Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Punjab news: ਅੱਜ ਪਟਿਆਲਾ ਦੀਆਂ ਸੜਕਾਂ 'ਤੇ ਬੇਲਗਾਮ ਕਾਰ ਦੌੜੀ ਨਜ਼ਰ ਆਈ। ਇਸ ਕਾਰ ਦੇ ਵਿੱਚ ਬੈਠੇ ਮੁੰਡਿਆਂ ਨੇ ਜੋ ਵੀ ਕਾਰ ਦੇ ਸਾਹਮਣੇ ਆਇਆ ਉਸ ਨੂੰ ਟੱਕਰ ਮਾਰ ਅੱਗੇ ਲੰਘਦੇ ਨਜ਼ਰ ਆਏ। ਸੋਸ਼ਲ ਮੀਡੀਓ ਉੱਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ
Viral Video: ਪਟਿਆਲਾ ਦੀਆਂ ਸੜਕਾਂ ਉੱਤੇ ਅੱਜ ਯਾਨੀਕਿ 2 ਜੁਲਾਈ ਨੂੰ ਖੂਨੀ ਤਾਂਡਵ ਦੇਖਣ ਨੂੰ ਮਿਲਿਆ। ਜਿੱਥੇ ਦੋ ਨੌਜਵਾਨਾਂ ਨੇ ਪਟਿਆਲੇ ਦੀਆਂ ਸੜਕਾਂ ਉੱਤੇ ਇਸ ਤਰ੍ਹਾਂ ਕਾਰ ਭਜਾਈ ਜਿਵੇਂ ਉਹ ਕੋਈ ਵੀਡੀਓ ਗੇਮ ਖੇਡ ਰਹੇ ਹੋਣ। ਇਨ੍ਹਾਂ ਬਿਗੜੇ ਹੋਏ ਮੁੰਡਿਆਂ ਨੇ ਆਪਣੀ ਕਾਰ ਨਾਲ ਕਈ ਲੋਕਾਂ ਅਤੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਕਾਰ ਨੇ ਪੁਰਾਣੇ ਬੱਸ ਸਟੈਂਡ ਤੋਂ ਰਾਜਪੁਰਾ ਰੋਡ ਤੱਕ ਕਾਫੀ ਹਫੜਾ-ਦਫੜੀ ਮਚਾਈ।
ਇੱਕ ਮੁੰਡਾ ਹੋਇਆ ਫਰਾਰ
ਕਾਫੀ ਦੇਰ ਪਿੱਛਾ ਕਰਨ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਕਿਵੇਂ ਇਹ ਕਾਰ ਆਪਣੇ ਸਾਹਮਣੇ ਆ ਰਹੀ ਹਰ ਚੀਜ਼ ਅਤੇ ਸਾਹਮਣੇ ਵਾਲੇ ਲੋਕਾਂ ਨੂੰ ਟੱਕਰ ਮਾਰ ਕੇ ਅੱਗੇ ਲੰਘ ਰਹੀ ਹੈ। ਲੋਕਾਂ ਨੇ ਕਾਰ ਦਾ ਪਿੱਛਾ ਕੀਤਾ। ਨੌਜਵਾਨਾਂ ਨੇ ਕਿਤੇ ਵੀ ਬ੍ਰੇਕ ਨਹੀਂ ਲਗਾਈ। ਕਾਰ ਦਾ ਨੰਬਰ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ, ਜੋ ਕਿ HR 26G6977 ਹੈ। ਕਾਰ ਦੀ ਪੂਰੀ ਜਾਂਚ ਕੀਤੀ ਗਈ ਹੈ। ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ, ਇੱਕ ਫਰਾਰ ਹੋ ਗਿਆ ਹੈ।
The case of rash driving in Patiala, Haryana number car drove badly in the markets, people caught the car drivers with great difficulty, the police arrested the car drivers. #patiala #rashdriving pic.twitter.com/XKKNFk7c93
— Ashraph Dhuddy (@ashraphdhuddy) July 2, 2024
ਕਾਰ ਨੂੰ ਆਖ਼ਰਕਾਰ ਇੱਕ ਚੌਕ ਵਿੱਚ ਲੋਕਾਂ ਨੇ ਰੋਕ ਲਿਆ। ਗੁੱਸੇ 'ਚ ਆਏ ਲੋਕਾਂ ਨੇ ਕਾਰ 'ਚੋਂ ਉਤਰੇ ਨੌਜਵਾਨਾਂ ਦੀ ਕੁੱਟਮਾਰ ਕੀਤੀ। ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਨੂੰ ਸੂਚਿਤ ਕਰ ਕੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫੜੇ ਗਏ ਨੌਜਵਾਨ ਨਾਬਾਲਗ ਹਨ।
ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨੇ ਨਸ਼ੇ ਦਾ ਸੇਵਨ ਕੀਤਾ ਸੀ ਜਾਂ ਕੋਈ ਹੋਰ ਕਾਰਨ ਸੀ। ਪੁਲਿਸ ਮੁਲਜ਼ਮ ਦੇ ਪਰਿਵਾਰ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।