Ludhiana News: ਲੁਧਿਆਣਾ 'ਚ 13 ਤੋਂ 20 ਅਕਤੂਬਰ ਤੱਕ ਚੱਲੇਗਾ ਯੂਥ ਫੈਸਟੀਵਲ, ਜਾਣੋ ਪੂਰੀ ਡਿਟੇਲ
Ludhiana News: ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ 13 ਤੋਂ 20 ਅਕਤੂਬਰ ਤੱਕ ਯੁਵਕ ਮੇਲਾ ਕਰਵਾ ਰਹੀ ਹੈ। ਇਹ ਯੁਵਕ ਮੇਲਾ ਦੋ ਪੜਾਵਾਂ ਵਿਚ ਕਰਵਾਇਆ ਜਾਏਗਾ। ਪਹਿਲਾ ਪੜਾਅ 13 ਅਕਤੂਬਰ ਤੋਂ 16 ਅਕਤੂਬਰ...
Ludhiana News: ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਯੂਥ ਫੈਸਟੀਵਲ ਹੋ ਰਿਹਾ ਹੈ। ਯੂਨੀਵਰਸਿਟੀ 13 ਤੋਂ 20 ਅਕਤੂਬਰ ਤੱਕ ਯੁਵਕ ਮੇਲਾ ਕਰਵਾ ਰਹੀ ਹੈ। ਇਹ ਯੁਵਕ ਮੇਲਾ ਦੋ ਪੜਾਵਾਂ ਵਿਚ ਕਰਵਾਇਆ ਜਾਏਗਾ। ਪਹਿਲਾ ਪੜਾਅ 13 ਅਕਤੂਬਰ ਤੋਂ 16 ਅਕਤੂਬਰ ਤੱਕ ਤੇ ਦੂਸਰਾ ਪੜਾਅ 18 ਤੋਂ 20 ਅਕਤੂਬਰ ਤਕ ਹੋਵੇਗਾ। ਇਹ ਜਾਣਕਾਰੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਕਰੋਨਾ ਪਾਬੰਦੀਆਂ ਕਾਰਨ ਪਿਛਲੇ ਤਿੰਨ ਸਾਲ ਯੁਵਕ ਮੇਲਾ ਨਹੀਂ ਕਰਵਾਇਆ ਜਾ ਸਕਿਆ। ਡਾ. ਰਾਮਪਾਲ ਨੇ ਦੱਸਿਆ ਕਿ ਇਸ ਸਬੰਧੀ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਤੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ।
Farmer Protest: ਮੋਦੀ ਸਰਕਾਰ ਵਾਂਗ ਹੀ ਭਗਵੰਤ ਮਾਨ ਸਰਕਾਰ ਖਿਲਾਫ਼ ਡਟੇ ਕਿਸਾਨ, CM ਦੀ ਕੋਠੀ ਸਾਹਮਣੇ ਹਜ਼ਾਰਾਂ ਕਿਸਾਨਾਂ ਵੱਲੋਂ ਪੱਕਾ ਡੇਰਾ
ਪ੍ਰਬੰਧਕੀ ਸਕੱਤਰ ਡਾ. ਏਪੀਐਸ ਬਰਾੜ ਨੇ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਪੜਾਅ ਵਿਚ ਵਿੱਚ 13 ਅਕਤੂਬਰ ਨੂੰ ਫੋਟੋਗ੍ਰਾਫੀ, ਕੁਇਜ਼, ਕਾਰਟੂਨ ਅਤੇ ਪੋਸਟਰ ਬਣਾਉਣ, 14 ਅਕਤੂਬਰ ਨੂੰ ਕੋਲਾਜ ਬਣਾਉਣ, ਕਲੇਅ ਮਾਡਲਿੰਗ, ਭਾਸ਼ਣਕਾਰੀ ਤੇ ਕਾਵਿ-ਉਚਾਰਣ, 15 ਅਕਤੂਬਰ ਨੂੰ ਰੰਗੋਲੀ, ਇੰਸਟਾਲੇਸ਼ਨ ਤੇ ਮੌਕੇ ’ਤੇ ਚਿੱਤਰਕਾਰੀ, 16 ਅਕਤੂਬਰ ਨੂੰ ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਣਕਾਰੀ ਤੇ ਵਾਦ-ਵਿਵਾਦ ਮੁਕਾਬਲੇ ਹੋਣਗੇ।
Ludhiana News: ਲੁਧਿਆਣਾ ਜ਼ਿਲ੍ਹੇ 'ਚ ਸਵਾਈਨ ਫਲੂ ਤੇ ਡੇਂਗੂ ਦਾ ਕਹਿਰ, 10 ਮਰੀਜ਼ਾਂ ਦੀ ਮੌਤ
ਦੂਸਰੇ ਪੜਾਅ ਵਿੱਚ 18 ਅਕਤੂਬਰ ਨੂੰ ਉਦਘਾਟਨ ਸਮਾਰੋਹ, ਸੁਗਮ ਸੰਗੀਤ ਤੇ ਸਮੂਹ ਗਾਨ (ਭਾਰਤੀ), 19 ਅਕਤੂਬਰ ਨੂੰ ਮਾਈਮ, ਸਕਿੱਟ, ਮਮਿੱਕਰੀ ਅਤੇ ਇਕਾਂਗੀ ਨਾਟਕ, 20 ਅਕਤੂਬਰ ਨੂੰ ਸਮੂਹ ਨਾਚ ਤੇ ਲੋਕ ਨਾਚ ਦੇ ਮੁਕਾਬਲੇ ਹੋਣਗੇ।
ਭਗਵੰਤ ਮਾਨ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਪਰਾਲੀ ਸਾੜਨ ਦੇ ਮੁੱਦੇ ਨੂੰ ਧਾਰਮਿਕ ਰੰਗਤ ਦੇ ਰਹੀ: ਬਾਜਵਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।