(Source: ECI/ABP News)
Patiala News: ਲਵ ਮੈਰਿਜ ਦਾ ਦਰਦਨਾਕ ਅੰਤ! ਨੌਜਵਾਨ ਨੇ ਡੇਢ ਸਾਲ ਬਾਅਦ ਹੀ ਮਾਰੀ ਨਹਿਰ 'ਚ ਛਾਲ
Patiala News: ਰਾਜਪੁਰਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਸਹੁਰੇ ਪਰਿਵਾਰ ਤੇ ਆਪਣੀ ਵਹੁਟੀ ਤੋਂ ਦੁਖੀ ਹੋ ਕੇ ਨੌਜਵਾਨ ਨੇ ਗੰਡਾ ਖੇੜੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਅਹਿਮ ਗੱਲ ਹੈ ਕਿ ਇਸ
![Patiala News: ਲਵ ਮੈਰਿਜ ਦਾ ਦਰਦਨਾਕ ਅੰਤ! ਨੌਜਵਾਨ ਨੇ ਡੇਢ ਸਾਲ ਬਾਅਦ ਹੀ ਮਾਰੀ ਨਹਿਰ 'ਚ ਛਾਲ Patiala News The painful end of love marriage! The young man jumped into the canal only after one and a half years Patiala News: ਲਵ ਮੈਰਿਜ ਦਾ ਦਰਦਨਾਕ ਅੰਤ! ਨੌਜਵਾਨ ਨੇ ਡੇਢ ਸਾਲ ਬਾਅਦ ਹੀ ਮਾਰੀ ਨਹਿਰ 'ਚ ਛਾਲ](https://feeds.abplive.com/onecms/images/uploaded-images/2024/08/08/ed22495f9beb3b896bf6403e44ad345d1723099899217709_original.jpg?impolicy=abp_cdn&imwidth=1200&height=675)
Patiala News: ਰਾਜਪੁਰਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਸਹੁਰੇ ਪਰਿਵਾਰ ਤੇ ਆਪਣੀ ਵਹੁਟੀ ਤੋਂ ਦੁਖੀ ਹੋ ਕੇ ਨੌਜਵਾਨ ਨੇ ਗੰਡਾ ਖੇੜੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਅਹਿਮ ਗੱਲ ਹੈ ਕਿ ਇਸ ਨੌਜਵਾਨ ਨੇ ਆਪਣੀ ਮਰਜ਼ੀ ਨਾਲ ਲਵ ਮੈਰਿਜ ਕਰਵਾਈ ਸੀ।
ਹਾਸਲ ਜਾਣਕਾਰੀ ਮੁਤਾਬਕ ਰਾਜਪੁਰਾ ਦੇ ਨਜ਼ਦੀਕੀ ਪਿੰਡ ਸੀਲ ਦੇ ਨੌਜਵਾਨ ਬਚਿੱਤਰ ਸਿੰਘ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਰਾਜਪੁਰਾ ਦੇ ਨਜ਼ਦੀਕੀ ਪਿੰਡ ਰਾਓ ਮਾਜਰਾ ਦੀ ਰਹਿਣ ਵਾਲੀ ਤਰਨਜੀਤ ਕੌਰ ਨਾਲ ਹੋਇਆ ਸੀ। ਦੋਵਾਂ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ।
ਨੌਜਵਾਨ ਦੇ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਤਰਨਜੀਤ ਕੌਰ ਨਾਲ ਉਨ੍ਹਾਂ ਦੇ ਪੁੱਤਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਇਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਤੰਗ ਕੀਤਾ ਜਾ ਰਿਹਾ ਸੀ। ਕਈ ਵਾਰ ਕੰਮ ਉਪਰ ਜਾਂਦੇ ਹੋਏ ਪੁੱਤਰ ਨੂੰ ਰੋਕ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ।
ਇਸ ਤੋਂ ਬਾਅਦ ਬਚਿੱਤਰ ਸਿੰਘ ਵੱਲੋਂ ਗੰਡਿਆਂ ਖੇੜੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਉਸ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਖੁਦਕੁਸ਼ੀ ਨੋਟ ਵਿੱਚ ਨੌਜਵਾਨ ਨੇ ਕੁੜੀ ਦੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਸਾਰੇ ਦੋਸ਼ ਬਿਆਨ ਕੀਤੇ ਹਨ।
ਉਸ ਨੇ ਲਿਖਿਆ ਕਿ ਇਸ ਵੇਲੇ ਕਾਨੂੰਨ ਵੀ ਕੁੜੀਆਂ ਦੀ ਗੱਲ ਸੁਣਦਾ ਹੈ। ਇਸ ਦੇ ਚੱਲਦਿਆਂ ਮਜਬੂਰੀ ਵਿੱਚ ਉਸ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਦੂਸਰੇ ਪਾਸੇ ਥਾਣਾ ਗੰਡਿਆ ਖੇੜੀ ਦੇ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੀ ਖੁਦਕੁਸ਼ੀ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈl
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)