Punjab News: ਕਰਫਿਊ ਲਾਇਆ, ਜਨਤਕ ਦਾਖਲੇ 'ਤੇ ਪਾਬੰਦੀ, ਦੰਗਾ ਵਿਰੋਧੀ ਟੀਮਾਂ ਤਾਇਨਾਤ, ਨਿਰਪੱਖ ਮੀਡੀਆ ਰੋਕਿਆ...ਕਿਹੋ ਜਿਹੀ 'ਓਪਨ' ਬਹਿਸ: ਸੁਖਬੀਰ ਬਾਦਲ
Main Punjab Boldaa Haan: ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਵਾਲ ਉਠਾਏ ਹਨ।
Sukhbir Badal: ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਵਾਲ ਉਠਾਏ ਹਨ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕਰਫਿਊ ਲਗਾਇਆ, ਜਨਤਕ ਦਾਖਲੇ 'ਤੇ ਪਾਬੰਦੀ ਲਾਈ, ਦੰਗਾ ਵਿਰੋਧੀ ਟੀਮਾਂ ਤਾਇਨਾਤ ਕੀਤੀਆਂ, ਜਥੇਬੰਦੀਆ ਦੇ ਨੁਮਾਇੰਦਿਆਂ ਨੂੰ ਹਿਰਾਸਤ ਵਿੱਚ ਲਿਆ ਤੇ ਨਿਰਪੱਖ ਮੀਡੀਆ ਰੋਕਿਆ। ਸੀਐਮ ਮਾਨ ਦੱਸਣ ਇਹ ਕਿਹੋ ਜਿਹੀ "ਓਪਨ" ਬਹਿਸ ਹੈ?
ਸੁਖਬੀਰ ਬਾਦਲ ਨੇ ਟਵੀਟ ਕੀਤਾ....
ਸਥਾਨ: ਪੀਏਯੂ, ਲੁਧਿਆਣਾ।
ਮਿਤੀ: 1 ਨਵੰਬਰ, 2023 (ਪੰਜਾਬ ਦਿਵਸ)
▪️ਕਰਫਿਊ ਲਗਾਇਆ ਗਿਆ।
▪️ਜਨਤਕ ਦਾਖਲੇ 'ਤੇ ਪਾਬੰਦੀ।
▪️ਦੰਗਾ ਵਿਰੋਧੀ ਟੀਮਾਂ ਤਾਇਨਾਤ।
▪️ਸੰਸਥਾਵਾਂ/ਜਥੇਬੰਦੀਆ ਦੇ ਨੁਮਾਇੰਦਿਆਂ ਨੂੰ ਹਿਰਾਸਤ ਵਿੱਚ ਲਿਆ।
▪️ ਨਿਰਪੱਖ ਮੀਡੀਆ ਰੋਕਿਆ।
ਇਹ ਕਿਹੋ ਜਿਹੀ "ਓਪਨ" ਬਹਿਸ ਹੈ?
Location: PAU, Ludhiana.
— Sukhbir Singh Badal (@officeofssbadal) November 1, 2023
Date: November 1, 2023 (Punjab Day)
▪️Curfew imposed.
▪️Public entry banned.
▪️Anti-riot teams deployed.
▪️Representatives of organisations/associations detained.
▪️Impartial media gagged.
What kind of "OPEN" debate is it?@BhagwantMann pic.twitter.com/3CegxKHgNt
ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਵਿੱਚ ਨਾ ਪਹੁੰਚਣ 'ਤੇ ਵਿਰੋਧੀ ਧਿਰਾਂ ਨੂੰ ਘੇਰਿਆ ਹੈ। ਉਨ੍ਹਾਂ ਨੇ ਵਿਰੋਧੀਆਂ ਨੂੰ ਭਗੌੜਾ ਕਰਾਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਦਾ ਕੌਣ ਦਰਦੀ ਹੈ ਤੇ ਕੌਣ ਗ਼ੱਦਾਰ? ਅੱਜ ਸਾਰਾ ਹਿਸਾਬ ਕਰਨਾ ਸੀ…ਪਰ ਹੁਣ ਤੱਕ ਰਾਜ ਕਰਨ ਵਾਲੇ ਬਹਿਸ ਤੋਂ ਹੀ ਭੱਜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੁਰਸੀਆਂ ਦੇ ਲਾਲਚੀਆਂ ਦੀਆਂ ਕੁਰਸੀਆਂ ਅੱਜ ਪੂਰੇ ਪੰਜਾਬ ਸਾਹਮਣੇ ਖਾਲੀ ਪਈਆਂ ਰਹੀਆਂ।
ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ...
ਕਿਹਨੇ ਕਦੋਂ ਤੇ ਕਿਵੇਂ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ..ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ…ਪਰ ਅਫ਼ਸੋਸ ਮੇਰੇ ਸੱਦੇ ਦੇ ਬਾਵਜੂਦ ਹੁਣ ਤੱਕ ਰਾਜ ਕਰਨ ਵਾਲੇ ਸਾਰਥਕ ਬਹਿਸ ਤੋਂ ਭੱਜ ਗਏ…ਜੇ ਲੋਕਾਂ ਨੇ ਹਰਾ ਦਿੱਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਗੁਨਾਹ ਮਾਫ਼ ਹੋ ਗਏ…ਕੁਰਸੀਆਂ ਦੇ ਲਾਲਚੀਆਂ ਦੀਆਂ ਕੁਰਸੀਆਂ ਅੱਜ ਪੂਰੇ ਪੰਜਾਬ ਸਾਹਮਣੇ ਖਾਲੀ ਪਈਆਂ ਰਹੀਆਂ…ਪੰਜਾਬ ਖ਼ਾਤਰ ਉਹਨਾਂ ਦੀਆਂ ਨੀਅਤਾਂ ਵੀ ਖਾਲੀ ਨੇ…SYL ਸਮੇਤ ਹਰ ਮਸਲੇ ਦਾ ਪੱਕਾ ਚਿੱਠਾ ਲੋਕਾਂ ਸਾਹਮਣੇ ਰੱਖਿਆ…ਪੰਜਾਬ ਦੇ ਸਵਾ ਤਿੰਨ ਕਰੋੜ ਲੋਕ ਜੱਜ ਨੇ ਫ਼ੈਸਲਾ ਹੁਣ ਆਪ ਕਰਨਗੇ…
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।