Patiala: ਘਨੌਰ 'ਚ ਬੈਂਕ ਲੁੱਟਣ ਵਾਲੇ 4 ਦੋਸ਼ੀ 24 ਘੰਟਿਆਂ ਵਿੱਚ ਕਾਬੂ, ਨਗਦੀ, ਹਥਿਆਰ ਤੇ ਗੱਡੀ ਬਰਾਮਦ
ਘਨੌਰ ਯੂਕੇ ਬੈਕ ਵਿਚੋਂ 17 ਲੱਖ ਰੁਪਏ ਦੀ ਹੋਈ ਡਿਕੈਤੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਵਲੋਂ ਮਹਿਜ 24 ਘੰਟਿਆਂ ਵਿੱਚ ਹੀ ਸੁਲਝਾ ਕੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Punjab News: ਪਟਿਆਲਾ ਪੁਲਿਸ ਵੱਲੋਂ 24 ਘੰਟੇ ਅੰਦਰ ਘਨੋਰ ਬੈਂਕ ਡਕੈਤੀ ਸੁਲਝਾ ਕੇ 4 ਦੋਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 17 ਲੱਖ ਨਗਦੀ, ਇੱਕ ਰਾਇਫਲ ਤੇ ਕਾਰ ਬਰਾਮਦ ਕੀਤੀ ਹੈ।
ਇਸ ਬਾਬਤ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਮਿਤੀ 28.11.2012 ਨੂੰ ਘਨੌਰ ਯੂਕੇ ਬੈਕ ਵਿਚੋਂ 17 ਲੱਖ ਰੁਪਏ ਦੀ ਹੋਈ ਡਿਕੈਤੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਵਲੋਂ ਮਹਿਜ 24 ਘੰਟਿਆਂ ਵਿੱਚ ਹੀ ਸੁਲਝਾ ਕੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਕੋਲੋਂ ਨਗਦੀ ਤੇ ਅਸਲਾ ਵੀ ਬਰਾਮਦ ਕੀਤਾ ਹੈ।
ਜ਼ਿਕਰ ਕਰ ਦਈਏ ਕਿ ਸੋਮਵਾਰ ਨੂੰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਪਟਿਆਲਾ ਜ਼ਿਲ੍ਹੇ ਦੇ ਕਸਬਾ ਘਨੌਰ ਦੇ ਯੂਕੋ ਬੈਂਕ ਵਿੱਚੋਂ ਫਿਲਮੀ ਸਟਾਈਲ ਵਿੱਚ 17 ਲੱਖ 85 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਹੈਰਾਨੀ ਦੀ ਗੱਲ ਹੈ ਕਿ ਇਹ ਲੁੱਟ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਹੋਈ।
ਹਾਸਲ ਜਾਣਕਾਰੀ ਮੁਤਾਬਕ ਤਿੰਨ ਅਣਪਛਾਤੇ ਵਿਅਕਤੀ ਮੂੰਹ ਢੱਕ ਕੇ ਬੈਂਕ ਵਿੱਚ ਦਾਖਲ ਹੋਏ ਸੀ। ਇਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ। ਲੁਟੇਰਿਆਂ ਵਿੱਚੋਂ ਇੱਕ ਬੈਂਕ ਦੇ ਗੇਟ ’ਤੇ ਖੜ੍ਹ ਗਿਆ ਤੇ ਦੂਜੇ ਨੇ ਪਿਸਤੌਲ ਦਿਖਾ ਕੇ ਬੈਂਕ ਦੇ ਸਾਰੇ ਸਟਾਫ ਨੂੰ ਇੱਕ ਕੈਬਿਨ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਤੀਜੇ ਲੁਟੇਰੇ ਨੇ ਖ਼ਜ਼ਾਨਚੀ ਕੋਲ ਜਾ ਕੇ ਸਾਰੀ ਨਕਦੀ ਆਪਣੇ ਕਬਜ਼ੇ ਵਿੱਚ ਲੈ ਲਈ।
ਉਸ ਵੇਲੇ ਨੇੜਲੇ ਪਿੰਡ ਮੰਜੌਲੀ ਦਾ ਸਰਪੰਚ ਚਮਕੌਰ ਸਿੰਘ ਵੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਲਿਆਂਦੀ 2 ਲੱਖ 20 ਹਜ਼ਾਰ ਦੀ ਨਕਦੀ ਲੈ ਕੇ ਕੈਸ਼ ਕਾਊਂਟਰ ’ਤੇ ਖੜ੍ਹਾ ਸੀ। ਲੁਟੇਰੇ ਇਹ ਰਾਸ਼ੀ ਵੀ ਆਪਣੇ ਨਾਲ ਲੈ ਗਏ। ਬੈਂਕ ’ਚ ਮੌਜੂਦ ਲੋਕਾਂ ਨੇ ਦੱਸਿਆ ਕਿ ਲੁਟੇਰੇ ਸਾਰੇ ਸਟਾਫ਼ ਨੂੰ ਕੈਬਿਨ ਵਿੱਚ ਬੰਦ ਛੱਡ ਕੇ ਜਾਂਦੇ ਹੋਏ ਇੱਕ ਖਾਤਾਧਾਰਕ ਤੋਂ ਚਾਬੀ ਖ਼ੋਹ ਕੇ ਉਸ ਦੇ ਬੁਲੇਟ ਮੋਟਰਸਾਈਕਲ ’ਤੇ ਫਰਾਰ ਹੋ ਗਏ।ਗ਼ੌਰਤਲਬ ਹੈ ਕਿ ਇਸ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ ਤੇ ਲੁਟੇਰੇ ਜਾਂਦੇ ਹੋਏ ਬੈਂਕ ਵਿੱਚੋਂ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ ਸਨ