(Source: ECI/ABP News/ABP Majha)
ਮਟਨ ਚੋਂ ਨਿਕਲਿਆ ਚੂਹਾ ਤਾਂ ਢਾਬੇ ਦੇ ਮਾਲਕ ਖ਼ਿਲਾਫ਼ ਹੋਈ FIR, ਛੇਤੀ ਹੀ ਹੋਵੇਗੀ ਗ੍ਰਿਫ਼ਤਾਰੀ !
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਆਈਪੀਸੀ ਦੀਆਂ ਧਾਰਾਵਾਂ 273 ਅਤੇ 269 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
Ludhiana News: ਲੁਧਿਆਣਾ ਦੇ ਮਸ਼ਹੂਰ ਢਾਬੇ ਦੇ ਮਟਨ ਪਲੇਟ 'ਚ ਮਰਿਆ ਚੂਹਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਐਫਆਈਆਰ ਪ੍ਰੇਮ ਨਗਰ ਵਾਸੀ ਵਿਵੇਕ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ।
ਵਿਵੇਕ ਨੇ ਪੁਲਸ ਨੂੰ ਦੱਸਿਆ ਕਿ ਉਹ ਐਤਵਾਰ ਰਾਤ ਆਪਣੇ ਪਰਿਵਾਰ ਨਾਲ ਵਿਸ਼ਵਕਰਮਾ ਚੌਕ ਨੇੜੇ ਪ੍ਰਕਾਸ਼ ਢਾਬੇ 'ਤੇ ਖਾਣਾ ਖਾਣ ਗਿਆ ਸੀ। ਉਸਨੇ ਮੀਟ ਅਤੇ ਚਿਕਨ ਦਾ ਆਰਡਰ ਦਿੱਤਾ। ਜਿਵੇਂ ਹੀ ਉਹ ਮਟਨ ਦੀ ਪਲੇਟ ਖਾਣ ਲੱਗਾ ਤਾਂ ਚਮਚੇ ਵਿੱਚ ਇੱਕ ਮਰਿਆ ਚੂਹਾ ਆ ਗਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਢਾਬਾ ਮਾਲਕ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਖਾਣਾ ਖਾਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੇਟ ਦੀ ਸਮੱਸਿਆ ਹੋ ਗਈ। ਨੇ ਆਪਣੇ ਪੂਰੇ ਮਾਮਲੇ ਦੀ ਵੀਡੀਓ ਬਣਾਈ ਸੀ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਆਈਪੀਸੀ ਦੀਆਂ ਧਾਰਾਵਾਂ 273 ਅਤੇ 269 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਇਸ ਦੌਰਾਨ ਢਾਬੇ ਦੇ ਮਾਲਕ ਹਨੀ ਘਈ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਕਤ ਗਾਹਕ ਦੀ ਬਿੱਲ ਵਿੱਚ ਛੋਟ ਨੂੰ ਲੈ ਕੇ ਢਾਬੇ ਦੇ ਮੈਨੇਜਰ ਨਾਲ ਬਹਿਸ ਹੋਈ ਸੀ। ਉਸ ਨੇ ਢਾਬੇ ਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ ਸੀ। ਸਾਜ਼ਿਸ਼ ਤਹਿਤ ਗਾਹਕ ਨੇ ਮੀਟ 'ਚ ਚੂਹਾ ਦਿਖਾਇਆ ਹੈ।
ਹਨੀ ਘਈ ਨੇ ਕਿਹਾ ਕਿ ਉਸ ਦੇ ਢਾਬੇ ਦੀ ਸਿਹਤ ਵਿਭਾਗ ਜਾਂਚ ਕਰਵਾ ਸਕਦਾ ਹੈ, ਉਸ ਦਾ ਖਾਣਾ ਬਿਲਕੁਲ ਸਾਫ਼ ਹੈ। ਮੈਨੇਜਰ ਨੇ ਉਸ ਨੂੰ ਦੱਸਿਆ ਸੀ ਕਿ ਜਿਸ ਵਿਅਕਤੀ 'ਤੇ ਮਟਨ 'ਚ ਚੂਹਾ ਹੋਣ ਦਾ ਦੋਸ਼ ਲਗਾਇਆ ਹੈ, ਉਹੀ ਵਿਅਕਤੀ 3 ਮਹੀਨੇ ਪਹਿਲਾਂ ਢਾਬੇ 'ਤੇ ਆਇਆ ਸੀ। ਇਸ ਦੌਰਾਨ ਉਸ ਵਿਅਕਤੀ ਨੇ ਬਿੱਲ 'ਚ ਛੋਟ ਲੈਣ ਲਈ ਕਾਫੀ ਡਰਾਮਾ ਕੀਤਾ ਸੀ। ਇਸ ਤੋਂ ਇਲਾਵਾ ਉਸ ਦਾ ਗਰੇਵੀ ਨੂੰ ਲੈ ਕੇ ਝਗੜਾ ਵੀ ਹੋਇਆ ਹੈ।
ਹਨੀ ਘਈ ਨੇ ਦੱਸਿਆ ਕਿ ਵਿਅਕਤੀ ਨੇ ਸੀਸੀਟੀਵੀ ਕੈਮਰਿਆਂ ਦੀ ਰੇਂਜ ਦੇ ਬਾਹਰ ਇੱਕ ਮੇਜ਼ ਚੁਣਿਆ, ਜਦੋਂ ਕਿ ਪੂਰਾ ਢਾਬਾ ਖਾਲੀ ਸੀ। ਇਹ ਡਰਾਮਾ ਉਸ ਨੇ ਰਾਤ ਦੇ ਖਾਣੇ ਤੋਂ ਬਾਅਦ ਬਿੱਲ ਅਦਾ ਕਰਨ ਸਮੇਂ ਕੀਤਾ। ਉਸ ਦੇ ਢਾਬੇ ਵਿੱਚ ਟਾਈਲਾਂ ਆਦਿ ਲਗਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਕੈਮਰੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ, ਜਿਸ ਦਾ ਉਕਤ ਵਿਅਕਤੀ ਨੇ ਫਾਇਦਾ ਉਠਾਇਆ। ਉਸ ਦੇ ਢਾਬੇ ਨੂੰ 54 ਸਾਲ ਹੋ ਗਏ ਹਨ। ਉਨ੍ਹਾਂ ਦੀ ਚੌਥੀ ਪੀੜ੍ਹੀ ਇਹ ਢਾਬਾ ਚਲਾ ਰਹੀ ਹੈ।