ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ! ਟਰਾਲੀ ਥੱਲ੍ਹੇ ਦਰੜਿਆ ਨੌਜਵਾਨ; ਮੱਚ ਗਿਆ ਚੀਕ ਚੀਹਾੜਾ
Ludhiana News: ਲੁਧਿਆਣਾ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ।

Ludhiana News: ਲੁਧਿਆਣਾ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਘਟਨਾ ਅਨੁਸਾਰ, ਸ਼ਿੰਗਾਰ ਰੋਡ 'ਤੇ ਰਾਤ 11:30 ਵਜੇ ਦੇ ਕਰੀਬ ਇੱਕ ਨੌਜਵਾਨ ਨੂੰ ਇੱਕ ਟਰਾਲੀ ਨੇ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ, ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ, ਪਰ ਪੁਲਿਸ ਨੇ ਮੁਸਤੈਦੀ ਦਿਖਾਈ ਅਤੇ ਬਾਅਦ ਵਿੱਚ ਉਸ ਨੂੰ ਫੜ ਲਿਆ। ਨੌਜਵਾਨ ਮਾਰਕੀਟਿੰਗ ਦਾ ਕੰਮ ਖਤਮ ਕਰਕੇ ਆਪਣੀ ਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ।
ਜਾਣਕਾਰੀ ਅਨੁਸਾਰ, ਜਦੋਂ ਨੌਜਵਾਨ ਸ਼ਿੰਗਾਰ ਰੋਡ 'ਤੇ ਪਹੁੰਚਿਆ, ਤਾਂ ਟਰਾਲੇ ਵਾਲੇ ਨੇ ਅਚਾਨਕ ਆਪਣੀ ਗੱਡੀ ਸਟਾਰਟ ਕਰ ਲਈ। ਨੌਜਵਾਨ ਨੇ ਇੱਕ ਸਵਿਫਟ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਬਾਈਕ ਫਿਸਲ ਗਈ ਅਤੇ ਉਹ ਕਾਰ ਨਾਲ ਟਕਰਾ ਗਿਆ। ਕਾਰ ਨਾਲ ਟਕਰਾਉਣ ਤੋਂ ਬਾਅਦ, ਨੌਜਵਾਨ ਟਰਾਲੇ ਦੇ ਪਿਛਲੇ ਪਹੀਏ ਦੇ ਹੇਠਾਂ ਆ ਗਿਆ।
ਚਸ਼ਮਦੀਦਾਂ ਦੇ ਅਨੁਸਾਰ, ਟਰਾਲੇ ਦੇ ਡਰਾਈਵਰ ਨੇ ਬਿਨਾਂ ਦੇਖੇ ਗੱਡੀ ਭਜਾ ਲਈ, ਜਿਸ ਕਾਰਨ ਨੌਜਵਾਨ ਟਰਾਲੀ ਦੇ ਪਹੀਏ ਹੇਠ ਕੁਚਲਿਆ ਗਿਆ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸ਼ਿੰਗਾਰ ਪੁਲਿਸ ਚੌਕੀ ਅਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਸਾਹਿਲ ਸ਼ਰਮਾ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਸਾਹਿਲ ਦਾ ਜਨਮਦਿਨ ਵੀ ਦੋ ਦਿਨ ਪਹਿਲਾਂ ਹੀ ਸੀ।
ਰਾਹਗੀਰ ਕਮਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਸਾਹਿਲ ਇੱਕ ਫੈਕਟਰੀ ਵਿੱਚ ਮਾਰਕੀਟਿੰਗ ਦਾ ਕੰਮ ਕਰਦਾ ਹੈ। ਉਹ ਫੈਕਟਰੀ ਤੋਂ ਵਾਪਸ ਆ ਰਿਹਾ ਸੀ। ਸਾਹਿਲ ਸੀਐਮਸੀ ਹਸਪਤਾਲ ਦੇ ਨੇੜੇ ਬੈਂਜਾਮਿਨ ਰੋਡ ਦਾ ਰਹਿਣ ਵਾਲਾ ਹੈ। ਸਾਹਿਲ ਦੇ ਪਰਿਵਾਰ ਵਿੱਚ ਉਸਦਾ ਭਰਾ ਅਤੇ ਮਾਪੇ ਹਨ। ਲੋਕਾਂ ਨੇ ਪਰਿਵਾਰ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।
ਰਾਹਗੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਟਰਾਲੀ ਇੱਕ ਦੁਕਾਨ ਦੇ ਬਾਹਰ ਖੜ੍ਹੀ ਸੀ। ਜਿਵੇਂ ਹੀ ਬਾਈਕ ਸਵਾਰ ਕਾਰ ਨੂੰ ਓਵਰਟੇਕ ਕਰਕੇ ਅੱਗੇ ਵਧਣ ਲੱਗਾ, ਉਸਦੀ ਬਾਈਕ ਫਿਸਲ ਗਈ, ਜਿਸ ਕਾਰਨ ਉਹ ਕਾਰ ਨਾਲ ਟਕਰਾ ਗਿਆ ਅਤੇ ਟਰਾਲੀ ਦੇ ਪਿਛਲੇ ਪਹੀਏ ਹੇਠ ਆ ਗਿਆ।






















