Ludhiana News: ਆਪ ਵਾਲਿਆਂ ਤੋਂ ਸੂਬੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ- ਅਕਾਲੀ ਦਲ
ਕਮਲਜੀਤ ਸਿੰਘ ਡੰਗ ਨੂੰ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਪਰਮਜੀਤ ਸਿੰਘ ਪੰਮੀ ਨੂੰ ਮੀਤ ਪ੍ਰਧਾਨ ਸ਼ਹਿਰੀ ਅਤੇ ਹਰਮਿੰਦਰ ਸਿੰਘ ਸਹਿਗਲ ਨੂੰ ਜਨਰਲ ਸਕੱਤਰ ਸ਼ਹਿਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ।
Ludhiana News: ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦੇ ਵਿੱਚ ਕੀਤੇ ਗਏ ਵਿਸਥਾਰ ਦੌਰਾਨ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ ਇਸੇ ਤਹਿਤ ਉਨਾਂ ਵੱਲੋਂ ਕਮਲਜੀਤ ਸਿੰਘ ਡੰਗ ਨੂੰ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਪਰਮਜੀਤ ਸਿੰਘ ਪੰਮੀ ਨੂੰ ਮੀਤ ਪ੍ਰਧਾਨ ਸ਼ਹਿਰੀ ਅਤੇ ਹਰਮਿੰਦਰ ਸਿੰਘ ਸਹਿਗਲ ਨੂੰ ਜਨਰਲ ਸਕੱਤਰ ਸ਼ਹਿਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ।
ਇਸ ਮੌਕੇ ਉਨਾਂ ਦੇ ਨਾਲ ਸਰਪ੍ਰਸਤ ਬਾਬਾ ਅਜੀਤ ਸਿੰਘ, ਪ੍ਰਹਲਾਦ ਸਿੰਘ ਢੱਲ, ਸਰਵਣ ਸਿੰਘ ਮੈਨੇਜਰ, ਹਰਪ੍ਰੀਤ ਸਿੰਘ ਡੰਗ, ਸਰੂਪ ਸਿੰਘ ਡੰਗ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਆਗੂ ਸਾਹਿਬਾਨ ਹਾਜ਼ਰ ਰਹੇ। ਇਸ ਮੌਕੇ ਆਪਣੇ ਸੰਬੋਧਨ ਸਮੇਂ ਬੋਲਦਿਆਂ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਤੇ ਇਸਨੇ ਹਮੇਸ਼ਾ ਤੋਂ ਹੀ ਪਾਰਟੀ ਵਰਕਰਾਂ ਦਾ ਮਾਣ ਸਨਮਾਨ ਕੀਤਾ ਹੈ।
ਉਨਾਂ ਕਿਹਾ ਕਿ ਸਿਰਫ ਇਨਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰਵਾਇਆ ਗਿਆ ਵਿਕਾਸ ਅਤੇ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਅੱਜ ਵੀ ਆਪਣੇ ਮੂੰਹੋਂ ਆਪ ਬੋਲ ਰਹੀਆਂ ਹਨ ਜਦਕਿ ਆਪ ਵਾਲਿਆਂ ਦੇ ਝਾਂਸੇ ਵਿੱਚ ਪਾ ਕੇ ਵੋਟਾਂ ਪਾਉਣ ਵਾਲੇ ਸੂਬੇ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਦਾਰ ਬਾਦਲ ਵੱਲੋਂ ਕਰਵਾਏ ਗਏ ਕੰਮਾਂ ਨੂੰ ਯਾਦ ਕਰਦਿਆਂ ਸੂਬੇ ਦੇ ਲੋਕ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਖੜੇ ਹਨ ਤਾਂ ਜੋ ਸੱਤਾ ਤੇ ਕਾਬਜ ਪੰਜਾਬ ਵਿਰੋਧੀਆਂ ਦੇ ਹੱਥਾਂ ਚੋਂ ਸੂਬੇ ਨੂੰ ਬਚਾਉਣ ਲਈ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜਬੂਤ ਕੀਤੇ ਜਾ ਸਕਣ।
ਇਸ ਮੌਕੇ ਹਰਪ੍ਰੀਤ ਸਿੰਘ ਡੰਗ, ਅਮਰਜੀਤ ਸਿੰਘ ਹੈਪੀ ਡੰਗ, ਰਜਿੰਦਰ ਸਿੰਘ ਪੱਪੀ ਮੱਕੜ, ਬਲਜੀਤ ਸਿੰਘ ਮਿੰਕਲ ਡੰਗ, ਇਸਕਰਨ ਸਿੰਘ ਅੰਕੁਸ਼ ਡੰਗ ਆਦਿ ਵੀ ਹਾਜਿਰ ਸਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।