Ludhiana News: ਪੰਜਾਬ 'ਚੋਂ ਵਿਦੇਸ਼ਾਂ 'ਚ ਅਫੀਮ ਸਪਲਾਈ! ਕੋਰੀਅਰ ਰਾਹੀਂ ਜੁਗਾੜ ਲਾ ਰਹੇ ਲੋਕ
Ludhiana News: ਪੰਜਾਬ ਵਿੱਚੋਂ ਵਿਦੇਸ਼ਾਂ ਵਿੱਚ ਅਫੀਮ ਸਪਲਾਈ ਹੋਣ ਲੱਗੀ ਹੈ। ਇਸ ਲਈ ਕੋਰੀਅਰ ਸਰਵਿਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਪੁਲਿਸ ਨੇ ਕੈਨੇਡਾ ਤੇ ਅਮਰੀਕਾ ਭੇਜੇ ਜਾ ਰਹੇ...
Ludhiana News: ਪੰਜਾਬ ਵਿੱਚੋਂ ਵਿਦੇਸ਼ਾਂ ਵਿੱਚ ਅਫੀਮ ਸਪਲਾਈ ਹੋਣ ਲੱਗੀ ਹੈ। ਇਸ ਲਈ ਕੋਰੀਅਰ ਸਰਵਿਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਪੁਲਿਸ ਨੇ ਕੈਨੇਡਾ ਤੇ ਅਮਰੀਕਾ ਭੇਜੇ ਜਾ ਰਹੇ ਕੋਰੀਅਰ ਪਾਰਸਲਾਂ ਵਿੱਚੋਂ ਅਫੀਮ ਬਰਾਮਦ ਕੀਤੀ ਹੈ। ਇਹ ਪਾਰਸਲ ਡੀਐਚਐਲ ਕੰਪਨੀ ਕੋਲੋਂ ਬੁੱਕ ਕਰਵਾਏ ਗਏ ਸੀ।
ਹਾਸਲ ਜਾਣਕਾਰੀ ਮੁਤਾਬਕ ਡੀਐਚਐਲ ਕੰਪਨੀ ਢੰਡਾਰੀ ਕਲਾਂ ਨੇ ਦੋ ਵੱਖ ਵੱਖ ਜਣਿਆਂ ਵੱਲੋਂ ਕੈਨੇਡਾ ਤੇ ਅਮਰੀਕਾ ਲਈ ਭੇਜੇ ਕੱਪੜਿਆਂ ਤੇ ਹੋਰ ਸਾਮਾਨ ਦੇ ਕੋਰੀਅਰ ਵਿੱਚੋਂ ਅਫ਼ੀਮ ਬਰਾਮਦ ਕੀਤੀ ਹੈ। ਕੋਰੀਅਰ ਵਿੱਚ ਅਫ਼ੀਮ ਬਾਰੇ ਉਦੋਂ ਪਤਾ ਲੱਗਾ ਜਦੋਂ ਕੋਰੀਅਰ ਕੰਪਨੀ ਵੱਲੋਂ ਪੈਕਟ ਦੀ ਐਕਸਰੇਅ ਮਸ਼ੀਨ ਰਾਹੀਂ ਜਾਂਚ ਕੀਤੀ ਗਈ।
ਇਸ ਬਾਰੇ ਥਾਣਾ ਸਾਹਨੇਵਾਲ ਦੇ ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਡੀਐਚਐਲ ਕੰਪਨੀ ਢੰਡਾਰੀ ਕਲਾਂ ਦੇ ਸੁਪਰਵਾਈਜ਼ਰ ਮਯੰਕ ਚੌਹਾਨ ਨੇ ਪੁਲਿਸ ਨੂੰ ਦੱਸਿਆ ਕਿ ਕੰਪਨੀ ਕੋਲ ਇੱਕ ਕੋਰੀਅਰ ਜੋ ਗੁਰਜੋਤ ਸਿੰਘ ਵੱਲੋਂ ਪ੍ਰਭਜੋਤ ਸਿੰਘ ਵਾਸੀ ਬਰੈਂਪਟਨ ਕੈਨੇਡਾ ਵਿੱਚ ਭੇਜਣ ਲਈ ਬੁੱਕ ਕੀਤਾ ਗਿਆ ਸੀ। ਮੌਕੇ ’ਤੇ ਬੁਲਾਈ ਪੁਲਿਸ ਵੱਲੋਂ ਜਾਂਚ ਕਰਨ ’ਤੇ 435 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਥਾਣੇਦਾਰ ਰਘਵੀਰ ਸਿੰਘ ਨੇ ਦੱਸਿਆ ਹੈ ਕਿ ਗੁਰਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਪੁਲਿਸ ਨੇ ਪਿੰਡ ਲਿਲਪੁਰ ਨਡਾਲਾ ਕਪੂਰਥਲਾ ਵਾਸੀ ਸਰਬਜੀਤ ਸਿੰਘ ਖ਼ਿਲਾਫ਼ ਵੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਸ ਨੇ ਵੀ ਬਲਵਿੰਦਰ ਸਿੰਘ ਮੁਲਤਾਨੀ ਵਾਸੀ ਅਮਰੀਕਾ ਲਈ ਇੱਕ ਕੋਰੀਅਰ ਬੁੱਕ ਕੀਤਾ ਸੀਸ ਜਿਸ ਵਿੱਚ ਕੱਪੜੇ ਤੇ ਹੋਰ ਖਾਣ-ਪੀਣ ਦਾ ਸਾਮਾਨ ਸੀ। ਐਕਸਰੇਅ ਜਾਂਚ ਦੌਰਾਨ ਕੋਰੀਅਰ ਵਿੱਚੋਂ 250 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਥਾਣੇਦਾਰ ਗੁਰਮੁੱਖ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: World’s Costliest Potato: ਸੋਨੇ-ਚਾਂਦੀ ਦੇ ਰੇਟ 'ਤੇ ਵਿਕਦਾ ਇਹ ਆਲੂ, ਸਾਲ 'ਚ ਸਿਰਫ 10 ਦਿਨ ਹੀ ਵਿਕਦਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Sunny Deol: ਸੰਨੀ ਦਿਓਲ ਪਹਿਲੀ ਵਾਰ ਸੌਤੇਲੀ ਭੈਣ ਈਸ਼ਾ ਦਿਓਲ ਨਾਲ ਆਏ ਨਜ਼ਰ, ਫਿਲਮ 'ਗਦਰ 2' ਦੇਖਣ ਪੁੱਜੀ ਅਦਾਕਾਰਾ