Ludhiana News: ਗੋਗੀ ਨੇ ਨੀਂਹ ਪੱਥਰ ਤੋੜਕੇ ਖੋਲ੍ਹੀ ਸਰਕਾਰ ਦੀ ਨੀਂਦ ! ਸੰਧਵਾਂ ਨੇ ਕਿਹਾ- ਬੁੱਢਾ ਦਰਿਆ ਬਚਾਉਣਾ ਸਾਰਿਆਂ ਦਾ ਫਰਜ਼, ਅੜਚਨ ਪੈਦਾ ਕਰਨ ਵਾਲਿਆਂ ਖ਼ਿਲਾਫ਼ ਕਰਾਂਗੇ ਸਖ਼ਤ ਕਾਰਵਾਈ
ਸੰਧਵਾ ਨੇ ਕਿਹਾ ਕਿ ਵਿਧਾਇਕ ਗੁਰਪ੍ਰੀਤ ਗੋਗੀ ਨੇ ਹਮੇਸ਼ਾ ਲੋਕਾਂ ਲਈ ਲੜਾਈ ਲੜੀ ਹੈ। ਜੇ ਅੱਜ ਉਨ੍ਹਾਂ ਨੇ ਆਪਣੇ ਨਾਂਅ ਦਾ ਨੀਂਹ ਪੱਥਰ ਤੋੜਿਆ ਹੈ ਤਾਂ ਜ਼ਰੂਰ ਕੋਈ ਵੱਡਾ ਕਾਰਨ ਹੋਣਾ ਚਾਹੀਦਾ ਹੈ। ਜ਼ਿਲ੍ਹੇ ਦੇ ਜਿੰਮੇਵਾਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ
Punjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ (Kultar Singh Sandhwan) ਲੁਧਿਆਣਾ ਪੁੱਜੇ ਜਿੱਥੇ ਉਨ੍ਹਾਂ ਕਿਹਾ ਕਿ ਬੁੱਢਾ ਦਰਿਆ(budha nala)ਨੂੰ ਬਚਾਉਣਾ ਸਾਡਾ ਸਾਰਿਆਂ ਦਾ ਮੁੱਖ ਫਰਜ਼ ਹੈ। ਹਾਈਕਮਾਂਡ ਇਸ ਗੱਲ ਦੀ ਵੀ ਚਰਚਾ ਕਰ ਰਹੀ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ (Gurpreet Gogi) ਨੇ ਆਪਣੇ ਨਾਂਅ ਦਾ ਨੀਂਹ ਪੱਥਰ ਕਿਉਂ ਤੋੜਿਆ ਅਤੇ ਕੀ ਕਾਰਨ ਸਨ।
ਗੋਗੀ ਨਾਲ ਮੁਲਾਕਾਤ ਕਰਕੇ ਕੰਪਨੀ ਤੋਂ ਮੰਗੀ ਜਾਵੇਗੀ ਰਿਪੋਰਟ
ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਉਹ ਅੱਜ ਗੋਗੀ ਨਾਲ ਵਿਸ਼ੇਸ਼ ਮੁਲਾਕਾਤ ਕਰਨਗੇ। ਬੁੱਢਾ ਦਰਿਆ ਦੀ ਸਫ਼ਾਈ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਸਰਕਾਰ ਤੋਂ ਰਿਪੋਰਟ ਮੰਗੀ ਜਾਵੇਗੀ। ਬੁੱਢਾ ਦਰਿਆ ਪ੍ਰੋਜੈਕਟ 650 ਕਰੋੜ ਰੁਪਏ ਦਾ ਹੈ। ਬੁੱਢਾ ਦਰਿਆ 'ਤੇ ਹੁਣ ਤੱਕ ਕਿੰਨਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਕੰਮ ਕਦੋਂ ਪੂਰਾ ਹੋਵੇਗਾ, ਇਸ ਸਬੰਧੀ ਸਫ਼ਾਈ ਦਾ ਕੰਮ ਕਰਨ ਵਾਲੀ ਕੰਪਨੀ ਤੋਂ ਰਿਪੋਰਟ ਮੰਗੀ ਜਾਵੇਗੀ |
ਜੇ ਨੀਂਹ ਪੱਥਰ ਤੋੜਿਆ ਤਾਂ ਜ਼ਰੂਰ ਹੋਵੇਗਾ ਕੋਈ ਵੱਡਾ ਕਾਰਨ ?
ਸੰਧਵਾ ਨੇ ਕਿਹਾ ਕਿ ਵਿਧਾਇਕ ਗੁਰਪ੍ਰੀਤ ਗੋਗੀ ਨੇ ਹਮੇਸ਼ਾ ਲੋਕਾਂ ਲਈ ਲੜਾਈ ਲੜੀ ਹੈ। ਜੇ ਅੱਜ ਉਨ੍ਹਾਂ ਨੇ ਆਪਣੇ ਨਾਂਅ ਦਾ ਨੀਂਹ ਪੱਥਰ ਤੋੜਿਆ ਹੈ ਤਾਂ ਜ਼ਰੂਰ ਕੋਈ ਵੱਡਾ ਕਾਰਨ ਹੋਣਾ ਚਾਹੀਦਾ ਹੈ। ਜ਼ਿਲ੍ਹੇ ਦੇ ਜਿੰਮੇਵਾਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ ਤੇ ਬੁੱਢਾ ਦਰਿਆ ਦੀ ਸਫਾਈ ਵਿੱਚ ਅੜਚਨ ਪੈਦਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਵਾ ਅਤੇ ਪਾਣੀ ਦੋਵਾਂ ਨੂੰ ਬਚਾਉਣਾ ਹੈ।
ਗੋਗੀ ਨੇ ਕਿਉਂ ਤੋੜਿਆ ਆਪਣਾ ਹੀ ਨੀਂਹ ਪੱਥਰ
ਦੂਜੇ ਪਾਸੇ ਇਸ ਮਾਮਲੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੁੱਢਾ ਦਰਿਆ ਇੱਕ ਵੱਡਾ ਕਲੰਕ ਹੈ। ਉਹ ਉਨ੍ਹਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਦੇ ਪਰਿਵਾਰ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ। ਸਰਕਾਰ ਨੇ ਬੁੱਢਾ ਦਰਿਆ ਦੀ ਸਫ਼ਾਈ ਕਰਵਾਉਣ ਦਾ ਵਾਅਦਾ ਕੀਤਾ ਸੀ। ਜਿਹੜੇ ਅਧਿਕਾਰੀ ਆਪਣਾ ਕੰਮ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਬੁੱਢਾ ਦਰਿਆ ਪ੍ਰਾਜੈਕਟ 'ਤੇ ਹੁਣ ਤੱਕ ਕੀ ਕੰਮ ਹੋਇਆ ਹੈ, ਇਸ ਦੀ ਸੀਬੀਆਈ ਜਾਂਚ ਅਤੇ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।