khanna News : ਖੰਨਾ ਵਿਖੇ ਚੋਰਾਂ ਨੂੰ ਫੜਨ ਗਈ ਪੁਲਿਸ ਪਾਰਟੀ ਉਪਰ ਹਮਲਾ ਕੀਤਾ ਗਿਆ ਹੈ। ਕੋਟ ਪੁਲੀਸ ਚੌਂਕੀ ਇੰਚਾਰਜ ਜਗਦੀਪ ਸਿੰਘ ਦੀ ਵਰਦੀ ਫਾੜ ਦਿੱਤੀ ਗਈ ਅਤੇ ਪੱਗ ਉਤਾਰ ਦਿੱਤੀ ਗਈ ਹੈ। ਚੌਂਕੀ ਇੰਚਾਰਜ ਜਗਦੀਪ ਸਿੰਘ ਨੂੰ ਸਰਕਾਰੀ ਹਸਪਤਾਲ ਖੰਨਾ ਲਿਆਂਦਾ ਗਿਆ ,ਜਿੱਥੇ ਐੱਮਐਲਆਰ ਕੱਟੀ ਗਈ ਹੈ। 


 ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਕੇਂਦਰੀ ਕਰਮਚਾਰੀਆਂ ਨੂੰ ਦੇ ਸਕਦੇ ਨੇ ਵੱਡਾ ਤੋਹਫਾ, ਕਰ ਸਕਦੀ ਹਨ ਇਹ ਵੱਡਾ ਐਲਾਨ!


ਐਮਰਜੈਂਸੀ ਡਿਊਟੀ ਉਪਰ ਤਾਇਨਾਤ ਡਾਕਟਰ ਫਰੇਂਕੀ ਨੇ ਦੱਸਿਆ ਕਿ ਓਹਨਾਂ ਕੋਲ ਏਐਸਆਈ ਜਗਦੀਪ ਸਿੰਘ ਨੂੰ ਲਿਆਂਦਾ ਗਿਆ ਸੀ ,ਜਿਹਨਾਂ ਨੇ ਹਸਪਤਾਲ ਆ ਕੇ ਦੱਸਿਆ ਕਿ ਉਹ ਚੋਰ ਫੜਨ ਗਏ ਸੀ ਤਾਂ ਪੁਲਿਸ ਉਪਰ ਹਮਲਾ ਕਰ ਦਿੱਤਾ ਗਿਆ ਹੈ। ਇਸ ਦੌਰਾਨ ਏ.ਐਸ.ਆਈ ਜਗਦੀਪ ਸਿੰਘ ਦੇ ਸੱਟਾਂ ਲੱਗੀਆਂ, ਜਿਸਦੀ ਐੱਮਐਲਆਰ ਕੱਟੀ ਗਈ ਹੈ।

 


 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰੀਦਕੋਟ 'ਚ ਵੀ ਪੁਲਿਸ ਪਾਰਟੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਫਰੀਦਕੋਟ ਦੇ ਸੰਜੇ ਨਗਰ ਵਿੱਚ ਹੁੱਲੜਬਾਜ਼ਾਂ ਖ਼ਿਲਾਫ਼ ਕਾਰਵਾਈ ਕਰਨ ਗਈ ਪੁਲਿਸ ਉੱਤੇ ਹੁਲੜਬਾਜ਼ਾਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਏਐੱਸਆਈ ਇਕਬਾਲ ਸਿੰਘ ਗੰਭੀਰ ਜ਼ਖ਼ਮੀ ਹੋਏ ਸਨ ਅਤੇ ਉਨ੍ਹਾਂ ਫਰੀਦਕੋਟ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਪੁਲਿਸ ਮੁਤਾਬਿਕ 112 ਨੰਬਰ ਉੱਤੇ ਫੋਨ ਆਉਣ ਤੋਂ ਮਗਰੋਂ ਪੁਲਿਸ ਪਾਰਟੀ ਹੁਲੜਬਾਜ਼ਾ ਖ਼ਿਲਾਫ਼ ਕਾਰਵਾਈ ਕਰਨ ਗਈ ਸੀ ਪਰ ਹੁਲੜਬਾਜ਼ਾਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ।

 

ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਕੱਥੂਨੰਗਲ ਥਾਣੇ ਅਧੀਨ ਪੈਂਦੇ ਪਿੰਡ ਸਾਹਨੇਵਾਲੀ 'ਚ ਵੀ ਪਿਛਲੇ ਸਾਲ ਕੁਝ ਲੋਕਾਂ ਨੇ ਮਜੀਠਾ ਪੁਲਿਸ ਦੀ ਟੀਮ ’ਤੇ ਦਾਤਰਾਂ ਨਾਲ ਹਮਲਾ ਕਰ ਕੇ ਭਜਾ ਦਿੱਤਾ ਸੀ। ਮੁਲਜ਼ਮਾਂ ਨੇ ਕਤਲ ਦੀ ਕੋਸ਼ਿਸ਼ ਦੇ ਕੇਸ 'ਚ ਨਾਮਜ਼ਦ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਆਈ ਪੁਲਿਸ ਪਾਰਟੀ ਨਾਲ ਵੀ ਹੱਥੋਪਾਈ ਕੀਤੀ। ਜਿਸ ਤੋਂ ਬਾਅਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਗਈ ਸੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।