Patiala News: ਕੌਣ ਸੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਕਤਲ ਹੋਈ ਔਰਤ, ਆਪਣਾ ਨਾਂ ਬਦਲ ਕੇ ਕਿਉਂ ਬਣਵਾਇਆ ਸੀ ਆਧਾਰ ਕਾਰਡ?
ਮਾਰੀ ਗਈ ਔਰਤ ਦਾ ਨਾਂ ਕੁਲਵਿੰਦਰ ਕੌਰ ਸੀ ਪਰ ਉਸ ਨੇ ਪਰਵਿੰਦਰ ਕੌਰ ਦੇ ਨਾਂ ’ਤੇ ਅਧਾਰ ਕਾਰਡ ਬਣਵਾਇਆ ਹੋਇਆ ਸੀ। ਉਹ ਜ਼ੀਰਕਪੁਰ ਦੇ ਇੱਕ ਸੈਲੂਨ ਵਿੱਚ ਨੌਕਰੀ ਕਰਦੀ ਸੀ।
Patiala News: ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਵਿਖੇ ਬੇਅਦਬੀ ਮਾਮਲੇ 'ਚ ਗੋਲੀ ਮਾਰ ਕੇ ਕਤਲ ਕੀਤੀ ਗਈ ਔਰਤ ਬਾਰੇ ਇੱਕ ਹੋਰ ਖੁਲਾਸਾ ਹੋਇਆ ਹੈ। ਉਸ ਔਰਤ ਦਾ ਨਾਂ ਕੁਲਵਿੰਦਰ ਕੌਰ ਸੀ ਪਰ ਉਸ ਨੇ ਪਰਵਿੰਦਰ ਕੌਰ ਦੇ ਨਾਂ ’ਤੇ ਅਧਾਰ ਕਾਰਡ ਬਣਵਾਇਆ ਹੋਇਆ ਸੀ। ਉਹ ਜ਼ੀਰਕਪੁਰ ਦੇ ਇੱਕ ਸੈਲੂਨ ਵਿੱਚ ਨੌਕਰੀ ਕਰਦੀ ਸੀ। ਹਾਸਲ ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਦਾ ਸੋਮਵਾਰ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਉਹ ਪਿੰਡ ਅਸਮਾਨਪੁਰ ਦੀ ਰਹਿਣ ਵਾਲੀ ਸੀ।
ਤਲਾਕ ਤੋਂ ਬਾਅਦ ਬਦਲ ਲਿਆ ਸੀ ਨਾਂਅ
ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਕੁਲਵਿੰਦਰ ਕੌਰ ਦਾ ਵਿਆਹ ਸੰਗਰੂਰ ਦੇ ਪਿੰਡ ਮੁਨਸ਼ੀਵਾਲਾ ਦੇ ਇੱਕ ਵਿਅਕਤੀ ਨਾਲ ਹੋਇਆ ਸੀ। ਕਰੀਬ ਸੱਤ ਸਾਲ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਉਹ ਪਰਿਵਾਰ ਤੋਂ ਵੱਖ ਰਹਿਣ ਲੱਗੀ। ਉਸ ਨੇ ਆਪਣਾ ਆਧਾਰ ਕਾਰਡ ਪਰਵਿੰਦਰ ਕੌਰ ਦੇ ਨਾਂ ’ਤੇ ਬਣਵਾ ਲਿਆ। ਇਨ੍ਹੀਂ ਦਿਨੀਂ ਉਹ ਜ਼ੀਰਕਪੁਰ ਵਿੱਚ ਇੱਕ ਸੈਲੂਨ ਵਿੱਚ ਕੰਮ ਕਰਦੀ ਸੀ। ਉਹ ਹੁਣ ਪਰਿਵਾਰ ਨਾਲ ਸੰਪਰਕ ਵਿੱਚ ਨਹੀਂ ਸੀ।
ਗੋਲ਼ੀਆਂ ਮਾਰ ਕੇ ਕਿਉਂ ਕੀਤਾ ਗਿਆ ਸੀ ਕਤਲ
ਦੱਸ ਦਈਏ ਕਿ ਪਰਵਿੰਦਰ ਕੌਰ (32) ਉਰਫ ਕੁਲਵਿੰਦਰ ਕੌਰ ਸਰੋਵਰ ਕੋਲ ਬੈਠ ਕੇ ਸ਼ਰਾਬ ਪੀ ਰਹੀ ਸੀ। ਇਸ ਕਾਰਨ ਗੁਰਦੁਆਰੇ ਦੇ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਔਰਤ ਨੂੰ ਪੁੱਛਗਿਛ ਲਈ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਸ਼ਰਾਬ ਦੀ ਬੋਤਲ ਨਾਲ ਸਟਾਫ 'ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਮੱਥਾ ਟੇਕਣ ਆਇਆ ਸ਼ਰਧਾਲੂ ਨਿਰਮਲਜੀਤ ਸਿੰਘ ਉਥੇ ਆ ਗਿਆ ਤੇ ਔਰਤ ਉੱਪਰ ਫਾਇਰਿੰਗ ਕਰ ਦਿੱਤੀ। ਨਿਰਮਲਜੀਤ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ ਪੰਜ ਗੋਲੀਆਂ ਚਲਾਈਆਂ। ਔਰਤ ਨੂੰ ਤਿੰਨ ਗੋਲੀਆਂ ਲੱਗੀਆਂ, ਜਦਕਿ ਸੇਵਾਦਾਰ ਸਾਗਰ ਕੁਮਾਰ ਨੂੰ ਵੀ ਗੋਲੀ ਲੱਗੀ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਗਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।