(Source: ECI/ABP News)
Patiala News: ਕੈਨੇਡਾ ਤੋਂ ਬੁਰੀ ਖਬਰ! ਸਟੱਡੀ ਵੀਜ਼ੇ ’ਤੇ ਗਏ ਨੌਜਵਾਨ ਦੀ ਦੋ ਦਿਨ ਬਾਅਦ ਹੀ ਮੌਤ
ਕੈਨੇਡਾ ਤੋਂ ਬੁਰੀ ਖਬਰ ਆਈ ਹੈ। ਪਟਿਆਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਹ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਸੀ। ਨੌਜਵਾਨ ਹਸ਼ੀਸ਼ ਸਿੰਘ ਅਕਾਲੀ ਆਗੂ ਆਈਐਸ ਬਿੰਦਰਾ ਦਾ ਭਤੀਜਾ ਸੀ।
Patiala News: ਕੈਨੇਡਾ ਤੋਂ ਬੁਰੀ ਖਬਰ ਆਈ ਹੈ। ਪਟਿਆਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਹ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਸੀ। ਨੌਜਵਾਨ ਹਸ਼ੀਸ਼ ਸਿੰਘ ਅਕਾਲੀ ਆਗੂ ਆਈਐਸ ਬਿੰਦਰਾ ਦਾ ਭਤੀਜਾ ਸੀ।
ਹਾਸਲ ਜਾਣਕਾਰੀ ਮੁਤਾਬਕ ਸਟੱਡੀ ਵੀਜ਼ੇ ’ਤੇ ਦੋ ਦਿਨ ਪਹਿਲਾਂ ਕੈਨੇਡਾ ਗਏ ਪਟਿਆਲਾ ਦੇ ਨੌਜਵਾਨ ਦੀ ਉੱਥੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਹਸ਼ੀਸ਼ ਸਿੰਘ ਨਾਮ ਦਾ ਇਹ ਨੌਜਵਾਨ ਸਥਾਨਕ ਅਕਾਲੀ ਆਗੂ ਆਈਐਸ ਬਿੰਦਰਾ ਦਾ ਭਤੀਜਾ ਸੀ।
ਉਸ ਦੇ ਕੈਨੇਡਾ ਜਾਣ ਸਬੰਧੀ ਅਜੇ ਪਰਿਵਾਰ ਦੇ ਚਾਅ ਵੀ ਪੂਰੇ ਨਹੀਂ ਸਨ ਹੋਏ ਕਿ ਪਰਿਵਾਰ ਕੋਲ਼ ਉਸ ਦੀ ਮੌਤ ਦੀ ਖ਼ਬਰ ਆ ਗਈ। ਇਸ ਗੱਲ ਦਾ ਪਤਾ ਲੱਗਣ ’ਤੇ ਪਰਿਵਾਰ ਸਦਮੇ ਵਿਚ ਹੈ। ਇਸ ਦੀ ਪੁਸ਼ਟੀ ਕਰਦਿਆਂ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਇੰਦਰਮੋਹਣ ਬਜਾਜ ਤੇ ਸਾਬਕਾ ਮੇਅਰ ਅਮਰਿੰਦਰ ਬਜਾਜ ਨੇ ਬਿੰਦਰਾ ਪਰਿਵਾਰ ਨਾਲ਼ ਹਮਦਰਦੀ ਪ੍ਰਗਟਾਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)