Sunny Deol: ਸੰਨੀ ਦਿਓਲ ਪਹਿਲੀ ਵਾਰ ਸੌਤੇਲੀ ਭੈਣ ਈਸ਼ਾ ਦਿਓਲ ਨਾਲ ਆਏ ਨਜ਼ਰ, ਫਿਲਮ 'ਗਦਰ 2' ਦੇਖਣ ਪੁੱਜੀ ਅਦਾਕਾਰਾ
Sunny Deol-Bobby Deol Esha Deol First Time Together Gadar 2 Screening: ਅਭਿਨੇਤਾ ਸੰਨੀ ਦਿਓਲ ਦੀ ਫਿਲਮ 'ਗਦਰ 2' ਰਿਲੀਜ਼ ਹੋ ਚੁੱਕੀ ਹੈ ਅਤੇ ਫਿਰ ਤੋਂ ਖੂਬ ਕਮਾਈ ਕਰ ਰਹੀ ਹੈ। ਇਸ ਖਾਸ ਮੌਕੇ 'ਤੇ ਈਸ਼ਾ ਦਿਓਲ
Sunny Deol-Bobby Deol Esha Deol First Time Together Gadar 2 Screening: ਅਭਿਨੇਤਾ ਸੰਨੀ ਦਿਓਲ ਦੀ ਫਿਲਮ 'ਗਦਰ 2' ਰਿਲੀਜ਼ ਹੋ ਚੁੱਕੀ ਹੈ ਅਤੇ ਫਿਰ ਤੋਂ ਖੂਬ ਕਮਾਈ ਕਰ ਰਹੀ ਹੈ। ਇਸ ਖਾਸ ਮੌਕੇ 'ਤੇ ਈਸ਼ਾ ਦਿਓਲ ਨੇ ਆਪਣੇ ਸੌਤੈਲ ਭਰਾ ਸੰਨੀ ਦਿਓਲ ਦੀ ਫਿਲਮ ਗਦਰ 2 ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ। ਖਾਸ ਗੱਲ ਇਹ ਹੈ ਕਿ ਈਸ਼ਾ ਦਿਓਲ ਪਹਿਲਾ ਵਾਰ ਆਪਣੇ ਭਰਾ ਸੰਨੀ ਦਿਓਲ ਨਾਲ ਨਜ਼ਰ ਆਈ।
ਸੰਨੀ ਦਿਓਲ ਅਤੇ ਈਸ਼ਾ ਦਿਓਲ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੋਵੇਂ ਭੈਣ-ਭਰਾ ਇਕੱਠੇ ਨਜ਼ਰ ਆ ਰਹੇ ਹਨ। bollywood_thikana ਇੰਸਟਾਗ੍ਰਾਮ ਪੇਜ਼ ਤੋਂ ਦੋਵਾਂ ਦਾ ਵੀਡੀਓ ਸਾਹਮਣੇ ਆਇਆ ਹੈ। ਤੁਸੀ ਵੀ ਵੇਖੋ ਦੋਵੇਂ ਭੈਣ-ਭਰਾਵਾਂ ਦਾ ਇਹ ਅੰਦਾਜ਼...
View this post on Instagram
ਦੱਸ ਦੇਈਏ ਕਿ ਫਿਲਮ ਗਦਰ 2 ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਸੰਨੀ ਦਿਓਲ ਦੀ ਭੈਣ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਆਪਣੇ ਦੋਸਤਾਂ ਲਈ ਗਦਰ 2 ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ। ਇਸ ਦੌਰਾਨ ਈਸ਼ਾ ਕਾਲੇ ਰੰਗ ਦੇ ਕੱਪੜਿਆਂ ਵਿੱਚ ਨਜ਼ਰ ਆਈ। ਇਸ ਲੁੱਕ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ। ਸੌਤੇਲੇ ਭਰਾ ਸੰਨੀ ਦਿਓਲ ਦੀ ਫਿਲਮ ਨੂੰ ਲੈ ਕੇ ਅਦਾਕਾਰਾ ਈਸ਼ਾ ਦਿਓਲ ਕਾਫੀ ਭਾਵੁਕ ਹੋ ਗਈ।
ਈਸ਼ਾ ਦਿਓਲ ਨੇ ਭਰਾ ਸੰਨੀ ਦਿਓਲ ਦੀ ਫਿਲਮ 'ਗਦਰ 2' ਦੇ ਪੋਸਟਰ ਸਾਹਮਣੇ ਵੱਖ-ਵੱਖ ਅੰਦਾਜ਼ 'ਚ ਤਸਵੀਰਾਂ ਕਲਿੱਕ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਗਦਰ 2 ਦੀ ਸਕ੍ਰੀਨਿੰਗ ਦੌਰਾਨ, ਅਭਿਨੇਤਰੀ ਈਸ਼ਾ ਦਿਓਲ ਨੇ ਵੀ ਕਈ ਪੋਜ਼ ਦੇ ਨਾਲ ਫੋਟੋਆਂ ਕਲਿੱਕ ਕੀਤੀਆਂ। ਉਸ ਨੇ ਦੋਸਤਾਂ ਨਾਲ ਚੰਗਾ ਸਮਾਂ ਬਿਤਾਇਆ। ਖਾਸ ਗੱਲ ਇਹ ਹੈ ਕਿ ਸੰਨੀ ਦਿਓਲ ਦੇ ਕਈ ਪੰਜਾਬੀ ਪ੍ਰਸ਼ੰਸਕ ਫਿਲਮ ਦੇਖਣ ਲਈ ਟ੍ਰੈਕਟਰ ਤੇ ਸਿਨੇਮਾਘਰ ਪੁੱਜੇ।