Ludhiana News: ਮੁੰਡੇ ਦੇ ਹੱਥ 'ਚ ਸਿਗਰਟ ਵੇਖਦਿਆਂ ਹੀ ਵਿਧਾਇਕ ਸਿੱਧੂ ਨੂੰ ਚੜ੍ਹ ਗਿਆ ਗੁੱਸਾ, ਮੂੰਹ 'ਤੇ ਜੜ੍ਹਿਆ ਧੱਪੜ
Ludhiana News: ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਗੁੱਸਾ ਇਸ ਕਰਕੇ ਆਇਆ ਕਿ ਉਨ੍ਹਾਂ ਨੇ ਨੌਜਵਾਨ ਦੇ ਹੱਥ 'ਚ ਗਾਂਜੇ ਨਾਲ ਭਰੀ ਨਸ਼ੀਲੀ ਸਿਗਰਟ ਦੇਖ ਲਈ। ਇਸ ਥੱਪੜ ਦੀ ਵੀਡੀਓ ਵਾਇਰਲ ਹੋ ਗਈ ਹੈ।
Ludhiana News: ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਥੱਪੜ ਜੜ੍ਹ ਦਿੱਤਾ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਗੁੱਸਾ ਇਸ ਕਰਕੇ ਆਇਆ ਕਿ ਉਨ੍ਹਾਂ ਨੇ ਨੌਜਵਾਨ ਦੇ ਹੱਥ 'ਚ ਗਾਂਜੇ ਨਾਲ ਭਰੀ ਨਸ਼ੀਲੀ ਸਿਗਰਟ ਦੇਖ ਲਈ। ਇਸ ਥੱਪੜ ਦੀ ਵੀਡੀਓ ਵਾਇਰਲ ਹੋ ਗਈ ਹੈ। ਹਾਲਾਂਕਿ ਇਸ ਦੌਰਾਨ ਨੌਜਵਾਨ ਕਹਿੰਦਾ ਰਿਹਾ ਕਿ ਨਾ ਤਾਂ ਉਸ ਦੀ ਵੀਡੀਓ ਬਣਾਓ ਤੇ ਨਾ ਹੀ ਵਾਇਰਲ ਕਰਿਓ। ਨੌਜਵਾਨ ਨੂੰ ਹੱਸਦਾ ਦੇਖ ਕੇ ਵਿਧਾਇਕ ਨੂੰ ਗੁੱਸਾ ਆ ਗਿਆ।
ਹਾਸਲ ਜਾਣਕਾਰੀ ਅਨੁਸਾਰ ਹਲਕਾ ਆਤਮਾ ਨਗਰ ਤੋਂ 'ਆਪ' ਵਿਧਾਇਕ ਸਿੱਧੂ ਦੀ ਹੈਲਪ ਵੈਨ ਇਲਾਕੇ 'ਚ ਘੁੰਮ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਕਿ ਲੁਧਿਆਣਾ ਦੇ ਵਾਰਡ ਨੰਬਰ 40 ਵਿੱਚ ਕੁਝ ਨੌਜਵਾਨ ਖੁੱਲ੍ਹੇਆਮ ਚਿੱਟੇ ਦਾ ਸੇਵਨ ਕਰਦੇ ਹਨ। ਨੌਜਵਾਨ ਗਾਂਜੇ ਨਾਲ ਭਰੀਆਂ ਸਿਗਰਟਾਂ ਪੀਂਦੇ ਹਨ।
ਇਸ ਤੋਂ ਬਾਅਦ ਵਿਧਾਇਕ ਸਿੱਧੂ ਨੇ ਪੁਲਿਸ ਟੀਮ ਨਾਲ ਛਾਪੇਮਾਰੀ ਕੀਤੀ ਤਾਂ ਮੌਕੇ 'ਤੇ 15 ਤੋਂ 20 ਦੇ ਕਰੀਬ ਨੌਜਵਾਨ ਨਸ਼ੇ 'ਚ ਧੁੱਤ ਪਾਏ ਗਏ | ਪੁਲਿਸ ਟੀਮ ਨੂੰ ਦੇਖ ਕੇ ਸਾਰੇ ਨੌਜਵਾਨ ਬਾਈਕ 'ਤੇ ਭੱਜ ਗਏ ਪਰ ਇੱਕ ਨੌਜਵਾਨ ਨੂੰ ਵਿਧਾਇਕ ਸਿੱਧੂ ਨੇ ਫੜ ਲਿਆ। ਜਦੋਂ ਵਿਧਾਇਕ ਨੇ ਉਸ ਨੂੰ ਨਸ਼ੇ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਸ ਨੂੰ ਆਦਤ ਦੱਸੀ ਤੇ ਹੱਸਣ ਲੱਗ ਪਿਆ। ਗੁੱਸੇ 'ਚ ਆ ਕੇ ਵਿਧਾਇਕ ਸਿੱਧੂ ਨੇ ਨੌਜਵਾਨ ਨੂੰ ਥੱਪੜ ਜੜ੍ਹ ਦਿੱਤਾ।
ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਇਲਾਕੇ ਵਿੱਚ ਨਾ ਤਾਂ ਨਸ਼ੇ ਹੋਣ ਦਿੱਤੇ ਜਾਣਗੇ ਤੇ ਨਾ ਹੀ ਵੇਚਣ ਦਿੱਤੇ ਜਾਣਗੇ। ਨਸ਼ੇੜੀ ਨੇ ਵਿਧਾਇਕ ਸਿੱਧੂ ਨੂੰ ਕਿਹਾ ਕਿ ਉਸ ਦੀ ਵੀਡੀਓ ਵਾਇਰਲ ਨਾ ਕੀਤੀ ਜਾਵੇ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਵਾਰਡ ਨੰਬਰ 40 ਵਿੱਚ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕੀਤੀ ਜਾਵੇ। ਇਲਾਕੇ 'ਚ ਨਸ਼ਾ ਵੇਚਣ ਵਾਲੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਤੁਰੰਤ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ
ਇਹ ਵੀ ਪੜ੍ਹੋ : Diabetics ਦੇ ਮਰੀਜ਼ਾਂ ਲਈ ਖ਼ਾਸ ਹੈ ਇਹ ਸਿਹਤ ਬੀਮਾ ਪਾਲਿਸੀਆਂ, ਜਾਣੋ ਪ੍ਰੀਮੀਅਮ ਤੇ ਕਵਰੇਜ ਦੀ ਡਿਟੇਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ