Ludhian News: ਬੁੱਢੇ ਨਾਲੇ ਨੇ ਆਪਸ 'ਚ ਭਿੜਾਏ ਆਪ ਦੇ ਵਿਧਾਇਕ, ਗੋਗੀ ਦਾ ਤਰਕ,ਵਿਧਾਨ ਸਭਾ 'ਚ ਨਹੀਂ ਮਿਲਿਆ ਬੋਲਣ ਦਾ ਸਮਾਂ, ਪਰਾਸ਼ਰ ਨੇ ਕਿਹਾ-ਆਪਣੀ ਮਰਜ਼ੀ ਨਾਲ ਨਹੀਂ ਬੋਲੇ
ਵਿਧਾਇਕ ਗੋਗੀ ਨੇ ਤਰਕ ਦਿੱਤਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਨੇ ਬੁੱਢਾ ਦਰਿਆ ਦਾ ਮੁੱਦਾ ਉਠਾਉਣਾ ਚਾਹਿਆ ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਪਰ ਪਰਾਸ਼ਰ ਨੇ ਕਿਹਾ ਕਿ ਉਹ ਆਪ ਨਹੀਂ ਬੋਲਣਾ ਚਾਹੁੰਦੇ ਸਨ।
Ludhiana News: ਲੁਧਿਆਣਾ 'ਚ ਬੁੱਢਾ ਦਰਿਆ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ (Gurpreet Gogi) ਤੇ ਵਿਧਾਇਕ ਅਸ਼ੋਕ ਪਰਾਸ਼ਰ (Ashok Parashar Pappi ) ਆਹਮੋ-ਸਾਹਮਣੇ ਨਜ਼ਰ ਆ ਰਹੇ ਹਨ। ਵਿਧਾਇਕ ਗੋਗੀ ਕਈ ਵਾਰ ਮੀਡੀਆ ਵਿੱਚ ਬੁੱਢਾ ਦਰਿਆ ਦੀ ਸਫਾਈ ਦਾ ਮੁੱਦਾ ਚੁੱਕ ਚੁੱਕੇ ਹਨ। ਵਿਧਾਇਕ ਗੋਗੀ ਨੇ ਤਰਕ ਦਿੱਤਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਨੇ ਬੁੱਢਾ ਦਰਿਆ ਦਾ ਮੁੱਦਾ ਉਠਾਉਣਾ ਚਾਹਿਆ ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ।
ਪੱਪੀ ਪਰਾਸ਼ਰ ਨੇ ਕਿਹਾ-ਆਪ ਨਹੀਂ ਬੋਲਣਾ ਚਾਹੁੰਦੇ
ਜਦੋਂ ਇਸ ਬਾਬਤ ਵਿਧਾਇਕ ਪੱਪੀ ਪਰਾਸ਼ਰ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਸਾਰਿਆਂ ਨੂੰ ਬੋਲਣ ਦਾ ਮੌਕਾ ਮਿਲਦਾ ਹੈ। ਗੋਗੀ ਖੁਦ ਬੋਲਣਾ ਨਹੀਂ ਚਾਹੁੰਦਾ ਸੀ। ਉਨ੍ਹਾਂ ਨੂੰ ਕਿਸੇ ਨੇ ਰੋਕਿਆ ਨਹੀਂ ਸੀ। ਵਿਧਾਨ ਸਭਾ ਵਿੱਚ ਕਿਸੇ ਨੂੰ ਵੀ ਨਹੀਂ ਰੋਕਿਆ ਜਾਂਦਾ ਭਾਵੇਂ ਉਹ ਵਿਰੋਧੀ ਧਿਰ ਦਾ ਹੋਵੇ ਜਾਂ ਸੱਤਾਧਾਰੀ ਪਾਰਟੀ ਦਾ ਵਿਧਾਇਕ। ਵਿਧਾਇਕ ਪੱਪੀ ਨੇ ਕਿਹਾ ਕਿ ਮੈਂ ਖੁਦ ਦੋ ਦਿਨਾਂ ਵਿੱਚ ਤਿੰਨ ਵਾਰ ਮੁੱਦੇ ਉਠਾਏ ਹਨ।
ਗੁਰਪ੍ਰੀਤ ਗੋਗੀ ਦਾ ਕੀ ਹੈ ਕਹਿਣਾ ?
ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸਿਫਰ ਕਾਲ ਦੌਰਾਨ ਹੋਰ ਵੀ ਕਈ ਮੁੱਦੇ ਵਿਚਾਰੇ ਜਾਣੇ ਸਨ। ਮੈਂ ਇਹ ਵੀ ਲਿਖਿਆ ਸੀ ਕਿ ਬੁੱਢਾ ਦਰਿਆ ਦਾ ਮੁੱਦਾ ਉਠਾਉਣਾ ਹੈ ਪਰ ਸਪੀਕਰ ਸਾਬ੍ਹ ਨੇ ਹੋਰ ਕਈ ਮੁੱਦਿਆਂ ਕਾਰਨ ਮੈਨੂੰ ਬੁੱਢਾ ਦਰਿਆ 'ਤੇ ਬੋਲਣ ਦਾ ਸਮਾਂ ਨਹੀਂ ਦਿੱਤਾ। ਜਦੋਂ ਪੱਤਰਕਾਰਾਂ ਨੇ ਗੋਗੀ ਨੂੰ ਪੁੱਛਿਆ ਕਿ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਕਹਿ ਰਹੇ ਹਨ ਕਿ ਗੋਗੀ ਵਿਧਾਨ ਸਭਾ 'ਚ ਬੋਲਣਾ ਨਹੀਂ ਚਾਹੁੰਦੇ, ਸਮਾਂ ਨਾ ਦੇਣ ਵਰਗੀ ਕੋਈ ਗੱਲ ਨਹੀਂ ਤਾਂ ਜਵਾਬ 'ਚ ਵਿਧਾਇਕ ਗੋਗੀ ਨੇ ਕਿਹਾ ਕਿ ਅਸ਼ੋਕ ਪਰਾਸ਼ਰ ਪੱਪੀ ਇਸ ਮਾਮਲੇ 'ਤੇ ਗ਼ਲਤ ਬੋਲ ਰਹੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।