Punjab News: ਸੰਤੁਲਨ ਵਿਗੜਨ ਕਾਰਨ ਫਲਾਈਓਵਰ ਤੋਂ ਹੇਠਾਂ ਡਿੱਗਿਆ ਕੱਚ ਦੀਆਂ ਬੋਤਲਾਂ ਨਾਲ ਭਰਿਆ ਟਰੱਕ
Ludhiana News: GT ਰੋਡ 'ਤੇ ਇੱਕ ਹਾਦਸਾ ਵਾਪਰਿਆ ਹੈ। ਇਹ ਮਾਮਲਾ ਲੁਧਿਆਣਾ ਜੀਟੀ ਰੋਡ ਦਾ ਹੈ ਜਿੱਥੇ ਬੀਤੀ ਰਾਤ ਸ਼ਰਾਬ ਦੀਆਂ ਖਾਲੀ ਬੋਤਲਾਂ ਨਾਲ ਭਰਿਆ ਇਕ ਟਰੱਕ ਸੰਤੁਲਨ ਵਿਗੜਨ ਕਾਰਨ ਫਲਾਈਓਵਰ ਤੋਂ ਹੇਠਾਂ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Ludhiana News: GT ਰੋਡ 'ਤੇ ਇੱਕ ਹਾਦਸਾ ਵਾਪਰਿਆ ਹੈ। ਇਹ ਮਾਮਲਾ ਲੁਧਿਆਣਾ ਜੀਟੀ ਰੋਡ ਦਾ ਹੈ ਜਿੱਥੇ ਬੀਤੀ ਰਾਤ ਸ਼ਰਾਬ ਦੀਆਂ ਖਾਲੀ ਬੋਤਲਾਂ ਨਾਲ ਭਰਿਆ ਇਕ ਟਰੱਕ ਸੰਤੁਲਨ ਵਿਗੜਨ ਕਾਰਨ ਫਲਾਈਓਵਰ ਤੋਂ ਹੇਠਾਂ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਥਾਂ 'ਤੇ ਟਰੱਕ ਡਿੱਗਿਆ, ਉਸ ਦੇ ਬਿਲਕੁਲ ਨਾਲ ਹੀ ਇੱਕ ਪੈਟਰੋਲ ਪੰਪ ਸੀ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਦਸਾ ਰਾਤ ਕਰੀਬ 11.30 ਤੋਂ 12 ਵਜੇ ਵਾਪਰਿਆ ਪਰ 24 ਘੰਟੇ ਬੀਤ ਜਾਣ 'ਤੇ ਵੀ ਨਾ ਤਾਂ ਟਰੱਕ ਨੂੰ ਰਸਤੇ 'ਚੋਂ ਹਟਾਇਆ ਗਿਆ ਤੇ ਨਾ ਕੱਚ ਚੁੱਕਿਆ ਗਿਆ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਟਰੱਕ ਡਰਾਈਵਰ ਵੱਲੋਂ ਨਸ਼ਾ ਕੀਤਾ ਹੋਇਆ ਸੀ
ਉੱਧਰ ਇਸ ਮਾਮਲੇ ਬਾਰੇ ਗੱਲ ਕਰਦੇ ਹੋਏ ਪੈਟਰੋਲ ਪੰਪ (petrol pump) ਦੇ ਮਾਲਕ ਨੇ ਦੱਸਿਆ ਕਿ ਟਰੱਕ ਡਰਾਈਵਰ ਵੱਲੋਂ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਟਰੱਕ ਡਰਾਈਵਰ ਜੁਲਜ਼ਰ ਨੇ ਦੱਸਿਆ ਕਿ ਉਹ ਫਰੀਦਕੋਟ ਤੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਕੱਚ ਭਰ ਕੇ ਹਰਿਦੁਆਰ ਰਿਸ਼ੀਕੇਸ਼ ਵੱਲ ਜਾ ਰਿਹਾ ਸੀ, ਜਦੋਂ ਉਹ ਮੋਗਾ ਦੇ ਪਿੰਡ ਘੱਲ ਕਲਾਂ ਕੋਲ ਪਹੁੰਚਿਆ ਤਾਂ ਅਚਾਨਕ ਟਰੱਕ ਦੀ ਕਮਾਨੀ ਟੁੱਟਣ ਦੀ ਅਵਾਜ਼ ਆਈ, ਜਦ ਉਸ ਨੇ ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਡਿੱਗ ਗਿਆ, ਜਿਸ ਦੇ ਨਾਲ ਗੱਡੀ 'ਚ ਪਿਆ ਕੱਚ ਸੜਕ 'ਤੇ ਖਿੱਲਰ ਗਿਆ। ਟਰੱਕ ਡਰਾਈਵਰ ਨੇ ਇਸ ਦੀ ਸੂਚਨਾ ਆਪਣੇ ਮਾਲਕ ਨੂੰ ਦਿੱਤੀ। ਡਰਾਈਵਰ ਨੇ ਇਹ ਵੀ ਦੱਸਿਆ ਕਿ ਜਿਹੜੇ ਇਲਜ਼ਾਮ ਉਸ ਉੱਪਰ ਲੱਗੇ ਹਨ, ਉਹ ਬਿਲਕੁਲ ਬੇਬੁਨਿਆਦ ਹਨ, ਉਹ ਨਸ਼ਾ ਨਹੀਂ ਕਰਦਾ।
ਹੋਰ ਪੜ੍ਹੋ : Punjab News: ਸ਼ਨੀਵਾਰ ਤੇ ਐਤਵਾਰ ਵੀ ਖੁੱਲ੍ਹਣਗੇ ਤਹਿਸੀਲ ਦਫ਼ਤਰ, ਹੋਣਗੀਆਂ ਰਜਿਸਟਰੀਆਂ, ਇਸ ਵਜ੍ਹਾ ਕਰਕੇ ਸਰਕਾਰ ਨੇ ਲਿਆ ਫੈਸਲਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।