ਪੜਚੋਲ ਕਰੋ

ਵਿਜੀਲੈਂਸ ਵੱਲੋਂ ਮਜ਼ਦੂਰ ਤੋਂ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ASI ਕਾਬੂ

Ludhiana News : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਥਾਣਾ ਮੇਹਰਬਾਨ (ਲੁਧਿਆਣਾ) ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.)

Ludhiana News : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਥਾਣਾ ਮੇਹਰਬਾਨ (ਲੁਧਿਆਣਾ) ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਅਰੁਣ ਕੁਮਾਰ ਨੂੰ ਇੱਕ ਮਜ਼ਦੂਰ ਤੋਂ 6,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ. ਨੂੰ ਮਜ਼ਦੂਰ (ਪੱਲੇਦਾਰ) ਕਿਰਪਾ ਸ਼ੰਕਰ ਵਾਸੀ ਪੰਜਾਬੀ ਬਾਗ, ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਪਿਛਲੇ ਕੁਝ ਮਹੀਨਿਆਂ ਤੋਂ ਉਸ ਨੂੰ ਵਾਰ-ਵਾਰ ਰਿਸ਼ਵਤ ਦੀ ਮੰਗ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਕਤ ਏ.ਐਸ.ਆਈ. ਉਸ (ਸ਼ਿਕਾਇਤਕਰਤਾ) ਖ਼ਿਲਾਫ਼ ਥਾਣਾ ਮੇਹਰਬਾਨ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 365,323/34 ਤਹਿਤ ਦਰਜ ਐਫ.ਆਈ.ਆਰ. ਨੰ. 163/2020 ਵਿੱਚ ਉਸ ਦੀ ਜ਼ਮਾਨਤ ਰੱਦ ਕਰਵਾਉਣ ਦੀਆਂ ਧਮਕੀਆਂ ਦੇ ਕੇ ਉਸ ਕੋਲੋਂ ਕਿਸ਼ਤਾਂ ਵਿੱਚ ਰਿਸ਼ਵਤ ਵਜੋਂ 25,000 ਰੁਪਏ ਪਹਿਲਾਂ ਹੀ ਲੈ ਚੁੱਕਾ ਹੈ। ਏ.ਐਸ.ਆਈ. ਅਰੁਣ ਕੁਮਾਰ ਇਸ ਕੇਸ ਦਾ ਤਫਤੀਸ਼ ਅਫ਼ਸਰ ਸੀ। ਸ਼ਿਕਾਇਤਕਰਤਾ ਨੂੰ ਉਕਤ ਕੇਸ ਵਿੱਚ 09/02/2021 ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ।

ਬੁਲਾਰੇ ਨੇ ਦੱਸਿਆ ਕਿ ਏ.ਐਸ.ਆਈ ਨੇ 19 ਜੂਨ 2023 ਨੂੰ ਇਸ ਮਜ਼ਦੂਰ ਕੋਲੋਂ 1500 ਰੁਪਏ ਰਿਸ਼ਵਤ ਲਈ ਸੀ ਅਤੇ ਉਹ 10,000 ਰੁਪਏ ਹੋਰ ਮੰਗ ਰਿਹਾ ਸੀ ਪਰ ਸ਼ਿਕਾਇਤਕਰਤਾ ਦੇ ਵਾਰ-ਵਾਰ ਬੇਨਤੀ ਕਰਨ 'ਤੇ ਉਹ 8000 ਰੁਪਏ ਲੈਣ ਲਈ ਰਾਜ਼ੀ ਹੋ ਗਿਆ ਅਤੇ ਉਕਤ ਰਕਮ ਵਿੱਚੋਂ ਮੁਲਜ਼ਮ ਏ.ਐਸ.ਆਈ. 20 ਜੂਨ, 2023 ਨੂੰ 2000 ਰੁਪਏ ਲੈ ਚੁੱਕਾ ਹੈ ਅਤੇ ਹੁਣ ਉਹ ਬਾਕੀ 6000 ਰੁਪਏ ਦੀ ਮੰਗ ਕਰ ਰਿਹਾ ਸੀ।


ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜ਼ਮ ਨੂੰ ਕੋਰਟ ਕੰਪਲੈਕਸ, ਲੁਧਿਆਣਾ ਨੇੜਿਓਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਏ.ਐਸ.ਆਈ. ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
 
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ :  ਵਿਜੀਲੈਂਸ ਨੇ ਸੀਐਮ ਮਾਨ ਨੂੰ ਭੇਜੀ ਭ੍ਰਿਸ਼ਟ ਤਹਿਸੀਲਦਾਰਾਂ ਦੀ ਲਿਸਟ , ਏਜੰਟਾਂ ਰਾਹੀਂ ਸ਼ਰੇਆਮ ਚੱਲ ਰਿਹਾ ਰਿਸ਼ਵਤਖੋਰੀ ਦਾ ਧੰਦਾ

ਇਹ ਵੀ ਪੜ੍ਹੋ : ਜਾਪਾਨ 'ਚ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣ ਦੀ ਉਮਰ ਵਧਾਈ , ਜਾਣੋ ਦੂਜੇ ਦੇਸ਼ਾਂ 'ਚ ਕੀ ਹੈ ਕਾਨੂੰਨ?

 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Punjab News: ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
Punjab News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Punjab News: ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
Punjab News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
Kulhad Pizza Couple Divorce: ਕੀ ਸੱਚਮੁੱਚ ਤਲਾਕ ਲੈਣ ਜਾ ਰਿਹਾ ਕੁੱਲ੍ਹੜ ਪੀਜ਼ਾ ਕਪਲ ? ਯੂਜ਼ਰ ਕਮੈਂਟ ਕਰ ਬੋਲੇ- 'ਮਤਲਬ ਤਲਾਕ ਕੰਫਰਮ...'
ਕੀ ਸੱਚਮੁੱਚ ਤਲਾਕ ਲੈਣ ਜਾ ਰਿਹਾ ਕੁੱਲ੍ਹੜ ਪੀਜ਼ਾ ਕਪਲ ? ਯੂਜ਼ਰ ਕਮੈਂਟ ਕਰ ਬੋਲੇ- 'ਮਤਲਬ ਤਲਾਕ ਕੰਫਰਮ...'
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
Embed widget