ਭਲਕੇ SKM ਨੇ ਸੱਦੀ ਐਮਰਜੈਂਸੀ ਬੈਠਕ, ਹੋ ਸਕਦਾ ਵੱਡਾ ਐਲਾਨ
Ludhiana News: ਸੰਯੁਕਤ ਕਿਸਾਨ ਮੋਰਚੇ ਨੇ ਐਮਰਜੈਂਸੀ ਬੈਠਕ ਸੱਦੀ ਹੈ, ਇਹ ਲੁਧਿਆਣੇ ਸਥਿਤ ਕਰਨੈਲ ਸਿੰਘ ਈਸੜੂ ਭਵਨ ਵਿੱਚ 11 ਵਜੇ ਬੈਠਕ ਹੋਵੇਗੀ।

Ludhiana News: ਸੰਯੁਕਤ ਕਿਸਾਨ ਮੋਰਚੇ ਨੇ ਐਮਰਜੈਂਸੀ ਬੈਠਕ ਸੱਦੀ ਹੈ, ਇਹ ਲੁਧਿਆਣੇ ਸਥਿਤ ਕਰਨੈਲ ਸਿੰਘ ਈਸੜੂ ਭਵਨ ਵਿੱਚ 11 ਵਜੇ ਬੈਠਕ ਹੋਵੇਗੀ। ਪੰਜਾਬ ਸਰਕਾਰ ਨਾਲ ਅੱਜ ਦੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕੱਲ੍ਹ ਆਪਸੀ ਵਿਚਾਰ ਕੀਤਾ ਜਾਵੇਗਾ। ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਪੰਜ ਮਾਰਚ ਦੇ ਮੋਰਚੇ ਨੂੰ ਲੈ ਕੇ ਵੱਡਾ ਐਲਾਨ ਹੋ ਸਕਦਾ ਹੈ।
ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਈ ਮੀਟਿੰਗ
ਸੰਯੁਕਤ ਕਿਸਾਨ ਮੋਰਚਾ (SKM) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਲਗਭਗ ਦੋ ਘੰਟੇ ਚੱਲੀ ਮੀਟਿੰਗ ਖਤਮ ਹੋ ਗਈ ਹੈ। ਹਾਲਾਂਕਿ, ਮੀਟਿੰਗ ਵਿੱਚ ਕਿਸੇ ਵੀ ਮੁੱਦੇ 'ਤੇ ਸਹਿਮਤੀ ਨਹੀਂ ਬਣ ਸਕੀ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਕਿਸਾਨ 5 ਤਰੀਕ ਨੂੰ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕਰਨਗੇ। ਕਿਸਾਨਾਂ ਦਾ ਦੋਸ਼ ਹੈ ਕਿ ਮੁੱਖ ਮੰਤਰੀ ਗੁੱਸੇ ਵਿੱਚ ਆ ਗਏ ਅਤੇ ਮੀਟਿੰਗ ਵਿਚਕਾਰੋਂ ਹੀ ਚਲੇ ਗਏ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੀਡੀਆ ਸਾਹਮਣੇ ਦੱਸਿਆ ਕਿ ਮੁੱਖ ਮੰਤਰੀ ਨੂੰ ਕਿਸੇ ਗੱਲ ਉੱਤੇ ਗ਼ੁੱਸਾ ਆ ਗਿਆ ਤੇ ਧਰਨੇ ਦੀ ਗੱਲ ਉੱਤੇ ਕਿਹਾ ਕਿ ਜੋ ਕਰਨਾ ਕਰ ਲਵੋ। ਇਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਹ ਹੁਣ 5 ਮਾਰਚ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ
ਮੁੱਖ ਮੰਤਰੀ ਮੀਟਿੰਗ ਛੱਡ ਕੇ ਚਲੇ ਗਏ
ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਧੀਆਂ ਮੰਗਾਂ ਬਾਬਤ ਚਰਚਾ ਹੋ ਗਈ ਸੀ ਤੇ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਧਰਨੇ ਨਾ ਲਾਇਆ ਕਰੋ ਤੇ ਆਪਣੇ 5 ਮਾਰਚ ਵਾਲੇ ਪ੍ਰੋਗਰਾਮ ਬਾਰੇ ਦੱਸੋ, ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੋਗਰਾਮ ਉਲੀਕਿਆ ਹੋਇਆ ਹੈ ਤੇ ਮੰਗਾਂ ਉੱਤੇ ਚਰਚਾ ਹੋਣ ਬਾਅਦ ਹੀ ਇਸ ਬਾਰੇ ਕੋਈ ਫੈਸਲਾ ਲਿਆ ਜਾਵੇਗਾ ਇਸ ਤੋਂ ਬਾਅਦ ਮੁੱਖ ਮੰਤਰੀ ਮੀਟਿੰਗ ਛੱਡਕੇ ਚਲੇ ਗਏ। ਉਹ ਕਹਿ ਗਏ ਕਿ ਜੇ ਹੁਣ ਉਹ 5 ਮਾਰਚ ਵਾਲਾ ਮਾਰਚ ਕਰਨਗੇ ਤਾਂ ਮੰਗੀਆਂ ਹੋਈਆਂ ਮੰਗਾਂ ਵੀ ਰੱਦ ਕਰ ਦਿੱਤੀਆਂ ਜਾਣਗੀਆਂ।
VIDEO | "The CM was upset and he left the meeting. Only he knows (why he was upset), he was asking us why are we protesting and I told him that it is our right," says farmer leader Joginder Singh Ugrahan on meeting with Punjab CM Bhagwant Mann.
— Press Trust of India (@PTI_News) March 3, 2025
(Full video available on PTI… pic.twitter.com/JmhAx2iMqC
ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉੱਚੇ ਅਹੁਦੇ ਉੱਤੇ ਬੈਠਾ ਬੰਦਾ ਇਹ ਕਹਿ ਦੇਵੇ ਕਿ 5 ਤਾਰੀਕ ਨੂੰ ਜੋ ਕਰਨਾ ਕਰ ਲਵੋ, ਜੋ ਮੰਗਾਂ ਪਹਿਲਾਂ ਮੰਗੀਆਂ ਨੇ ਉਹ ਵੀ ਰੱਦ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ 5 ਮਾਰਚ ਵਾਲਾ ਉਨ੍ਹਾਂ ਦਾ ਮੋਰਚਾ ਪੱਕਾ ਹੈ ਉਹ ਪ੍ਰਦਰਸ਼ਨ ਜ਼ਰੂਰ ਕਰਨਗੇ। ਇਹ ਹੁਣ ਸਰਕਾਰ ਦਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਆਉਣ ਦਿੰਦੀ ਹੈ ਜਾਂ ਫਿਰ ਰਾਹ ਵਿੱਚ ਰੋਕਦੀ ਹੈ ਜਾਂ ਘਰਾਂ ਤੋਂ ਹੀ ਗ੍ਰਿਫ਼ਤਾਰ ਕਰੇਗੀ ਪਰ ਉਨ੍ਹਾਂ ਦੀ ਤਿਆਰੀ ਪੂਰੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















