ਪੜਚੋਲ ਕਰੋ

Republic Day 2024: ਲੁਧਿਆਣਾ ‘ਚ ਕੱਢੀਆਂ ਗਈਆਂ ਕੇਂਦਰ ਵੱਲੋਂ ਰੱਦ ਕੀਤੀਆਂ ਝਾਕੀਆਂ, ਮਾਨ ਨੇ ਪੁੱਛਿਆ, ਦੱਸੋ ਇਨ੍ਹਾਂ ‘ਚ ਕੀ ਹੈ ਗ਼ਲਤ ?

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੀਆਂ ਝਾਕੀਆਂ ਰੱਦ ਕਰਕੇ ਮਾਈ ਭਾਗੋ, ਗ਼ਦਰੀ ਬਾਬੇ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹੋਰ ਸ਼ਹੀਦਾਂ ਦਾ ਅਪਮਾਨ ਕੀਤਾ ਹੈ।

Ludhiana News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਣਗਿਣਤ ਕੁਰਬਾਨੀਆਂ ਦੇ ਕੇ ਦੇਸ਼ ਦੀ ਆਜ਼ਾਦੀ ਹਾਸਲ ਕਰਨ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਕਰਕੇ ਆਧੁਨਿਕ ਭਾਰਤੀ ਗਣਰਾਜ ਦੀ ਸਿਰਜਣਾ ਵਿੱਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ।

 

75ਵੇਂ ਗਣਤੰਤਰ ਦਿਵਸ ਮੌਕੇ ਇੱਥੇ ਹੋਏ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਦੀ ਪੰਜਾਬ ਲਈ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਪੰਜਾਬੀਆਂ ਨੇ ਇਸ ਮੁਲਕ ਦੀ ਖਾਤਰ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ, “ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਬਹੁਤ ਵਾਰ 26 ਜਨਵਰੀ ਦਾ ਦਿਨ ਗੁਜ਼ਰਿਆ ਸੀ ਪਰ ਕਿਸੇ ਨੂੰ ਕੌਮੀ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਸੀ। ਹੁਣ ਸਾਨੂੰ ਇਹ ਦਿਹਾੜਾ ਮਨਾਉਣ ਦਾ ਹੱਕ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀ ਝਾਕੀ ਨੂੰ ਕੌਮੀ ਰਾਜਧਾਨੀ ਵਿੱਚ ਗਣਤੰਤਰ ਦਿਹਾੜੇ ਮੌਕੇ ਹੋਈ ਪਰੇਡ ਵਿੱਚੋਂ ਜਾਣਬੁੱਝ ਕੇ ਬਾਹਰ ਰੱਖਿਆ ਗਿਆ।” 

 

ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੌਮੀ ਦਿਹਾੜੇ ਪੰਜਾਬ ਤੋਂ ਬਿਨਾਂ ਕਿਵੇਂ ਮਨਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਝਾਕੀ ਨੂੰ ਮਿੱਥ ਕੇ ਬਾਹਰ ਰੱਖਿਆ ਹੈ, ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਸ ਝਾਕੀ ਵਿੱਚ ਕੀ ਗਲਤ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀਆਂ ਝਾਕੀਆਂ ਸੂਬੇ ਦਾ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਮੂਰਤੀਮਾਨ ਕਰਦੀਆਂ ਸਨ ਕਿਉਂਕਿ ਅਸੀਂ ਸੂਬੇ ਦੇ ਗੌਰਵ ਤੇ ਮਾਣ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬੀਆਂ ਦੀਆਂ ਲਮਿਸਾਲ ਕੁਰਬਾਨੀਆਂ ਦਾ ਮਜ਼ਾਕ ਉਡਾਇਆ ਹੈ ਜਿਸ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸੇ ਕਰਕੇ ਸੂਬਾ ਸਰਕਾਰ ਨੇ ਕੇਂਦਰ ਦੇ ਇਸ ਕਦਮ ਦੀ ਜ਼ੋਰਦਾਰ ਮੁਖਾਲਫ਼ਤ ਕੀਤੀ ਸੀ।

 

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੀਆਂ ਝਾਕੀਆਂ ਰੱਦ ਕਰਕੇ ਮਾਈ ਭਾਗੋ, ਗ਼ਦਰੀ ਬਾਬੇ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਹੋਰ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਸੂਬੇ ਦੀਆਂ ਝਾਕੀਆਂ ਸ਼ਾਮਲ ਨਾ ਕਰਕੇ ਇਨ੍ਹਾਂ ਨਾਇਕਾਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਦੇ ਮਹੱਤਵ ਨੂੰ ਘਟਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵਰਤਾਰਾ ਸਹਿਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਿੱਧੇ ਤੌਰ ਉਤੇ ਸਾਡੇ ਦੇਸ਼ ਭਗਤਾਂ ਅਤੇ ਕੌਮੀ ਨੇਤਾਵਾਂ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇਹ ਝਾਕੀਆਂ ਕੱਢ ਕੇ ਦੇਸ਼ ਪ੍ਰਤੀ ਪੰਜਾਬੀਆਂ ਦਾ ਯੋਗਦਾਨ ਦਿਖਾਏਗੀ।

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
Advertisement
ABP Premium

ਵੀਡੀਓਜ਼

ਦਿਲਜੀਤ ਨੇ ਦਾਰੂ ਦੀ ਥਾਂ ਪੱਟੇ Coke ਦੇ ਡੱਟ, ਹੁਣ Coke ਨੇ ਦਿੱਤਾ ਜਵਾਬਨਾ ਅਭਿਸ਼ੇਕ ਆਏ ਨਾ ਅਮਿਤਾਭ , ਸਿਰਫ ਮਾਂ ਐਸ਼ਵਰਿਆ ਨਾਲ ਅਰਾਧਿਆ ਨੇ ਮਨਾਇਆ ਜਨਮਦਿਨਧੀ ਦਾ ਲੜ ਫੜਾਉਂਦੇ ਭਾਵੁਕ ਰਵਿੰਦਰ ਗਰੇਵਾਲ , ਪੰਜਾਬੀ Singer ਨਾਲ ਹੋਇਆ ਵਿਆਹਸ਼ਹਿਨਾਜ਼ ਗਿੱਲ ਬਣੀ ਪ੍ਰੋਡਿਉਸਰ , ਪਹਿਲੀ ਫਿਲਮ ਲਈ ਕੀਤੀ ਅਰਦਾਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
IPL 2025 Auction: 72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ
Embed widget