Bambiha Gang: ਦਵਿੰਦਰ ਬੰਬੀਹਾ ਗੈਂਗ ਦੇ 6 ਗੈਂਗਸਟਰ ਚੜ੍ਹ ਗਏ ਪੰਜਾਬ ਪੁਲਿਸ ਅੜਿੱਕੇ, ਮੁਖਬਰ ਦੇ ਇਨਪੁੱਟ 'ਤੇ ਐਕਸ਼ਨ
Devinder Bambiha Gang: ਇਹ ਸਾਰੇ ਜਾਣੇ ਸੁਨੀਲ ਕੁਮਾਰ ਬਾਬਾ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਦੇ ਕਹਿਣ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਜਾਇਜ ਅਸਲਾ/ਕਾਰਤੂਸ ਸਮੇਤ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਅਤੇ ਵਰਨਾ ਕਾਰ ਪਰ ਸਵਾਰ ਹੋ
Devinder Bambiha Gang: ਸੀ.ਆਈ.ਏ ਸਟਾਫ਼ ਮੋਗਾ ਦੀ ਪੁਲਿਸ ਪਾਰਟੀ ਵੱਲੋ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ 6 ਵਿਅਕਤੀਆ ਨੂੰ 03 ਪਿਸਟਲ 30 ਬੋਰ ਸਮੇਤ 03 ਰੋਂਦ ਜਿੰਦਾ 30 ਬੋਰ ਅਤੇ ਇੱਕ ਕੱਟਾ 315 ਬੋਰ ਸਮੇਤ 02 ਰੋਂਦ ਜਿੰਦਾ 315 ਬੋਰ ਅਤੇ ਕਾਰ ਫਾਰਚੂਨਰ ਅਤੇ ਕਾਰ ਵਰਨਾ ਸਮੇਤ ਕਾਬੂ ਕੀਤਾ।
ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਮੁਖਬਰ ਖਾਸ ਨੇ ਹਾਜਰ ਆ ਕੇ ਸੁਖਵਿੰਦਰ ਸਿੰਘ ਨੰਬਰ ਏ.ਐਸ.ਆਈ. ਮੋਗਾ ਪਾਸ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ਼ ਲੱਭੀ ਪੁੱਤਰ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਹੌਰੀਆ ਵਾਲਾ ਮੁਹੱਲਾ ਮੋਗਾ (ਜੇਲ੍ਹ ਵਿੱਚ ਬੰਦ ਹੈ) ਅਤੇ ਸੁਨੀਲ ਕੁਮਾਰ ਉਰਫ ਬਾਬਾ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 319 ਗਲੀ ਨੰਬਰ 06 ਰੇਗਰ ਬਸਤੀ ਮੋਗਾ ਜੋ ਕਿ ਦਵਿੰਦਰ ਬੰਬੀਹਾ ਗੁਰੱਪ ਨਾਲ ਸਬੰਧ ਰੱਖਦੇ ਹਨ।
ਸੁਨੀਲ ਕੁਮਾਰ ਉਰਫ ਬਾਬਾ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਦੇ ਗੈਂਗ ਵਿੱਚ ਕਰਨ ਪੁੱਤਰ ਕਾਮਰਾਜ ਵਾਸੀ ਗਲੀ ਨੰਬਰ 4 ਇੰਦਰਾ ਕਲੋਨੀ ਨੇੜੇ ਚੋਖਾ ਕੰਪਲੈਕਸ ਮੋਗਾ, ਵਿੱਕੀ ਉਰਫ ਗਾਂਧੀ ਪੁੱਤਰ ਰਾਜਿੰਦਰ ਕੁਮਾਰ ਨਿਊ ਟਾਊਨ 9 ਨੰਬਰ ਹਜਾਰਾ ਸਿੰਘ ਵਾਲੀ ਗਲੀ ਮੋਗਾ ,ਹੇਮਪ੍ਰੀਤ ਸਿੰਘ ਉਰਫ ਚੀਮਾਂ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 6 ਹਰੀਜਨ ਕਲੋਨੀ ਮੋਗਾ ,ਸਾਹਿਲ ਸ਼ਰਮਾਂ ਉਰਫ ਸ਼ਾਲੂ ਪੁੱਤਰ ਸੁਰਿੰਦਰ ਸ਼ਰਮਾਂ ਵਾਸੀ ਨਿਊ ਪ੍ਰਵਾਨਾ ਨਗਰ ਗਲੀ ਨੰਬਰ 7 ਮੋਗਾ ਸ਼ਾਮਿਲ ਹਨ, ਜੋ ਇਹਨਾ ਸਾਰਿਆ ਕੋਲ ਨਜਾਇਜ ਅਸਲਾ/ਕਾਰਤੂਸ ਹਨ।
ਇਹ ਸਾਰੇ ਜਾਣੇ ਸੁਨੀਲ ਕੁਮਾਰ ਬਾਬਾ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਦੇ ਕਹਿਣ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਜਾਇਜ ਅਸਲਾ/ਕਾਰਤੂਸ ਸਮੇਤ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਅਤੇ ਵਰਨਾ ਕਾਰ ਪਰ ਸਵਾਰ ਹੋ ਕੇ ਪਿੰਡ ਮੈਹਿਣਾ ਦੇ ਬੱਸ ਅੱਡੇ ਨੇੜੇ ਖੜੇ ਹਨ।
ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਉਕਤਾਨ ਵਿਅਕਤੀਆ ਦੇ ਖਿਲਾਫ ਮੁਕੱਦਮਾ ਨੰਬਰ ਦਰਜ ਕਰਕੇ ਮੁੱਖਬਰ ਵੱਲੋ ਦੱਸੀ ਜਗ੍ਹਾ ਉੱਪਰ ਰੇਡ ਕਰਕੇ ਕਰਨ ਪੁੱਤਰ ਕਾਮਰਾਜ ਵਾਸੀ ਗਲੀ ਨੰਬਰ 4 ਇੰਦਰਾ ਕਲੋਨੀ ਨੇੜੇ ਚੋਖਾ ਕੰਪਲੈਕਸ ਮੋਗਾ ਵਿੱਕੀ ਉਰਫ ਗਾਂਧੀ ਪੁੱਤਰ ਰਾਜਿੰਦਰ ਕੁਮਾਰ ਨਿਊ ਟਾਊਨ 9 ਨੰਬਰ ਹਜਾਰਾ ਸਿੰਘ ਵਾਲੀ ਗਲੀ ਮੋਗਾ ਹੇਮਪ੍ਰੀਤ ਸਿੰਘ ਉਰਫ ਚੀਮਾਂ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 6 ਹਰੀਜਨ ਕਲੋਨੀ ਮੋਗਾ ਸਾਹਿਲ ਸ਼ਰਮਾਂ ਉਰਫ ਸ਼ਾਲੂ ਪੁੱਤਰ ਸੁਰਿੰਦਰ ਸ਼ਰਮਾਂ ਵਾਸੀ ਨਿਊ ਪ੍ਰਵਾਨਾ ਨਗਰ ਗਲੀ ਨੰਬਰ 7 ਮੋਗਾ ਉਕਤਾਨ ਨੂੰ ਕਾਰ ਫਾਰਚੂਨਰ ਅਤੇ ਕਾਰ ਵਰਨਾ ਸਮੇਤ ਕਾਬੂ ਕਰਕੇ ਇਹਨਾਂ ਪਾਸੋ 03 ਪਿਸਟਲ 30 ਬੋਰ ਸਮੇਤ 03 ਰੋਂਦ ਜਿੰਦਾ 30 ਬੋਰ ਅਤੇ ਇੱਕ ਕੱਟਾ 315 ਬੋਰ ਸਮੇਤ 02 ਰੋਂਦ ਜਿੰਦਾ 315 ਬੋਰ ਬਰਾਮਦ ਕੀਤੇ।
9 ਅਪ੍ਰੈਲ ਨੂੰ ਮੁਕੱਦਮਾ ਦੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਹੌਰੀਆ ਵਾਲਾ ਮੁਹੱਲਾ ਮੋਗਾ ਨੂੰ ਸਬ ਜੇਲ੍ਹ ਮੋਗਾ ਵਿੱਚੋ ਪ੍ਰੋਡਕਸ਼ਨ ਵਾਰੰਟ ਪਰ ਲਿਆ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ੀ ਸੁਨੀਲ ਕੁਮਾਰ ਉਰਫ ਬਾਬਾ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 319 ਗਲੀ ਨੰਬਰ 06 ਰੇਗਰ ਬਸਤੀ ਮੋਗਾ ਨੂੰ ਵੀ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।