ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
khanna News : ਪੰਜਾਬ ਪੁਲਿਸ ਨੇ ਗੋਰਖਪੁਰ 'ਚ ਅਗਵਾ ਕੀਤੇ 2 ਵਿਅਕਤੀਆਂ ਨੂੰ UP ਦੇ ਗੈਂਗ ਤੋਂ ਛੁਡਵਾਇਆ , ਪਰਿਵਾਰ ਤੋਂ ਮੰਗੀ ਸੀ ਫਿਰੌਤੀ
khanna News : ਪਿੰਡ ਬਗਲੀ ਦੇ 2 ਵਿਅਕਤੀਆਂ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ 'ਚ ਰੁਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਪਰਿਵਾਰ ਕੋਲੋਂ ਲੱਖਾਂ ਰੁਪਏ ਫਿਰੌਤੀ ਮੰਗੀ ਗਈ ਸੀ
![khanna News : ਪੰਜਾਬ ਪੁਲਿਸ ਨੇ ਗੋਰਖਪੁਰ 'ਚ ਅਗਵਾ ਕੀਤੇ 2 ਵਿਅਕਤੀਆਂ ਨੂੰ UP ਦੇ ਗੈਂਗ ਤੋਂ ਛੁਡਵਾਇਆ , ਪਰਿਵਾਰ ਤੋਂ ਮੰਗੀ ਸੀ ਫਿਰੌਤੀ Punjab Police two Punjabi persons who were kidnapped on the pretense of providing employment in Gorakhpur khanna News : ਪੰਜਾਬ ਪੁਲਿਸ ਨੇ ਗੋਰਖਪੁਰ 'ਚ ਅਗਵਾ ਕੀਤੇ 2 ਵਿਅਕਤੀਆਂ ਨੂੰ UP ਦੇ ਗੈਂਗ ਤੋਂ ਛੁਡਵਾਇਆ , ਪਰਿਵਾਰ ਤੋਂ ਮੰਗੀ ਸੀ ਫਿਰੌਤੀ](https://feeds.abplive.com/onecms/images/uploaded-images/2022/11/21/9d1a9b85ff06d58a96c67758f21a41601668993161832345_original.jpg?impolicy=abp_cdn&imwidth=1200&height=675)
Punjab Police
khanna News : ਪਿੰਡ ਬਗਲੀ ਦੇ 2 ਵਿਅਕਤੀਆਂ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ 'ਚ ਰੁਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਪਰਿਵਾਰ ਕੋਲੋਂ ਲੱਖਾਂ ਰੁਪਏ ਫਿਰੌਤੀ ਮੰਗੀ ਗਈ ਸੀ। ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਗੋਰਖਪੁਰ ਵਿਖੇ ਰੇਡ ਕਰਕੇ ਬੰਦੀ ਬਣਾ ਕੇ ਰੱਖੇ ਦੋ ਵਿਅਕਤੀਆਂ ਨੂੰ ਛੁਡਵਾਇਆ ਹੈ ਅਤੇ ਇੱਕ ਅਗਵਾਕਾਰ ਨੂੰ ਕਾਬੂ ਕੀਤਾ ਹੈ।ਜਿਸ ਕੋਲੋਂ ਫਿਰੌਤੀ ਦੀ ਕੁੱਲ ਰਕਮ 65 ਹਜ਼ਾਰ 'ਚੋਂ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ :ਅਮਰੀਕਾ ਦੀ ਯੂਨਿਵਰਸਿਟੀ ਨੇ ਸਿੱਖ ਵਿਦਿਆਰਥੀਆਂ ਨੂੰ ਦਿੱਤੀ ਕ੍ਰਿਪਾਨ ਧਾਰਨ ਕਰਨ ਦੀ ਇਜਾਜਤ, ਲਗਾਈ ਇਹ ਸ਼ਰਤ
ਪਿੰਡ ਬਗਲੀ ਕਲਾਂ ਦੀ ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਹਰਜੀਤ ਸਿੰਘ ਨੂੰ ਮਿੱਲ 'ਚ ਫੋਰਮੈਨ ਦੀ ਨੌਕਰੀ ਦੀ ਗੱਲ ਆਖ ਕੇ ਬੁਲਾਇਆ ਗਿਆ ਸੀ। ਉਸਦਾ ਪਤੀ ਆਪਣੇ ਦੋਸਤ ਨਰਿੰਦਰ ਰਿੰਕੂ ਸਮੇਤ ਜਦੋਂ ਗੋਰਖਪੁਰ ਪੁੱਜੇ ਤਾਂ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ। ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ। ਪੁਲਿਸ ਨੇ ਬੜੀ ਫੁਰਤੀ ਨਾਲ ਉਸਦੇ ਪਤੀ ਅਤੇ ਸਾਥੀ ਦੀ ਜਾਨ ਬਚਾਈ।
ਇਹ ਵੀ ਪੜ੍ਹੋ : Hajipur Accident : ਹਾਜੀਪੁਰ 'ਚ ਭਿਆਨਕ ਸੜਕ ਹਾਦਸਾ, 15 ਦੀ ਮੌਤ, PM ਮੋਦੀ ਸਮੇਤ CM ਨਿਤੀਸ਼ ਕੁਮਾਰ ਨੇ ਜਤਾਇਆ ਦੁੱਖ
ਓਥੇ ਹੀ ਹਰਜੀਤ ਸਿੰਘ ਨੇ ਵੀ ਆਪਣੀ ਹੱਡਬੀਤੀ ਸੁਣਾਈ ਅਤੇ ਦੱਸਿਆ ਕਿ ਉਨ੍ਹਾਂ ਨੂੰ ਕਮਰੇ 'ਚ ਬੰਦ ਕਰਕੇ ਕੁੱਟਮਾਰ ਕੀਤੀ ਜਾਂਦੀ ਸੀ। ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਪੁਲਿਸ ਕੋਲ 11 ਨਵੰਬਰ ਨੂੰ ਸ਼ਿਕਾਇਤ ਆਈ ਸੀ ਤਾਂ ਪਰਚਾ ਦਰਜ ਕਰਕੇ ਟੀਮ ਬਿਹਾਰ ਭੇਜੀ ਗਈ। ਇੱਕ ਅਗਵਾਕਾਰ ਨੂੰ ਕਾਬੂ ਕੀਤਾ ਗਿਆ। ਜਿਸ ਕੋਲੋਂ ਫਿਰੌਤੀ ਦੀ ਕੁੱਲ ਰਕਮ 65 ਹਜ਼ਾਰ 'ਚੋਂ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲੇ ਨਹੀਂ। ਇਸ ਤੋਂ ਪਹਿਲਾਂ ਵੀ ਅਜਿਹੇ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)