Ludhiana News: ਗਾਂ ਨੇ 72 ਕਿੱਲੋ ਦੁੱਧ ਦੇ ਕੇ ਬਣਾਇਆ ਕੌਮੀ ਰਿਕਾਰਡ, ਮਾਲਕਾਂ ਨੂੰ ਦਿੱਤਾ ਟਰੈਕਟਰ ਇਨਾਮ
ਸੱਤ ਸਾਲ ਦੀ ਗਾਂ ਨੇ ਦੁੱਧ ਚੁਆਈ ਮੁਕਾਬਲੇ ਵਿੱਚ 24 ਘੰਟਿਆਂ ਵਿੱਚ 72.390 ਕਿਲੋਗ੍ਰਾਮ ਦੁੱਧ ਦਿੱਤਾ, ਜੋ ਭਾਰਤ ਵਿੱਚ ਹੁਣ ਤੱਕ ਦੇ ਕਿਸੇ ਵੀ ਮੁਕਾਬਲੇ ਵਿੱਚ ਅਜਿਹੀ ਗਾਂ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਦੁੱਧ ਹੈ।
Ludhiana News: ਹਰਿਆਣਾ ਦੀ ਗਾਂ ਨੇ 72 ਕਿਲੋ ਤੋਂ ਵੱਧ ਦੁੱਧ ਦੇ ਕੇ ਕੌਮੀ ਰਿਕਾਰਡ ਬਣਾਇਆ ਹੈ। ਇਹ ਕੁਰੂਕਸ਼ੇਤਰ ਦੇ ਕਿਸਾਨ ਦੀ ਹੋਲਸਟੀਨ ਫਰੀਜ਼ੀਅਨ ਗਾਂ ਹੈ। ਉਹ ਆਪਣੀ ਗਾਂ ਨੂੰ ਲੈ ਕੇ ਜਗਰਾਓਂ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਤੇ ਖੇਤੀਬਾੜੀ ਮੇਲੇ ਵਿੱਚ ਪਹੁੰਚੇ ਸੀ। ਇਸ ਗਾਂ ਨੇ 24 ਘੰਟਿਆਂ ਵਿੱਚ 72 ਕਿਲੋ ਤੋਂ ਵੱਧ ਦੁੱਧ ਦਿੱਤਾ ਹੈ। ਗਾਂ ਇਸ ਨਵੇਂ ਕੌਮੀ ਰਿਕਾਰਡ ਨਾਲ ਜੇਤੂ ਰਹੀ। ਇਸ 'ਤੇ ਮਾਲਕ ਨੂੰ ਇਨਾਮ ਵਜੋਂ ਟਰੈਕਟਰ ਮਿਲਿਆ ਹੈ।
ਇਸ ਬਾਰੇ ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਪੋਰਸ ਮੇਹਲਾ ਤੇ ਸਮਰਾਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੱਤ ਸਾਲ ਦੀ ਗਾਂ ਨੇ ਦੁੱਧ ਚੁਆਈ ਮੁਕਾਬਲੇ ਵਿੱਚ 24 ਘੰਟਿਆਂ ਵਿੱਚ 72.390 ਕਿਲੋਗ੍ਰਾਮ ਦੁੱਧ ਦਿੱਤਾ, ਜੋ ਭਾਰਤ ਵਿੱਚ ਹੁਣ ਤੱਕ ਦੇ ਕਿਸੇ ਵੀ ਮੁਕਾਬਲੇ ਵਿੱਚ ਅਜਿਹੀ ਗਾਂ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਦੁੱਧ ਹੈ। ਇਸ ਮੌਕੇ ਪੋਰਸ ਮੇਹਲਾ ਨੇ ਦੱਸਿਆ ਕਿ ਉਨ੍ਹਾਂ ਦੀ ਗਾਂ ਨੇ ਨਵਾਂ ਰਿਕਾਰਡ ਬਣਾਇਆ ਹੈ।
ਉਨ੍ਹਾਂ ਦੱਸਿਆ ਕਿ ਵੱਧ ਦੁੱਧ ਦੇਣ ਵਾਲੀਆਂ ਗਾਵਾਂ ਵਿੱਚੋਂ ਐਚਐਫ ਗਾਂ ਨੇ ਪਿਛਲੀ ਵਾਰ 24 ਘੰਟਿਆਂ ਵਿੱਚ 70.400 ਕਿਲੋ ਦੁੱਧ ਦਿੱਤਾ ਸੀ, ਜਿਸ ਨੇ 2018 ਵਿੱਚ ਪੀਡੀਏ ਮੁਕਾਬਲੇ ਵਿੱਚ ਭਾਗ ਲਿਆ ਸੀ। ਪੋਰਸ ਮੇਹਲਾ ਨੇ ਕਿਹਾ ਕਿ ਉਹ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਗਾਂ ਨੇ ਇੰਨੇ ਵੱਕਾਰੀ ਮੁਕਾਬਲੇ ਵਿੱਚ ਰਾਸ਼ਟਰੀ ਰਿਕਾਰਡ ਬਣਾਇਆ ਹੈ। ਇਹ ਪਹਿਲੀ ਵਾਰ ਸੀ ਜਦੋਂ ਉਹ ਇਸ ਤਰ੍ਹਾਂ ਦੇ ਮੁਕਾਬਲੇ ਵਿਚ ਹਿੱਸਾ ਲੈ ਰਹੀ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਰਾਜਾਂ ਦੀਆਂ 30 ਐਚਐਫ ਗਾਵਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਉਨ੍ਹਾਂ ਦੀ ਗਾਂ ਪਹਿਲੇ ਸਥਾਨ ’ਤੇ ਰਹੀ।
ਇਹ ਵੀ ਪੜ੍ਹੋ:Punjab Weather: ਹੋ ਜਾਓ ਤਿਆਰ! ਅਗਲੇ ਦਿਨ ਫਿਰ ਵਰ੍ਹ ਸਕਦਾ ਠੰਢ ਦਾ ਕਹਿਰ, ਬਾਰਸ਼ ਤੇ ਸੀਤ ਲਹਿਰ ਦਾ ਅਲਰਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।