ਦੋਸਤ ਨੂੰ ਘਰ ਛੱਡ ਕੇ ਵਾਪਸ ਆ ਰਹੇ 20 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
Ludhiana News: ਖੰਨਾ ਦੇ ਨੇੜਲੇ ਪਿੰਡ ਗੋਹ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈl
Ludhiana News: ਖੰਨਾ ਦੇ ਨੇੜਲੇ ਪਿੰਡ ਗੋਹ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈl ਮ੍ਰਿਤਕ ਨੌਜਵਾਨ ਦੀ ਪਛਾਣ ਜਸਕਰਨ ਸਿੰਘ ਪੁੱਤਰ ਜਸਬੀਰ ਸਿੰਘ ਉਰਫ ਜੱਸੀ ਵਾਸੀ ਪਿੰਡ ਗੋਹ ਥਾਣਾ ਸਦਰ ਖੰਨਾ ਵਜੋਂ ਹੋਈl ਸਿਵਲ ਹਸਪਤਾਲ ਖੰਨਾ ਵਿਖੇ ਜਾਣਕਾਰੀ ਦਿੰਦਿਆਂ ਪਿਤਾ ਜਸਬੀਰ ਸਿੰਘ ਉਰਫ ਜੱਸੀ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਨੌਜਵਾਨ ਪੁੱਤਰ ਜਸਕਰਨ ਸਿੰਘ ਅੱਜ ਸ਼ਾਮ 4 ਵਜੇ ਦੇ ਕਰੀਬ ਕਾਰ ਨੰਬਰ PB10 DJ5051 ਲੈ ਕੇ ਸਲੌਦੀ ਪਿੰਡ ਕਿਸੇ ਨੂੰ ਛੱਡ ਕੇ ਵਾਪਸ ਗੋਹ ਪਿੰਡ ਆ ਰਿਹਾ ਸੀl
ਜਦੋਂ ਉਹ ਕਾਰ ਲੈ ਕੇ ਸਲੌਦੀ ਪਿੰਡ ਤੋਂ ਸਿੰਘ ਸ਼ਹੀਦਾਂ ਨੇੜੇ ਪੁੱਜਿਆ ਤਾਂ ਅਚਾਨਕ ਕਾਰ ਚਲਾਉਂਦੇ ਸਮੇਂ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕਿਨਾਰੇ ਲੱਗੇ ਦਰਖਤ ਵਿੱਚ ਜਾ ਵੱਜੀl ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆ ਗਿਆl ਹਾਦਸੇ ਦੌਰਾਨ ਕਾਰ ਚਾਲਕ ਜਸਕਰਨ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਉਸ ਨੂੰ ਰਾਹਗੀਰਾਂ ਨੇ ਐਬੂਲੈਂਸ 108 ਦੀ ਮਦਦ ਨਾਲ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆl ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਾਰਡ 'ਚ ਇਲਾਜ ਕਰ ਰਹੇ ਡਾਕਟਰ ਨੇ ਜਦੋਂ ਜਸਕਰਨ ਸਿੰਘ ਦੀ ਜਾਂਚ ਕੀਤੀ ਤਾਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾl ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਦਰ ਖੰਨਾ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈl
ਗੌਰਤਲਬ ਹੈ ਕਿ ਜਸਕਰਨ ਸਿੰਘ ਨੇ ਇਕ ਸਾਲ ਪਹਿਲਾਂ ਹੀ ਬਾਰ੍ਹਵੀਂ ਕਲਾਸ ਪਾਸ ਕੀਤੀ ਸੀl ਜੋ ਕਿ ਆਪਣੇ ਮਾਪਿਆਂ ਦਾ ਸਹਾਰਾ ਬਣਨ ਲਈ ਰੋਜ਼ੀ-ਰੋਟੀ ਕਮਾਉਣ ਲਈ ਕਾਰ ਚਲਾਉਣ ਲੱਗ ਪਿਆ ਸੀl ਹਾਦਸੇ ਦੀ ਖਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਹੈ।