ਸਾਂਸਦ ਪ੍ਰਨੀਤ ਕੌਰ ਨੇ ਨੱਥ ਚੂੜਾ ਚੜ੍ਹਾਉਣ ਦੀ ਅਦਾ ਕੀਤੀ ਰਸਮ, ਲੋਕਾਂ ਨੂੰ ਰਾਹਤ ਦਿਵਾਉਣ ਲਈ ਕੀਤੀ ਅਰਦਾਸ
Patiala news: ਸਾਂਸਦ ਪ੍ਰਨੀਤ ਕੌਰ ਨੇ ਹੜ੍ਹ ਦੇ ਗੰਭੀਰ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਨੱਥ ਚੂੜਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਅਤੇ ਅਰਦਾਸ ਕੀਤੀ ਕਿ ਪਟਿਆਲਾ ਦੇ ਲੋਕਾਂ ਨੂੰ ਰਾਹਤ ਮਿਲੇ।
Patiala news: ਪਟਿਆਲਾ ਵਿੱਚ ਹੜ੍ਹ ਦੇ ਹਾਲਾਤ ਗੰਭੀਰ ਹੋਣ ਕਰਕੇ ਪਟਿਆਲਾ ਦੇ ਸ਼ਾਹੀ ਪਰਿਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਨੱਥ ਚੂੜਾ ਚੜ੍ਹਾਇਆ ਗਿਆ ਹੈ।
ਇਹ ਰਸਮ ਉਨ੍ਹਾਂ ਦੀ ਪਤਨੀ ਅਤੇ ਸਾਂਸਦ ਪ੍ਰਨੀਤ ਕੌਰ ਵਲੋਂ ਅਦਾ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੀ ਧੀ ਜੈ ਇੰਦਰ ਕੌਰ ਵੀ ਮੌਜੂਦ ਸੀ। ਰਸਮ ਅਦਾ ਕਰਨ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੇ ਦੱਸਿਆ ਕਿ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਇਸ ਰਸਮ ਨੂੰ ਅਦਾ ਕਰਨਗੇ, ਪਰ ਰਸਤੇ ਨਹੀਂ ਖੁਲ੍ਹੇ ਸੀ। ਇਸ ਕਾਰਨ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਦੇ ਦਿੱਤੀ, ਜਿਸ ਕਰਕੇ ਉਹ ਇਸ ਰਸਮ ਅਦਾ ਕਰ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਪਟਿਆਲਾ ਦੇ ਲੋਕਾਂ ਨੂੰ ਰਾਹਤ ਮਿਲੇ। ਉੱਥੇ ਹੀ ਸਾਂਸਦ ਪ੍ਰਨੀਤ ਕੌਰ ਨੇ ਇਸ ਰਸਮ ਨੂੰ ਅਦਾ ਕਰਨ 'ਤੇ ਸਿਆਸੀ ਪਾਰਟੀਆਂ ਵਲੋਂ ਕੀਤੀ ਗਈ ਟਿੱਪਣੀ 'ਤੇ ਕਿਹਾ ਕਿ ਜਿਨ੍ਹਾਂ ਨੇ ਇਸ ਰੇਸ਼ਮ ਦੇ ਬਾਰੇ ਵਿੱਚ ਫਾਲਤੂ ਬੋਲਿਆ ਹੈ, ਮੈਂ ਉਨ੍ਹਾਂ ਨੂੰ ਇਹ ਦੱਸਣਾ ਚਾਹੁੰਦੀ ਹੈ, ਕਿ ਉਦੋਂ ਤੋਂ ਹੋ ਰਿਹਾ ਹੈ, ਜਦੋਂ ਉਹ ਇੱਥੇ ਰਹਿੰਦੇ ਵੀ ਨਹੀਂ ਸਨ।
ਇਹ ਵੀ ਪੜ੍ਹੋ: Punjab BJP: ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਸੰਭਾਲਿਆ ਅਹੁਦਾ, ਚੰਡੀਗੜ੍ਹ 'ਚ ਹੋਇਆ ਸਮਾਗਮ
ਇੱਥੇ ਤੁਹਾਨੂੰ ਦੱਸ ਦਈਏ ਕਿ ਨੱਥ ਚੂੜਾ ਚੜ੍ਹਾਉਣ ਦੀ ਰਸਮ ਅਦਾ ਕਰਨ 'ਤੇ ਬਲਤੇਜ ਪੰਨੂ ਨੇ ਟਵੀਟ ਕਰਕੇ ਪ੍ਰਨੀਤ ਕੌਰ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਸੀ ਕਿ ਪ੍ਰਨੀਤ ਕੌਰ ਜੀ ਤੇ ਜੈਇੰਦਰ ਜੀ ਨਦੀਆਂ ਨੂੰ ਨੱਥ ਚੂੜਾ ਦੇਣ ਦੇ ਡਰਾਮੇ ਛੱਡੋ ਤੇ ਹੜ੍ਹ ਵਿੱਚ ਫਸੇ ਲੋਕਾਂ ਨੂੰ ਜਵਾਬ ਦਿਓ ਕਿ ਕਾਂਗਰਸ ਦੇ ਮੇਅਰ ਵੇਲੇ ਪਟਿਆਲਾ ਤੇ ਕਾਗਜ਼ਾਂ ਵਿੱਚ ਲੱਗੇ ਕਰੋੜਾਂ ਰੁਪਏ ਕਿੱਥੇ ਲੱਗੇ?
ਰਾਜੇ ਰਾਣੀਆਂ ਦੇ ਦਿਨ ਲੱਦ ਚੁੱਕੇ ਹਨ, ਲੋਕਾਂ ਨੂੰ ਗੁਲਾਮ ਸਮਝਣਾ ਬੰਦ ਕਰੋ ਜੀ
ਪ੍ਰਨੀਤ ਕੌਰ ਜੀ ਤੇ ਜੈਇੰਦਰ ਜੀ ਨਦੀਆਂ ਨੂੰ ਨੱਥ ਚੂੜਾ ਦੇਣ ਦੇ ਡਰਾਮੇ ਛੱਡੋ ਤੇ ਹੜ੍ਹ ਵਿੱਚ ਫਸੇ ਲੋਕਾਂ ਨੂੰ ਜਵਾਬ ਦਿਓ ਕਿ ਕਾਂਗਰਸ ਦੇ ਮੇਅਰ ਵੇਲੇ ਪਟਿਆਲਾ ਤੇ ਕਾਗਜ਼ਾਂ ਵਿੱਚ ਲੱਗੇ ਕਰੋੜਾਂ ਰੁਪਏ ਕਿੱਥੇ ਲੱਗੇ?
— Baltej Pannu (@BaltejPannu) July 11, 2023
ਰਾਜੇ ਰਾਣੀਆਂ ਦੇ ਦਿਨ ਲੱਦ ਚੁੱਕੇ ਹਨ, ਲੋਕਾਂ ਨੂੰ ਗੁਲਾਮ ਸਮਝਣਾ ਬੰਦ ਕਰੋ ਜੀ
ਇਹ ਵੀ ਪੜ੍ਹੋ: Punjab News: ਪੰਜਾਬ 'ਚ ਹੜ੍ਹ ਦੀ ਤਬਾਹੀ! ਹੁਣ ਤੱਕ ਤਿੰਨ ਮੌਤਾਂ, ਅਰਬਾਂ ਦਾ ਨੁਕਸਾਨ: ਜਿੰਪਾ