ਪੜਚੋਲ ਕਰੋ

Patiala News: ਹੁਣ ਡਿਫਾਲਟਰਾਂ ’ਤੇ ਹੋਏਗੀ ਸਖਤੀ, ਟੈਕਸ ਨਾ ਭਰਿਆ ਤਾਂ ਜਾਇਦਾਦ ਹੋਏਗੀ ਸੀਲ, ਨੋਟਿਸ ਜਾਰੀ

ਪਟਿਆਲਾ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਵਜੋਂ ਨਿਗਮ ਨੇ ਸ਼ਹਿਰ ਦੇ ਸੱਤ ਕਾਮਰਸ਼ੀਅਲ ਪ੍ਰਾਪਰਟੀ ਮਾਲਕਾਂ ਨੂੰ ਜਾਇਦਾਦ ਸੀਲ ਕਰਨ ਦਾ ਨੋਟਿਸ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ

Patiala News: ਪਟਿਆਲਾ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਵਜੋਂ ਨਿਗਮ ਨੇ ਸ਼ਹਿਰ ਦੇ ਸੱਤ ਕਾਮਰਸ਼ੀਅਲ ਪ੍ਰਾਪਰਟੀ ਮਾਲਕਾਂ ਨੂੰ ਜਾਇਦਾਦ ਸੀਲ ਕਰਨ ਦਾ ਨੋਟਿਸ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੱਤ ਦਿਨਾਂ ਦੇ ਅੰਦਰ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਾ ਕੀਤਾ ਗਿਆ, ਤਾਂ ਨਿਗਮ ਉਨ੍ਹਾਂ ਦੀ ਜਾਇਦਾਦ ਨੂੰ ਸੀਲ ਕਰ ਦੇਵੇਗਾ, ਜਿਸ ਨੂੰ ਡੀ-ਸੀਲ ਕਰਨ ਲਈ ਵੱਖਰੇ ਤੌਰ ’ਤੇ ਭੁਗਤਾਨ ਕਰਨਾ ਹੋਵੇਗਾ।


ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨੇ ਸ਼ਹਿਰ ਦੇ ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ, ਜਿਨ੍ਹਾਂ ਨੇ ਕਿਸੇ ਕਾਰਨ ਤੋਂ ਪ੍ਰਾਪਰਟੀ ਟੈਕਸ ਰਿਟਰਨ ਨਿਗਮ ਕੋਲ ਜਮ੍ਹਾਂ ਨਹੀਂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਨੋਟਿਸ ਤੋਂ ਬਾਅਦ ਉਹ ਤੁਰੰਤ ਪ੍ਰਾਪਰਟੀ ਟੈਕਸ ਨਿਗਮ ਕੋਲ ਜਮ੍ਹਾਂ ਕਰਵਾਉਣ। ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਜੋ ਵੀ ਵਿਅਕਤੀ ਕਾਮਰਸ਼ੀਅਲ ਜਾਂ ਰਿਹਾਇਸ਼ੀ ਜਾਇਦਾਦ ਦਾ ਪ੍ਰਾਪਰਟੀ ਟੈਕਸ ਨਿਗਮ ਕੋਲ ਜਮ੍ਹਾਂ ਨਹੀਂ ਕਰਵਾ ਸਕਿਆ ਹੈ, ਉਹ ਤੁਰੰਤ ਜਮ੍ਹਾਂ ਕਰਵਾਏ ਨਹੀਂ ਤਾਂ ਨਿਗਮ ਸਾਰੇ ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸੀਲਿੰਗ ਦੀ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ। 


ਪ੍ਰਾਪਰਟੀ ਟੈਕਸ ਸ਼ਾਖਾ ਦੇ ਸੁਪਰਡੈਂਟ ਰਮਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਸਾਲ 2022-23 ਲਈ ਪ੍ਰਾਪਰਟੀ ਟੈਕਸ ਦਾ ਟੀਚਾ 15 ਕਰੋੜ ਰੁਪਏ ਸੀ, ਜੋ ਕਿ 30 ਸਤੰਬਰ 2022 ਤੱਕ ਲਗਪਗ ਪੂਰਾ ਕਰ ਲਿਆ ਗਿਆ ਹੈ। ਸਰਕਾਰੀ ਰਿਕਾਰਡ ਅਨੁਸਾਰ ਸ਼ਹਿਰ ਵਾਸੀਆਂ ਕੋਲ ਬਿਨਾਂ ਕਿਸੇ ਛੋਟ ਦੇ 2022-23 ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ 31 ਦਸੰਬਰ 2023 ਤੱਕ ਦਾ ਸਮਾਂ ਹੈ ਤੇ ਹੁਣ ਪ੍ਰਾਪਰਟੀ ਟੈਕਸ ਰਿਟਰਨ ਨਾ ਭਰਨ ਵਾਲਿਆਂ ਖ਼ਿਲਾਫ਼ ਨਿਗਮ ਸਖਤੀ ਕਰੇਗਾ। 


ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਵਿੱਚ ਵਪਾਰਕ ਯੂਨਿਟਾਂ ਅਤੇ ਦੂਜੇ ਪੜਾਅ ਵਿੱਚ ਰਿਹਾਇਸ਼ੀ ਯੂਨਿਟਾਂ ਨੂੰ ਸੀਲ ਕੀਤਾ ਜਾਵੇਗਾ, ਜੋ ਨਿਗਮ ਦੀ ਪ੍ਰਾਪਰਟੀ ਟੈਕਸ ਡਿਫਾਲਟਰ ਸੂਚੀ ਵਿੱਚ ਦਰਜ ਹਨ। ਸਰਕਾਰੀ ਰਿਕਾਰਡ ਅਨੁਸਾਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਕੁੱਲ ਕਾਰੋਬਾਰੀ ਇਕਾਈਆਂ ਦੀ ਗਿਣਤੀ 25 ਹਜ਼ਾਰ ਦੇ ਕਰੀਬ ਹੈ ਜਿਨ੍ਹਾਂ ਵਿੱਚੋਂ 80 ਫੀਸਦੀ ਦੇ ਕਰੀਬ ਲੋਕਾਂ ਨੇ ਪ੍ਰਾਪਰਟੀ ਟੈਕਸ ਰਿਟਰਨ ਫਾਈਲ ਕਰ ਦਿੱਤੀ ਹੈ, ਪਰ 20 ਫੀਸਦੀ ਦੇ ਕਰੀਬ ਡਿਫਾਲਟਰਾਂ ਤੋਂ ਬਕਾਇਆ ਪ੍ਰਾਪਰਟੀ ਟੈਕਸ ਰਿਟਰਨ ਭਰਵਾਉਣ ਲਈ ਸੀਲਿੰਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Advertisement
ABP Premium

ਵੀਡੀਓਜ਼

Canada ਨੇ ਹੁਣ ਦਿੱਤਾ ਤਕੜਾ ਝਟਕਾ ! ਮਾਪਿਆਂ ਨੂੰ ਨਹੀਂ ਮਿਲੇਗੀ PRਪੰਜਾਬ 'ਚ ਭਿੜਣਗੀਆਂ ਪੰਥਕ ਧਿਰਾਂ ! Amritalpal Singh ਤੋਂ ਬਾਅਦ Akali Dal ਦਾ ਬਾਗ਼ੀ ਧੜਾ ਬਣਾ ਸਕਦਾ ਨਵੀਂ ਪਾਰਟੀ?ਐਸ਼ਵਰਿਆ ਰਾਏ ਬੱਚਨ ਵਲੋਂ Good News , ਵੀਡੀਓ ਵੇਖ ਸਭ ਕੁੱਝ ਆਏਗਾ ਸਮਝਦਿਲਜੀਤ ਨੇ ਭੰਗੜੇ ਤੇ ਗੀਤ ਨਾਲ ਕੀਤਾ ਕਮਾਲ , ਬਲਬੀਰ ਬੋਪਾਰਾਏ ਦਾ ਵੀ ਕੀਤਾ ਜ਼ਿਕਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Punjab News: ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Embed widget