ਪੜਚੋਲ ਕਰੋ
Advertisement
Ludhiana News: ਲੁਧਿਆਣਾ ਦੇ ਜੰਗਲ 'ਚ ਸ਼ਰੇਆਮ ਮੰਗਲ, ਡਰਾਈਵਰਾਂ ਤੇ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਹੀਆਂ ਔਰਤਾਂ, ਜੰਗਲ 'ਚ ਹੀ ਲਾਏ ਬਿਸਤਰ
Ludhiana News : ਲੁਧਿਆਣਾ ਦੇ ਜਲੰਧਰ ਬਾਈਪਾਸ ਇਲਾਕੇ ਦੇ ਨੇੜੇ ਚਿੜੀਆ ਘਰ ਨੇੜੇ ਬਣੇ ਜੰਗਲ ਵਿੱਚ ਜਿਸਮਫਰੋਸ਼ੀ ਦਾ ਨਾਜਾਇਜ਼ ਧੰਦਾ ਚੱਲ ਰਿਹਾ ਸੀ। ਇਸ ਨੂੰ ਲੈ ਕੇ ਪੁਲਿਸ ਵੱਲੋਂ ਇਲਾਕੇ ਵਿੱਚ ਛਾਪੇਮਾਰੀ ਕੀਤੀ ਗਈ।
Ludhiana News : ਲੁਧਿਆਣਾ ਦੇ ਜਲੰਧਰ ਬਾਈਪਾਸ ਇਲਾਕੇ ਦੇ ਨੇੜੇ ਚਿੜੀਆ ਘਰ ਨੇੜੇ ਬਣੇ ਜੰਗਲ ਵਿੱਚ ਜਿਸਮਫਰੋਸ਼ੀ ਦਾ ਨਾਜਾਇਜ਼ ਧੰਦਾ ਚੱਲ ਰਿਹਾ ਸੀ। ਇਸ ਨੂੰ ਲੈ ਕੇ ਪੁਲਿਸ ਵੱਲੋਂ ਇਲਾਕੇ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਦੇ ਹੱਥ ਤਾਂ ਖਾਲੀ ਰਹੇ ਪਰ ਜਿਸ ਥਾਂ ਤੇ ਇਹ ਨਾਜਾਇਜ਼ ਧੰਦਾ ਚੱਲ ਰਿਹਾ ਸੀ, ਉਥੇ ਬਿਸਤਰੇ ਜ਼ਰੂਰ ਲੱਗੇ ਵਿਖਾਈ ਦਿੱਤੇ। ਸੂਤਰਾਂ ਮੁਤਾਬਕ ਇੱਥੇ ਔਰਤਾਂ ਡਰਾਈਵਰਾਂ ਤੇ ਨੌਜਵਾਨਾਂ ਨੂੰ ਸ਼ਿਕਾਰ ਬਣਾਉਂਦੀਆਂ ਸੀ ਤੇ ਜੰਗਲ ਵਿੱਚ ਲੈ ਜਾਂਦੀਆਂ ਸੀ।
ਪੁਲਿਸ ਦੀ ਆਉਣ ਦੀ ਭਿਣਕ ਇਹ ਨਜਾਇਜ਼ ਕੰਮ ਕਰਨ ਵਾਲਿਆਂ ਨੂੰ ਕਿਵੇਂ ਲੱਗੀ, ਇਹ ਵੀ ਵੱਡਾ ਸਵਾਲ ਹੈ ਕਿਉਂਕਿ ਜਿਸਮ ਫਿਰੋਸ਼ੀ ਦੇ ਧੰਦਾ ਕਰਨ ਵਾਲਿਆਂ ਨੇ ਪੁਲਿਸ ਤੇ ਵੀ ਉਨ੍ਹਾਂ ਨੂੰ ਹਫ਼ਤਾ ਦੇਣ ਦੇ ਦੋਸ਼ ਲਗਾਏ ਸਨ। ਹਾਲਾਕਿ ਇਨ੍ਹਾਂ ਇਲਜ਼ਾਮਾਂ ਨੂੰ ਥਾਣਾ ਇੰਚਾਰਜ ਸਲੇਮ ਟਾਬਰੀ ਨਕਾਰਦੇ ਵਿਖਾਈ ਦਿੱਤੇ।
ਇਹ ਵੀ ਪੜ੍ਹੋ : ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ 'ਚ ਹੋਈ ਮੌਤ , ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਵੀ ਸੀ ਸ਼ਾਮਲ
ਸਾਡੀ ਟੀਮ ਦੇ ਮੌਕੇ ਤੇ ਪਹੁੰਚੀ ਥਾਣਾ ਇੰਚਾਰਜ ਸਲੇਮ ਟਾਬਰੀ ਦੀ ਅਗਵਾਈ ਵਿੱਚ ਇਲਾਕੇ ਅੰਦਰ ਛਾਪੇਮਾਰੀ ਚੱਲ ਰਹੀ ਸੀ ਪਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ ਪਰ ਇਕ ਮੋਟਰਸਾਈਕਲ ਸਵਾਰ ਨੂੰ ਪੁਲਿਸ ਜ਼ਰੂਰ ਆਪਣੇ ਨਾਲ ਬਿਠਾ ਕੇ ਲੈ ਕੇ ਗਈ। ਹਾਲਾਂਕਿ ਇਸ ਥਾਂ ਤੇ ਲਗਾਤਾਰ ਲੁੱਟ-ਖੋਹ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ।
ਮੌਕੇ ਤੇ ਹੀ ਇੱਕ ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਜਦੋਂ ਉਹ ਉੱਥੋਂ ਲੰਘ ਰਹੇ ਸਨ ਤਾਂ ਉਸ ਦਾ ਮੋਬਾਈਲ ਖੋਹ ਲਿਆ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਇਸ ਸਥਾਨ ਤੇ ਜਿਸਮ ਫਿਰੋਸ਼ੀ ਦਾ ਕੰਮ ਚਲਦਾ ਹੈ। ਪੰਜ ਤੋਂ ਛੇ ਮਹਿਲਾਵਾਂ ਵੱਲੋਂ ਇਹ ਕੰਮ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਨਾਲ ਕੁਝ ਲੋਕ ਮੌਜੂਦ ਹੁੰਦੇ ਹਨ ਜੋ ਲੁੱਟ ਖੋਹ ਕਰਦੇ ਹਨ।
ਉੱਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਸਲੇਮ ਟਾਬਰੀ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ ਕਿ ਇੱਥੇ ਨਜਾਇਜ਼ ਕੰਮ ਚੱਲ ਰਿਹਾ ਹੈ ਜਿਸ ਕਰਕੇ ਉਹ ਇਥੇ ਪਹੁੰਚੀ ਪਰ ਉਨ੍ਹਾਂ ਨੂੰ ਫਿਲਹਾਲ ਕੋਈ ਮਹਿਲਾ ਨਹੀਂ ਮਿਲੀ। ਜਿਸ ਥਾਂ ਤੇ ਸ਼ਬਦ ਚੱਲ ਰਿਹਾ ਸੀ, ਉੱਥੇ ਜ਼ਰੂਰ ਕੁਝ ਸਬੂਤ ਮਿਲ਼ੇ ਹਨ। ਉਨ੍ਹਾਂ ਕਿਹਾ ਕਿ ਇਸ ਸਥਾਨ ਤੇ ਗਸ਼ਤ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਥੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿਉਂਕਿ ਬੀਮਾਰੀਆਂ ਆਦਿ ਪੈਦਾ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।

Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement