ਪੜਚੋਲ ਕਰੋ
Advertisement
Navjot Singh Sidhu : 10 ਮਹੀਨਿਆਂ ਬਾਅਦ ਪਟਿਆਲਾ ਜੇਲ੍ਹ 'ਚੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ, ਕਿਹਾ- 'ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ'
Navjot Singh Sidhu : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰੋਡਰੇਜ ਮਾਮਲੇ 'ਚ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਹੋਈ ਸੀ ਪਰ ਅੱਜ ਇਕ ਸਾਲ ਪੂਰਾ ਹੋਣ ਤੋਂ ਕਰੀਬ 48 ਦਿਨ
ਪਟਿਆਲਾ ਤੋਂ ਅਸ਼ਰਫ਼ ਢੁਡੀ ਦੀ ਰਿਪੋਰਟ
Navjot Singh Sidhu : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰੋਡਰੇਜ ਮਾਮਲੇ 'ਚ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਹੋਈ ਸੀ ਪਰ ਅੱਜ ਇਕ ਸਾਲ ਪੂਰਾ ਹੋਣ ਤੋਂ ਕਰੀਬ 48 ਦਿਨ ਪਹਿਲਾਂ ਹੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਜੇਲ੍ਹ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਦਾ ਢੋਲ ਨਗਾੜਿਆ ਨਾਲ ਸਵਾਗਤ ਕੀਤਾ ਗਿਆ। ਸ਼ੁੱਕਰਵਾਰ ਨੂੰ ਸਿੱਧੂ ਹੈਂਡਲ ਤੋਂ ਉਨ੍ਹਾਂ ਦੀ ਰਿਹਾਈ ਦੀ ਜਾਣਕਾਰੀ ਦਿੱਤੀ ਗਈ ਸੀ। ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਸ਼ੁੱਕਰਵਾਰ ਨੂੰ ਹੀ ਦੋ ਭਾਵੁਕ ਪੋਸਟ ਪਾਈਆਂ ਸੀ।
ਜੇਲ੍ਹ ਤੋਂ ਬਾਹਰ ਆਉਂਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਵੇਲੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਿਆਉਣ ਦੀ ਸਾਜ਼ਿਸ਼ ਤਹਿਤ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਮਜ਼ੋਰ ਹੋ ਜਾਵਾਂਗੇ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ 'ਤੇ ਪੂਰੀ ਐਮਰਜੈਂਸੀ ਦਾ ਐਲਾਨ, ਜਾਣੋ ਕੀ ਹੈ ਕਾਰਨ?
ਜੇਲ੍ਹ ਨਿਯਮਾਂ ਅਨੁਸਾਰ ਰਿਹਾਈ
ਨਵਜੋਤ ਸਿੰਘ ਸਿੱਧੂ ਨੂੰ 1990 ਦੇ ਰੋਡਰੇਜ ਕੇਸ ਵਿੱਚ ਅਦਾਲਤ ਨੇ 19 ਮਈ 2022 ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਪਰ ਅੱਜ ਕਰੀਬ 48 ਦਿਨ ਪਹਿਲਾਂ ਉਹ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਜੇਲ੍ਹ ਨਿਯਮਾਂ ਅਨੁਸਾਰ ਕੈਦੀਆਂ ਨੂੰ ਹਰ ਮਹੀਨੇ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ। ਇਕ ਸਾਲ ਦੀ ਸਜ਼ਾ ਦੌਰਾਨ ਸਿੱਧੂ ਨੇ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ, ਜਿਸ ਕਾਰਨ ਉਨ੍ਹਾਂ ਨੂੰ ਜਲਦੀ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ਉਪ ਚੋਣ ਤੋਂ ਪਹਿਲਾਂ ਸਿਆਸੀ ਟਕਰਾਅ ਤੇਜ਼, ਭਾਜਪਾ ਨੇ ਪੰਜਾਬ ਸਰਕਾਰ 'ਤੇ ਲਾਏ ਦੋਸ਼
ਪਤਨੀ ਨੇ ਕੀਤੀ ਸੀ ਇਮੋਸ਼ਨਲ ਪੋਸਟ
ਪਤਨੀ ਨੇ ਕੀਤੀ ਸੀ ਇਮੋਸ਼ਨਲ ਪੋਸਟ
ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕੈਂਸਰ ਦੇ ਅਪਰੇਸ਼ਨ ਲਈ ਜਾਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋ ਭਾਵੁਕ ਪੋਸਟਾਂ ਪਾਈਆਂ ਸਨ। ਨਵਜੋਤ ਕੌਰ ਨੇ ਲਿਖਿਆ ਸੀ ਕਿ ਉਨ੍ਹਾਂ ਨੇ ਸਿੱਧੂ ਨੂੰ ਸਬਕ ਸਿਖਾਉਣ ਲਈ ਰੱਬ ਤੋਂ ਮੌਤ ਮੰਗੀ ਸੀ। ਪੰਜਾਬ ਲਈ ਉਸਦੇ ਪਤੀ ਨੇ ਉਨ੍ਹਾਂ ਨੂੰ ਕਿਸੇ ਵੀ ਮੋਹ ਤੋਂ ਬਾਹਰ ਕਰ ਦਿੱਤਾ ਸੀ। ਉਨ੍ਹਾਂ ਨੇ ਅੱਗੇ ਲਿਖਿਆ ਕਿ 'ਤੁਹਾਡਾ ਇੰਤਜ਼ਾਰ ਸੀ, ਤੁਹਾਨੂੰ ਵਾਰ-ਵਾਰ ਨਿਆਂ ਤੋਂ ਵਾਂਝੇ ਹੁੰਦੇ ਦੇਖਿਆ ਪਰ ਸੱਚ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਤੁਹਾਨੂੰ ਵਾਰ-ਵਾਰ ਪਰਖਦਾ ਹੈ। ਮੈਨੂੰ ਅਫ਼ਸੋਸ ਹੈ, ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ , ਕਿਉਂਕਿ ਇਹ ਕੈਂਸਰ ਦਾ ਦੂਜਾ ਘਾਤਕ ਪੜਾਅ ਹੈ। ਅੱਜ ਮੈਂ ਸਰਜਰੀ ਲਈ ਜਾ ਰਹੀ ਹਾਂ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement