ਪੜਚੋਲ ਕਰੋ

Patiala News: 'ਪੰਜਾਬ ਸਰਕਾਰ ਤੇ ਪੁਲਿਸ ਤੋਂ ਲੋਕਾਂ ਦਾ ਉੱਠ ਰਿਹਾ ਯਕੀਨ. ਬੜੇ ਦੁੱਖ ਦੀ ਗੱਲ ਹੈ ਕਿ...'

ਇਹਨਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਆਮ ਲੋਕਾਂ ਦਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਵਿਸ਼ਵਾਸ਼ ਉੱਠਦਾ ਜਾ ਰਿਹਾ ਹੈ, ਇੰਝ ਜਾਪਦਾ ਹੈ ਕਿ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਪੂਰੀ ਤਰ੍ਹਾਂ ਫੇਲ ਹੋ ਰਹੀ ਹੈ, ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ। ."

Patiala News: ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਅਫਸੋਸ ਜਤਾਇਆ ਹੈ।ਸਾਬਕਾ ਐਮ.ਸੀ ਸੀਮਾ ਸ਼ਰਮਾ ਜੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ, "ਸਾਬਕਾ ਐਮ.ਸੀ ਸੀਮਾ ਸ਼ਰਮਾ ਜੀ ਦੇ ਘਰ 'ਤੇ ਹੋਇਆ ਇਹ ਭਿਆਨਕ ਹਮਲਾ ਬਹੁਤ ਹੀ ਨਿੰਦਣਯੋਗ ਹੈ। ਘਰ 'ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦਾ ਬੇਖੌਫ਼ੀ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ, ਉਹ ਵੀ ਪਟਿਆਲਾ ਦੇ ਸਭ ਤੋਂ ਵੱਧ ਰੁਝੇਵਿਆਂ ਵਿੱਚੋਂ ਇੱਕ ਵਾਲੇ ਇਲਾਕੇ ਤੋਂ।

ਇਹ ਬਹੁਤ ਹੀ ਡਰਾਵਣਾ ਹੈ ਕਿ ਕਿੰਨੇ ਆਰਾਮ ਨਾਲ 5-6 ਗੈਂਗਸਟਰ ਆਏ ਅਤੇ ਘਰ 'ਤੇ ਤਲਵਾਰਾਂ, ਇੱਟਾਂ ਨਾਲ ਹਮਲਾ ਕੀਤਾ ਅਤੇ ਇੱਥੋਂ ਤੱਕ ਕਿ ਘਰ 'ਤੇ ਗੋਲੀਆਂ ਵੀ ਚਲਾਈਆਂ। ਇਸ ਤੋਂ ਵੀ ਦੁਖਦਾਈ ਅਤੇ ਸ਼ਰਮਨਾਕ ਗੱਲ ਇਹ ਹੈ ਕਿ ਪਰਿਵਾਰ ਅਤੇ ਗੁਆਂਢੀਆਂ ਵੱਲੋਂ ਵਾਰ-ਵਾਰ ਫੋਨ ਕਰਨ 'ਤੇ ਵੀ ਪੁਲਿਸ ਨਹੀਂ ਆਈ। ਇੰਨਾ ਹੀ ਨਹੀਂ ਮੇਰੇ ਐਸਐਸਪੀ ਨੂੰ ਮੌਕੇ ’ਤੇ ਅਧਿਕਾਰੀਆਂ ਨੂੰ ਭੇਜਣ ਦੇ ਕਹਿਣ ਦੇ ਬਾਵਜੂਦ ਵੀ ਅਗਲੀ ਸਵੇਰ ਤੱਕ ਇੱਕ ਵੀ ਪੁਲਿਸ ਮੁਲਾਜ਼ਮ ਮੌਕੇ ’ਤੇ ਨਹੀਂ ਗਿਆ।"

ਪ੍ਰਨੀਤ ਕੌਰ ਨੇ ਅੱਗੇ ਕਿਹਾ, "ਸੂਬੇ ਵਿੱਚ ਪੂਰੀ ਤਰ੍ਹਾਂ ਨਾਲ ਅਮਨ-ਕਾਨੂੰਨ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਕੱਲ੍ਹ ਸੀਮਾ ਸ਼ਰਮਾ ਦੀ ਰਿਹਾਇਸ਼ 'ਤੇ ਹੋਇਆ ਇਹ ਘਿਨੌਣਾ ਹਮਲਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਿੱਤ ਹੀ ਵਿਗੜ ਰਹੀ ਹੈ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵੀ ਰੋਜ਼ਾਨਾ ਵੱਧ ਰਹੀਆਂ ਹਨ। ਹਾਲ ਹੀ ਵਿੱਚ ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿਖੇ ਦੋ ਹਿੰਸਕ ਘਟਨਾਵਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਫਿਰ ਵੀ ਸਰਕਾਰ ਨੇ ਅਮਨ ਕਾਨੂੰਨ ਦੀ ਸਥਿਤੀ ਵੱਲ ਪੂਰੀ ਤਰ੍ਹਾਂ ਨਾਲ ਅੱਖਾਂ ਬੰਦ ਕਰ ਲਈਆਂ ਹਨ।"

ਉਹਨਾਂ ਅੱਗੇ ਕਿਹਾ ਕਿ ਇਹਨਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਆਮ ਲੋਕਾਂ ਦਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਵਿਸ਼ਵਾਸ਼ ਉੱਠਦਾ ਜਾ ਰਿਹਾ ਹੈ, ਇੰਝ ਜਾਪਦਾ ਹੈ ਕਿ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਪੂਰੀ ਤਰ੍ਹਾਂ ਫੇਲ ਹੋ ਰਹੀ ਹੈ, ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ। ."

ਕੇਬਲ ਆਪਰੇਟਰਾਂ ਦੇ ਮੁੱਦੇ 'ਤੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, "ਮੈਂ ਕੇਬਲ ਆਪਰੇਟਰਾਂ ਵਿਰੁੱਧ ਪੁਲਿਸ ਨਾਲ ਮਿਲੀਭੁਗਤ ਕਰਕੇ ਕੀਤੇ ਜਾ ਰਹੇ ਇਸ ਧੱਕੇਸ਼ਾਹੀ ਦੀ ਸਖ਼ਤ ਨਿਖੇਧੀ ਕਰਦੀ ਹਾਂ, ਜੋ ਇਸ ਕਾਰੋਬਾਰ ਰਾਹੀਂ ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਂਦੇ ਸਨ ਅਤੇ ਹੁਣ ਲੁਕਣ ਲਈ ਮਜਬੂਰ ਹਨ। ਕਿਸੇ ਦੀ ਆਮਦਨੀ ਦੇ ਸਰੋਤ ਨੂੰ ਖੋਹਣਾ ਸਭ ਤੋਂ ਮਾੜੀ ਗੱਲ ਹੈ ਅਤੇ ਅਫ਼ਸੋਸ ਦੀ ਗੱਲ ਹੈ ਕਿ ਇਹ ਸਰਕਾਰ ਅਜਿਹਾ ਹੀ ਕਰ ਰਹੀ ਹੈ।"

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਅੰਮ੍ਰਿਤਸਰ ‘ਚ 4 ਜਨਵਰੀ ਨੂੰ ਹੋਵੇਗੀ ਸਕਾਲਰਸ਼ਿਪ ਪ੍ਰੀਖਿਆ: 17 ਕੇਂਦਰ ਬਣਾਏ, 8ਵੀਂ ਅਤੇ 10ਵੀਂ ਦੇ 6000 ਵਿਦਿਆਰਥੀ ਲੈਣਗੇ ਭਾਗ
ਅੰਮ੍ਰਿਤਸਰ ‘ਚ 4 ਜਨਵਰੀ ਨੂੰ ਹੋਵੇਗੀ ਸਕਾਲਰਸ਼ਿਪ ਪ੍ਰੀਖਿਆ: 17 ਕੇਂਦਰ ਬਣਾਏ, 8ਵੀਂ ਅਤੇ 10ਵੀਂ ਦੇ 6000 ਵਿਦਿਆਰਥੀ ਲੈਣਗੇ ਭਾਗ
ਸਵਦੇਸ਼ੀ ਤੇ ਸਿਹਤਮੰਦ ਭਾਰਤ ਦੇ ਮਾਡਲ ਰਾਹੀਂ ਦੇਸ਼ ਦੀ ਸੇਵਾ ਕਰਨਾ ਪਤੰਜਲੀ ਦਾ ਸੰਕਲਪ - ਬਾਬਾ ਰਾਮਦੇਵ
ਸਵਦੇਸ਼ੀ ਤੇ ਸਿਹਤਮੰਦ ਭਾਰਤ ਦੇ ਮਾਡਲ ਰਾਹੀਂ ਦੇਸ਼ ਦੀ ਸੇਵਾ ਕਰਨਾ ਪਤੰਜਲੀ ਦਾ ਸੰਕਲਪ - ਬਾਬਾ ਰਾਮਦੇਵ
ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਪੰਜਾਬ ਦੇ ਗ੍ਰਾਊਂਡ ਵਾਟਰ 'ਚ ਆਰਸੈਨਿਕ ਤੇ ਯੂਰੇਨੀਅਮ ਵਧੇ: CGWB ਰਿਪੋਰਟ ਦਾ ਖੁਲਾਸਾ, ਹਰਿਆਣਾ ਦੂਜੇ ਨੰਬਰ ‘ਤੇ, ਕੈਂਸਰ ਤੇ ਕਿਡਨੀ ਬਿਮਾਰੀ ਦਾ ਖ਼ਤਰਾ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
ਚੰਡੀਗੜ੍ਹ ਮੇਅਰ ਸਮੇਤ 3 ਪਦਾਂ ਲਈ ਚੋਣ ਦੀ ਤਿਆਰੀ: ਡਿਪਟੀ ਕਮਿਸ਼ਨਰ ਲੈਣਗੇ ਤਿਆਰੀਆਂ ਦਾ ਜਾਇਜ਼ਾ, ਜਾਣੋ ਕਦੋਂ ਹੋਏਗੀ ਚੋਣ
Embed widget