(Source: ECI/ABP News/ABP Majha)
....ਤਾਂ ਬੱਸ ਸਕਿੰਟਾਂ 'ਚ ਹੀ ਸੜ ਕੇ ਸੁਆਹ ਹੋ ਗਈ ਲਗਜ਼ਰੀ ਕਾਰ, ਡਰਾਈਵਰ ਨੇ ਮਸਾਂ ਬਚਾਈ ਜਾਨ
ਇੱਕ ਵਿਅਕਤੀ ਰਾਜਗੜ੍ਹ ਤੋਂ ਯੂ ਟਰਨ ਲੈ ਕੇ ਵਾਪਸ ਆ ਰਿਹਾ ਸੀ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਰਾਤ ਦਾ ਵੇਲਾ ਹੋਣ ਕਰਕੇ ਕੋਈ ਆਸ ਪਾਸ ਵੀ ਨਹੀਂ ਸੀ ਤੇ ਅੱਗ ਬੁਝਾਉਣ ਦੇ ਯਤਨ ਵੀ ਕੀਤੇ ਗਏ ਪਰ ਅੱਜ ਜ਼ਿਆਦਾ ਹੋਣ ਕਰਕੇ ਉਸ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ।
Ludhiana News: ਅੱਤ ਦੀ ਗਰਮੀ 'ਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਧ ਜਾਂਦੀਆਂ ਹਨ ਤੇ ਅਕਸਰ ਸੜਕ ਉੱਤੇ ਕਾਰਾਂ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਵੀ ਨਸ਼ਰ ਹੁੰਦੀਆਂ ਰਹਿੰਦੀਆਂ ਹਨ ਤੇ ਇਸ ਦੌਰਾਨ ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਇੱਕ ਚੱਲਦੀ BMW ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਡਰਾਈਵਰ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਬਾਹਰ ਨਿਕਲਿਆ। ਇਸ ਤੋਂ ਪਹਿਲਾਂ ਕਿ ਡਰਾਈਵਰ ਕੁਝ ਸਮਝਦਾ, ਉਸ ਦੀਆਂ ਅੱਖਾਂ ਦੇ ਸਾਹਮਣੇ ਲਗਜ਼ਰੀ ਕਾਰ ਸੜ ਕੇ ਸੁਆਹ ਹੋ ਗਈ।
ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਦੋਰਾਹਾ ਅਤੇ ਖੰਨਾ ਤੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋਰਾਹਾ ਵਿੱਚ ਇੱਕ ਕਾਰ ਨੂੰ ਅੱਗ ਲੱਗ ਗਈ ਹੈ ਤੇ ਇਹ ਘਟਨਾ ਕਰੀਬ 20 ਕਿਲੋਮੀਟਰ ਦੀ ਦੂਰੀ 'ਤੇ ਵਾਪਰੀ। ਇਸ ਦੌਰਾਨ ਜਦੋਂ ਉਹ ਅੱਗ ਲੱਗਣ ਵਾਲੀ ਥਾਂ ਉੱਤੇ ਪਹੁੰਚੇ ਤਾਂ ਕਾਰ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ ਸੀ।
ਇਸ ਬਾਬਤ ਦੋਰਾਹਾ ਥਾਣੇ ਦੇ ਏਐਸਆਈ ਸੁਰਜੰਗਦੀਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਜਗੜ੍ਹ ਦੇ ਯੂ-ਟਰਨ ਨੇੜੇ ਵਾਪਰੀ ਹੈ। ਸਾਹਨੇਵਾਲ ਦਾ ਇੱਕ ਵਿਅਕਤੀ ਰਾਜਗੜ੍ਹ ਤੋਂ ਯੂ ਟਰਨ ਲੈ ਕੇ ਵਾਪਸ ਆ ਰਿਹਾ ਸੀ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਰਾਤ ਦਾ ਵੇਲਾ ਹੋਣ ਕਰਕੇ ਕੋਈ ਆਸ ਪਾਸ ਵੀ ਨਹੀਂ ਸੀ ਤੇ ਅੱਗ ਬੁਝਾਉਣ ਦੇ ਯਤਨ ਵੀ ਕੀਤੇ ਗਏ ਪਰ ਅੱਜ ਜ਼ਿਆਦਾ ਹੋਣ ਕਰਕੇ ਉਸ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਉਦੋਂ ਤੱਕ ਕਾਰ ਸੜ ਕੇ ਸੁਆਹ ਹੋ ਗਈ ਸੀ ਹਾਲਾਂਕਿ ਖੈਰੀਅਤ ਰਹੀ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਅੱਗ ਦਾ ਕਰਾਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਜ਼ਿਕਰ ਕਰ ਦਈਏ ਕਿ ਇਹ ਗੱਡੀ ਹਰਮਨਦੀਪ ਸਿੰਘ, ਵਾਸੀ ਪ੍ਰੀਤ ਨਗਰ ਬਸਤੀ, ਜੋਧੇਵਾਲ, ਲੁਧਿਆਣਾ ਦੀ ਹੈ। ਉਸ ਨੇ ਗੱਡੀ ਸਾਹਨੇਵਾਲ ਦੀ ਇੱਕ ਵਰਕਸ਼ਾਪ ਵਿੱਚ ਪਾਰਕ ਕੀਤੀ ਸੀ ਤੇ ਇਸ ਵੇਲੇ ਮਕੈਨਿਕ ਕਾਰ ਦੀ ਟਰਾਈ ਲੈਣ ਲਈ ਗਿਆ ਹੋਇਆ ਸੀ ਜਿਸ ਦੌਰਾਨ ਉਸ ਨੂੰ ਅੱਗ ਲੱਗ ਗਈ। ਇਸ ਪੂਰੀ ਘਟਨਾ ਤੋਂ ਬਾਅਦ ਮਾਲਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।