟਰੱਕ ਨਾਲ ਟਕਰਾਇਆ ਟਰਾਲਾ, ਹੋਈ ਮੌਤ
Ludhiana News: ਲੁਧਿਆਣਾ ਦੇ ਇੱਕ ਮੱਧ ਵਰਗੀ ਜ਼ਿਮੀਂਦਾਰ ਪਰਿਵਾਰ ਦੇ ਪੁੱਤਰ ਮਨਿੰਦਰ ਸਿੰਘ ਦੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ।

Ludhiana News: ਲੁਧਿਆਣਾ ਦੇ ਇੱਕ ਮੱਧ ਵਰਗੀ ਜ਼ਿਮੀਂਦਾਰ ਪਰਿਵਾਰ ਦੇ ਪੁੱਤਰ ਮਨਿੰਦਰ ਸਿੰਘ ਦੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਡਰਾਈਵਰ ਅਚਾਨਕ ਆਪਣੀ ਗੱਡੀ ਸੜਕ 'ਤੇ ਲੈ ਆਇਆ, ਜਿਸ ਕਾਰਨ ਮਨਿੰਦਰ ਸਿੰਘ ਦੀ ਟਰਾਲੀ ਇੱਕ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਿਸ ਕਾਰਨ ਮਨਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਨਿੰਦਰ ਦੇ ਪਿਤਾ ਕੁਲਦੀਪ ਸਿੰਘ ਅਤੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਪਿੰਡ ਦੇ ਸਰਪੰਚ ਰਘਬੀਰ ਸਿੰਘ ਰਾਹੀਂ ਸਵੇਰੇ ਲਗਭਗ 4.30 ਵਜੇ ਮਿਲੀ। ਰਿਸ਼ਤੇਦਾਰਾਂ ਨੇ ਕੈਨੇਡਾ ਤੋਂ ਫੋਨ ਕਰਕੇ ਦੱਸਿਆ ਕਿ ਕੱਲ੍ਹ ਦੁਪਹਿਰ 12 ਵਜੇ ਦੇ ਕਰੀਬ ਮਨਿੰਦਰ ਸਿੰਘ ਦੀ ਟਰਾਲੇ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ। ਮਨਿੰਦਰ ਦੇ ਸਿਰ ਅਤੇ ਸਰੀਰ ਵਿੱਚ ਅੰਦਰੂਨੀ ਸੱਟਾਂ ਲੱਗੀਆਂ ਸਨ।
ਇਸ ਹਾਦਸੇ ਕਰਕੇ ਐਡਮਿੰਟਨ ਪੁਲਿਸ ਨੂੰ 7 ਘੰਟੇ ਆਵਾਜਾਈ ਰੋਕਣੀ ਪਈ। ਮਨਿੰਦਰ ਦੀ ਲਾਸ਼ ਨੂੰ ਕੈਲਗਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਜਾਂਚ ਅਤੇ ਪੁਲਿਸ ਦੀ ਜਾਂਚ ਜਾਰੀ ਰਹੇਗੀ, ਜਿਸ ਤੋਂ ਬਾਅਦ ਅੰਤਿਮ ਸਸਕਾਰ ਦੇ ਬਾਰੇ ਵਿੱਚ ਫੈਸਲਾ ਲਿਆ ਜਾਵੇਗਾ। ਮਨਿੰਦਰ ਸਿੰਘ 2019 ਵਿੱਚ ਕੈਨੇਡਾ ਗਿਆ ਸੀ ਅਤੇ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।






















