Modi Cabinet Minister Oath: ਪੰਜਾਬ ਦੇ ਇਸ ਸਾਂਸਦ ਨੂੰ ਮਿਲੇਗੀ ਮੋਦੀ ਕੈਬਨਿਟ 'ਚ ਜਗ੍ਹਾ ! PM ਮੋਦੀ ਤੋਂ ਮਿਲਿਆ ਚਾਹ ਦਾ ਸੱਦਾ
ਭਾਜਪਾ ਦੀ ਪੰਜਾਬ ਅਤੇ ਚੰਡੀਗੜ੍ਹ ਦੀਆਂ ਸਾਰੀਆਂ 14 ਲੋਕ ਸਭਾ ਸੀਟਾਂ 'ਤੇ ਹੂੰਝਾ ਫਿਰ ਗਿਆ ਹੈ। ਮੋਦੀ ਸਰਕਾਰ ਵਿੱਚ ਪੰਜਾਬ ਦਾ ਇੱਕ ਮੰਤਰੀ ਜ਼ਰੂਰ ਸੀ, ਪਰ ਇਸ ਵਾਰ ਮੰਤਰੀ ਕੌਣ ਬਣੇਗਾ, ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਮੰਤਰੀ ਅਹੁਦੇ ਦੇ ਸਾਰੇ ਦਾਅਵੇਦਾਰ ਇੱਥੋਂ ਹਾਰ ਗਏ ਹਨ
Modi 3.0 Cabinet Minister Oath: ਲੁਧਿਆਣਾ ਤੋਂ ਤਿੰਨ ਵਾਰ ਦੇ ਸਾਂਸਦ ਤੇ 2024 ਦੀਆਂ ਚੋਣਾਂ ਵਿੱਚ ਭਾਜਪਾ ਵਿੱਚ ਜਾ ਕੇ ਹਾਰੇ ਰਵਨੀਤ ਸਿੰਘ ਬਿੱਟੂ ਨੂੰ ਪੀਐਮਓ ਤੋਂ ਫੋਨ ਆਇਆ ਹੈ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਚਾਹ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਦੀਆਂ 13 ਸੀਟਾਂ 'ਚੋਂ ਭਾਜਪਾ ਦੇ ਉਮੀਦਵਾਰ ਇੱਕ ਵੀ ਸੀਟ ਨਹੀਂ ਜਿੱਤ ਸਕੇ। ਇਸ ਦੇ ਬਾਵਜੂਦ ਰਵਨੀਤ ਸਿੰਘ ਬਿੱਟੂ ਨੂੰ ਪੀਐਮਓ ਤੋਂ ਫੋਨ ਆਉਣਾ ਹੈਰਾਨ ਕਰਨ ਵਾਲਾ ਹੈ। ਜਦੋਂਕਿ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਜ਼ਿਕਰ ਕਰ ਦਈਏ ਕਿ ਕੇਂਦਰ ਦੀ ਮੋਦੀ 3.0 ਸਰਕਾਰ ਵਿੱਚ ਹਰਿਆਣਾ ਤੋਂ ਦੋ ਮੰਤਰੀ ਹੋਣੇ ਯਕੀਨੀ ਹਨ। ਇਨ੍ਹਾਂ ਵਿਚ ਸਭ ਤੋਂ ਪਹਿਲਾ ਨਾਂਅ ਮਨੋਹਰ ਲਾਲ ਖੱਟਰ ਦਾ ਹੈ। ਸਾਬਕਾ ਸੀਐਮ ਖੱਟਰ ਕਰਨਾਲ ਲੋਕ ਸਭਾ ਸੀਟ ਤੋਂ ਸਾਂਸਦ ਬਣੇ ਹਨ। ਦੂਜਾ ਨਾਂ ਹੈ ਗੁਰੂਗ੍ਰਾਮ ਦੇ ਸੰਸਦ ਮੈਂਬਰ ਰਾਓ ਇੰਦਰਜੀਤ ਦਾ। ਉਹ ਪਿਛਲੀ ਮੋਦੀ ਸਰਕਾਰ ਵਿੱਚ ਵੀ ਮੰਤਰੀ ਰਹੇ ਹਨ। ਖੱਟਰ ਅਤੇ ਰਾਓ ਇੰਦਰਜੀਤ ਨੂੰ ਪੀਐਮਓ ਤੋਂ ਫੋਨ ਆਇਆ। ਜਿਸ ਤੋਂ ਬਾਅਦ ਦੋਵੇਂ ਸੰਸਦ ਮੈਂਬਰ ਦਿੱਲੀ ਪਹੁੰਚ ਗਏ। ਹੁਣ ਉਹ ਪੀਐਮ ਹਾਊਸ ਚਾਹ ਪੀਣ ਜਾ ਰਹੇ ਹਨ।
ਦੂਜੇ ਪਾਸੇ ਭਾਜਪਾ ਦੀ ਪੰਜਾਬ ਅਤੇ ਚੰਡੀਗੜ੍ਹ ਦੀਆਂ ਸਾਰੀਆਂ 14 ਲੋਕ ਸਭਾ ਸੀਟਾਂ 'ਤੇ ਹੂੰਝਾ ਫਿਰ ਗਿਆ ਹੈ। ਮੋਦੀ ਸਰਕਾਰ ਵਿੱਚ ਪੰਜਾਬ ਦਾ ਇੱਕ ਮੰਤਰੀ ਜ਼ਰੂਰ ਸੀ, ਪਰ ਇਸ ਵਾਰ ਮੰਤਰੀ ਕੌਣ ਬਣੇਗਾ, ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਮੰਤਰੀ ਅਹੁਦੇ ਦੇ ਸਾਰੇ ਦਾਅਵੇਦਾਰ ਇੱਥੋਂ ਹਾਰ ਗਏ ਹਨ। ਹਾਲਾਂਕਿ ਇਹ ਵੀ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਪਤਨੀ ਪ੍ਰਨੀਤ ਕੌਰ, ਲੁਧਿਆਣਾ ਦੇ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਜਾਂ ਹਰਦੀਪ ਪੁਰੀ ਨੂੰ ਸਿੱਖ ਚਿਹਰਿਆਂ ਵਜੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਹਿਮਾਚਲ ਤੋਂ ਮੰਤਰੀ ਅਹੁਦੇ ਦੇ ਦਾਅਵੇਦਾਰਾਂ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਅਨੁਰਾਗ ਠਾਕੁਰ ਦੇ ਨਾਂ ਚਰਚਾ 'ਚ ਹਨ। ਠਾਕੁਰ ਪਿਛਲੇ ਕਾਰਜਕਾਲ 'ਚ ਮੰਤਰੀ ਰਹਿ ਚੁੱਕੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ