Ludhiana news: ਜੇਲ 'ਚ ਕਤਲ ਦੇ ਦੋਸ਼ੀ ਦੀ ਜਨਮਦਿਨ ਪਾਰਟੀ, ਕੈਦੀਆਂ ਨੇ ਬੈਰਕ 'ਚ ਕੀਤੀ ਪਾਰਟੀ, ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ
Punjab Police: ਇੱਕ ਕੈਦੀ ਨੇ ਆਪਣੇ ਫੋਨ 'ਤੇ ਇਸ ਜਸ਼ਨ ਦੀ ਵੀਡੀਓ ਬਣਾਈ ਅਤੇ ਫਿਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਹ ਫੋਨ ਉਸੇ ਕੈਦੀ ਦਾ ਸੀ ਜਿਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ।
Punjab News: ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਕਤਲ ਦੇ ਮੁਲਜ਼ਮ ਨੇ ਕੈਦੀਆਂ ਨਾਲ ਜਨਮ ਦਿਨ ਦੀ ਪਾਰਟੀ ਕੀਤੀ। ਬੈਰਕ ਦੇ ਅੰਦਰ ਮੁਲਜ਼ਮਾਂ ਨੇ 15 ਤੋਂ 20 ਕੈਦੀਆਂ ਨਾਲ ਜਸ਼ਨ ਮਨਾਏ। ਇਸ ਦੌਰਾਨ ਕੈਦੀਆਂ ਨੇ ਚਾਹ ਅਤੇ ਪਕੌੜੇ ਖਾਧੇ। ਇਸ ਦੇ ਨਾਲ ਹੀ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤਾਂ 'ਤੇ ਡਾਂਸ ਕੀਤਾ।
ਇੱਕ ਕੈਦੀ ਨੇ ਆਪਣੇ ਫੋਨ 'ਤੇ ਇਸ ਜਸ਼ਨ ਦੀ ਵੀਡੀਓ ਬਣਾਈ ਅਤੇ ਫਿਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਹ ਫੋਨ ਉਸੇ ਕੈਦੀ ਦਾ ਸੀ ਜਿਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ।
A video of celebrating a birthday in #Ludhiana's Central Jail has surfaced on social media. Jail inmates are celebrating the birthday of Mani Rana, who is in jail with them. Taking cognizance of the video, the police have registered a case against some inmates in jail. pic.twitter.com/UQQMfjVnYB
— Nikhil Choudhary (@NikhilCh_) January 4, 2024
ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਬੈਰਕਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਕੈਦੀ ਨੇ ਮੋਬਾਈਲ ਜ਼ਮੀਨ 'ਤੇ ਸੁੱਟ ਕੇ ਤੋੜ ਦਿੱਤਾ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਇਸ ਕੇਸ ਵਿੱਚ 6 ਹੋਰ ਕੈਦੀਆਂ ਦੇ ਨਾਂ ਵੀ ਸ਼ਾਮਲ ਕੀਤੇ ਹਨ।
15 ਦਿਨ ਪਹਿਲਾਂ ਮਨਾਇਆ ਗਿਆ ਸੀ ਜਨਮ ਦਿਨ
ਹਿਮਾਚਲ ਦੇ ਊਨਾ ਜ਼ਿਲ੍ਹੇ ਦਾ ਮਨੀ ਰਾਣਾ ਕਤਲ ਕੇਸ ਵਿੱਚ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ। 15 ਦਿਨ ਪਹਿਲਾਂ ਉਸ ਦਾ ਜਨਮ ਦਿਨ ਸੀ ਉਸ ਨੇ ਬੈਰਕ ਦੇ ਅੰਦਰ ਆਪਣੇ ਸਾਥੀਆਂ ਨਾਲ ਆਪਣਾ ਜਨਮ ਦਿਨ ਮਨਾਇਆ। ਵਾਇਰਲ ਵੀਡੀਓ 'ਚ ਕੈਦੀ ਮਨੀ ਵੀਰ ਨੂੰ ਜਨਮਦਿਨ ਮੁਬਾਰਕ ਕਹਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਸ਼ੀਸ਼ੇ 'ਤੇ ਹੱਥ ਮਾਰ ਕੇ ਚੀਅਰ ਕਰਦੇ ਵੀ ਨਜ਼ਰ ਆਏ।
ਜਦੋਂ ਕੈਦੀ ਪਾਰਟੀ ਕਰ ਰਹੇ ਸਨ ਤਾਂ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਸਨ। ਜਨਮ ਦਿਨ ਮਨਾਉਣ ਲਈ ਕੈਦੀਆਂ ਨੇ ਬੈਰਕ ਦੇ ਬਾਹਰ ਬਣੀ ਭੱਠੀ 'ਤੇ ਚਾਹ ਅਤੇ ਪਕੌੜੇ ਬਣਾਏ |
ਜ਼ਿਕਰ ਕਰ ਦਈਏ ਕਿ ਇੱਕ ਮਹੀਨਾ ਪਹਿਲਾਂ ਫਰੀਦਕੋਟ ਮਾਡਰਨ ਜੇਲ੍ਹ ਦੇ ਅੰਦਰੋਂ ਦੋ ਕੈਦੀ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਸਨ।