Patiala News: ਸਰਬਸੰਮਤੀ ਨਾਲ ਪਟਿਆਲਾ ਤੋਂ ਆਪ ਦੇ ਮੇਅਰ ਚੁਣੇ ਗਏ ਕੁੰਦਨ ਗੋਗੀਆ, ਆਪ ਪ੍ਰਧਾਨ ਨੇ ਕਿਹਾ- ਸਾਬਤ ਹੋਵੇਗਾ ਸ਼ਹਿਰੀ ਵਿਕਾਸ ਦਾ ਨਵਾਂ ਦੌਰ
ਪਟਿਆਲਾ ਦੇ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ 'ਆਪ' ਨੇਤਾ ਕੁੰਦਨ ਗੋਗੀਆ ਨੂੰ ਮੇਅਰ, ਹਰਿੰਦਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਹੈ। ਉਨ੍ਹਾਂ ਕਿਹਾ ਕਿ 'ਆਪ' ਦੀ ਅਗਵਾਈ ਹੇਠ ਆਉਣ ਵਾਲੇ ਸਾਲ ਪੰਜਾਬ ਲਈ ਸ਼ਹਿਰੀ ਵਿਕਾਸ ਦੇ ਨਵੇਂ ਯੁੱਗ ਸਾਬਤ ਹੋਣਗੇ।
Patiala News: ਆਮ ਆਦਮੀ ਪਾਰਟੀ (AAP) ਪਟਿਆਲਾ ਵਿੱਚ ਆਪਣਾ ਮੇਅਰ ਬਣਾਉਣ ਵਿੱਚ ਸਫਲ ਰਹੀ ਹੈ। ਕੁੰਦਨ ਗੋਗੀਆ ਨੂੰ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ ਹੈ। ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਇਸ ਮੌਕੇ 'ਤੇ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਪਟਿਆਲਾ ਦਾ ਵਿਕਾਸ ਹੈ। ਚੋਣਾਂ ਸਮੇਂ ਦਿੱਤੀਆਂ ਗਈਆਂ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਦਾ ਕੰਮ ਕੀਤਾ ਜਾਵੇਗਾ।
ਕੱਲ੍ਹ ਸੂਬੇ ਭਰ ਦੇ 8 ਸ਼ਹਿਰਾਂ ਦੀ ਨਗਰ ਕੌਂਸਲਾਂ ਦੀ ਅਗਵਾਈ 'ਆਪ' ਹੱਥ ਦੇਣ ਤੋਂ ਬਾਅਦ ਅੱਜ ਪਟਿਆਲਾ ਦੇ ਸਮੂਹ ਕੌਂਸਲਰਾਂ ਨੇ ਵੀ, ਸਰਬਸੰਮਤੀ ਨਾਲ਼ 'ਆਪ' ਆਗੂ ਕੁੰਦਨ ਗੋਗੀਆ ਨੂੰ ਮੇਅਰ, ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪਾਰਟੀ ਦੇ ਸੂਬਾ ਪ੍ਰਧਾਨ ਅਤੇ… pic.twitter.com/29Tc1HkzDL
— AAP Punjab (@AAPPunjab) January 10, 2025
ਇਸ ਮੌਕੇ 'ਆਪ' ਮੁਖੀ ਅਮਨ ਅਰੋੜਾ ਨੇ ਕਿਹਾ ਕਿ ਕੱਲ੍ਹ ਪਾਰਟੀ ਨੂੰ ਸੂਬੇ ਭਰ ਦੇ 8 ਸ਼ਹਿਰਾਂ ਦੀਆਂ ਨਗਰ ਕੌਂਸਲਾਂ ਦੀ ਅਗਵਾਈ ਮਿਲ ਗਈ ਹੈ। ਹੁਣ, ਪਟਿਆਲਾ ਦੇ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ 'ਆਪ' ਨੇਤਾ ਕੁੰਦਨ ਗੋਗੀਆ ਨੂੰ ਮੇਅਰ, ਹਰਿੰਦਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਹੈ। ਉਨ੍ਹਾਂ ਕਿਹਾ ਕਿ 'ਆਪ' ਦੀ ਅਗਵਾਈ ਹੇਠ ਆਉਣ ਵਾਲੇ ਸਾਲ ਪੰਜਾਬ ਲਈ ਸ਼ਹਿਰੀ ਵਿਕਾਸ ਦੇ ਨਵੇਂ ਯੁੱਗ ਸਾਬਤ ਹੋਣਗੇ।
ਜ਼ਿਕਰ ਕਰ ਦਈਏ ਕਿ ਪਟਿਆਲਾ ਨਗਰ ਨਿਗਮ ਵਿੱਚ ਕੁੱਲ 60 ਵਾਰਡ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਕੁੱਲ 43 ਸੀਟਾਂ ਜਿੱਤੀਆਂ ਸਨ। ਜਿੱਥੇ ਕਾਂਗਰਸ ਨੇ ਚਾਰ, ਭਾਜਪਾ ਨੇ ਚਾਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਦੋ ਉਮੀਦਵਾਰ ਜਿੱਤੇ ਸਨ। ਜਦੋਂ ਕਿ ਸੱਤ ਵਾਰਡਾਂ ਵਿੱਚ ਚੋਣਾਂ ਨਹੀਂ ਹੋਈਆਂ। ਹਾਲਾਂਕਿ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ ਸੀ। ਅਜਿਹੀ ਸਥਿਤੀ ਵਿੱਚ ਪਾਰਟੀ ਨੇ ਪਹਿਲੀ ਵਾਰ ਆਪਣਾ ਮੇਅਰ ਨਿਯੁਕਤ ਕੀਤਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।