(Source: ECI/ABP News/ABP Majha)
Ludhiana News: ਮਾਈਨਿੰਗ ਮਾਫੀਆ ਦਾ ਖਤਰਨਾਕ ਕਾਰਾ! ਪੁਲਿਸ 'ਤੇ ਹਮਲਾ ਕਰ ਰੇਤੇ ਦੀ ਟਰਾਲੀ ਤੇ ਮੁਲਜ਼ਮ ਛੁਡਵਾਇਆ, ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ
ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਥਾਣੇਦਾਰ ਤੇ ਕਰਮਚਾਰੀਆਂ ’ਤੇ ਹਮਲਾ ਕਰ ਕਥਿਤ ਦੋਸ਼ੀ ਨੂੰ ਕਬਜ਼ੇ ’ਚੋਂ ਛੁਡਵਾ ਕੇ ਲੈ ਗਏ ਤਾਂ ਤੜਕੇ ਹੀ ਭਾਰੀ ਫੋਰਸ ਬਲ ਨੇ ਹਮਲਾਵਾਰਾਂ ਦਾ ਪਿੰਡ ਟੰਡੀ ਮੰਡ ਘੇਰ ਲਿਆ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਵੀ ਕੀਤੀ ਗਈ
Ludhiana News: ਦੇਰ ਰਾਤ ਸਤਲੁਜ ਦਰਿਆ ਕਿਨਾਰੇ ਰੇਤੇ ਦੀ ਨਾਜਾਇਜ਼ ਮਾਈਨਿੰਗ ਰੋਕਣ ਗਏ ਮਾਛੀਵਾੜਾ ਪੁਲਿਸ ਦੇ ਸਹਾਇਕ ਥਾਣੇਦਾਰ ਤੇ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਾਰ ਪੁਲਿਸ ਦੇ ਕਬਜ਼ੇ ’ਚੋਂ ਰੇਤੇ ਦੀ ਭਰੀ ਨਾਜਾਇਜ਼ ਟਰਾਲੀ ਤੇ ਗ੍ਰਿਫ਼ਤਾਰ ਕੀਤਾ ਕਥਿਤ ਦੋਸ਼ੀ ਵੀ ਛੁਡਵਾ ਕੇ ਲੈ ਗਏ। ਮਾਛੀਵਾੜਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ 7 ਵਿਅਕਤੀਆਂ ਜਿਨ੍ਹਾਂ ਦੀ ਪਛਾਣ ਹੋ ਗਈ ਹੈ ਤੇ ਇਸ ਤੋਂ ਇਲਾਵਾ ਕਈ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕਾਤਲਾਨਾ ਹਮਲਾ ਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਦੂਜੇ ਪਾਸੇ ਜਦੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਥਾਣੇਦਾਰ ਤੇ ਕਰਮਚਾਰੀਆਂ ’ਤੇ ਹਮਲਾ ਕਰ ਕਥਿਤ ਦੋਸ਼ੀ ਨੂੰ ਕਬਜ਼ੇ ’ਚੋਂ ਛੁਡਵਾ ਕੇ ਲੈ ਗਏ ਤਾਂ ਤੜਕੇ ਹੀ ਭਾਰੀ ਫੋਰਸ ਬਲ ਨੇ ਹਮਲਾਵਾਰਾਂ ਦਾ ਪਿੰਡ ਟੰਡੀ ਮੰਡ ਘੇਰ ਲਿਆ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਵੀ ਕੀਤੀ ਗਈ ਜਿਨ੍ਹਾਂ ਵਿੱਚੋਂ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਕਿਨਾਰੇ ਰੇਤੇ ਦੀ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਇਸ ’ਤੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਸਤਲੁਜ ਦਰਿਆ ਤੋਂ ਰੇਤੇ ਦੀ ਭਰੀ ਟਰਾਲੀ ਪੁਲਿਸ ਪਾਰਟੀ ਨੇ ਕਾਬੂ ਕਰ ਲਈ ਤੇ ਚਾਲਕ ਨੂੰ ਕਾਬੂ ਵੀ ਕਰ ਲਿਆ। ਪੁਲਿਸ ਪਾਰਟੀ ਰੇਤੇ ਦੀ ਭਰੀ ਟਰਾਲੀ ਤੇ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਮਾਛੀਵਾੜਾ ਥਾਣਾ ਵੱਲ ਆ ਰਹੀ ਸੀ ਤਾਂ ਰਸਤੇ ਵਿੱਚ ਇੱਕ ਕਾਰ ਸਵਾਰ ਵਿਅਕਤੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਘੇਰ ਲਿਆ।
ਇਹ ਕਾਰ ਸਵਾਰ ਵਿਅਕਤੀ ਪੁਲਿਸ ਨਾਲ ਹੱਥੋਪਾਈ ਕਰਨ ਲੱਗੇ। ਇੱਥੋਂ ਤੱਕ ਕਿ ਡੰਡਿਆਂ ਨਾਲ ਉਨ੍ਹਾਂ ’ਤੇ ਹਮਲਾ ਕਰ ਕੁੱਟਮਾਰ ਕੀਤੀ। ਇਹ ਹਮਲਾਵਾਰ ਪੁਲਿਸ ਕੋਲੋਂ ਰੇਤੇ ਦੀ ਭਰੀ ਟਰਾਲੀ ਤੇ ਗ੍ਰਿਫ਼ਤਾਰ ਕੀਤਾ ਕਥਿਤ ਦੋਸ਼ੀ ਵੀ ਪੁਲਿਸ ਕਬਜ਼ੇ ’ਚੋਂ ਛੁਡਵਾ ਕੇ ਲੈ ਗਏ। ਇਸ ਹਮਲੇ ਵਿੱਚ ਫੱਟੜ ਹੋਏ ਸਹਾਇਕ ਥਾਣੇਦਾਰ ਜਸਵੰਤ ਸਿੰਘ ਤੇ ਕਰਮਚਾਰੀ ਪਰਮਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।
ਐਸਐਸਪੀ ਖੰਨਾ ਨੇ ਦੱਸਿਆ ਕਿ ਇਸ ਹਮਲੇ ’ਚ ਦੋਵੇਂ ਕਰਮਚਾਰੀ ਦੀਆਂ ਹੱਡੀਆਂ ਵੀ ਫੈਕਚਰ ਹੋ ਗਈਆਂ ਹਨ ਜਦਕਿ ਕੁਝ ਹੋਰ ਕਰਮਚਾਰੀ ਮਾਮੂਲੀ ਫੱਟੜ ਹੋਏ। ਪੁਲਿਸ ਅਨੁਸਾਰ ਜਿਨ੍ਹਾਂ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਉਨ੍ਹਾਂ ’ਚੋਂ ਦੋ ਮੁਲਜ਼ਮ ਸ਼ਸ਼ੀ ਪਾਲ ਤੇ ਵੇਦ ਪਾਲ (ਦੋਵੇਂ ਪਿਓ-ਪੁੱਤਰ) ਵਾਸੀ ਟੰਡੀ ਮੰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਫ਼ਰਾਰ ਦੱਸੇ ਜਾ ਰਹੇ ਹਨ।