Sangrur News: ਇਲੈਕਟ੍ਰਾਨਿਕ ਮੀਡੀਆ ਦੇ ਪ੍ਰਧਾਨ ਬਣਨ 'ਤੇ ਪੱਤਰਕਾਰ ਅਨਿਲ ਜੈਨ ਦਾ ਸਨਮਾਨ
Sangrur News: ਪੰਜਾਬ ਸਪੋਰਟਸ ਕਲੱਬ ਲਹਿਰਾਗਾਗਾ ਵੱਲੋਂ ਪ੍ਰਧਾਨ ਗੁਰਲਾਲ ਸਿੰਘ ਦੀ ਅਗਵਾਈ ਹੇਠ ਅਨਿਲ ਜੈਨ ਨੂੰ ਇਲੈਕਟ੍ਰਾਨਿਕ ਮੀਡੀਆ ਦੇ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਲੱਬ ਦੇ ਪ੍ਰਧਾਨ ਗੁਰਲਾਲ ਸਿੰਘ ਨੇ ਕਿਹਾ...
Sangrur News: ਪੰਜਾਬ ਸਪੋਰਟਸ ਕਲੱਬ ਲਹਿਰਾਗਾਗਾ ਵੱਲੋਂ ਪ੍ਰਧਾਨ ਗੁਰਲਾਲ ਸਿੰਘ ਦੀ ਅਗਵਾਈ ਹੇਠ ਅਨਿਲ ਜੈਨ ਨੂੰ ਇਲੈਕਟ੍ਰਾਨਿਕ ਮੀਡੀਆ ਦੇ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਲੱਬ ਦੇ ਪ੍ਰਧਾਨ ਗੁਰਲਾਲ ਸਿੰਘ ਨੇ ਕਿਹਾ ਕਿ ਲਹਿਰਾਗਾਗਾ ਤੇ ਸਮੁੱਚੇ ਹਲਕੇ ਨੂੰ ਮਾਨ ਮਹਿਸੂਸ ਹੋਇਆ ਕਿ ਅਨਿਲ ਜੈਨ ਇਲੈਕਟ੍ਰੋਨਿਕ ਮੀਡੀਆ ਦੇ ਜ਼ਿਲ੍ਹਾ ਪ੍ਰਧਾਨ ਬਣ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਅਨਿਲ ਜੈਨ ਪਹਿਲਾਂ ਵੀ ਹਲਕੇ ਦੀਆਂ ਸਮੱਸਿਆਵਾਂ ਟੀਵੀ ਚੈਨਲਾਂ ਰਾਹੀਂ ਸਰਕਾਰ ਦੇ ਧਿਆਨ ਗੋਚਰੇ ਲਿਆ ਰਹੇ ਹਨ ਤੇ ਹੁਣ ਵੀ ਇਸ ਹਲਕੇ ਦੀਆਂ ਸਮੱਸਿਆਵਾਂ ਨੂੰ ਟੀਵੀ ਮਾਧੀਅਮ ਰਾਹੀਂ ਉਭਾਰਦਿਆਂ ਸਰਕਾਰ ਤੱਕ ਪਹੁੰਚਾਉਣਗੇ।
ਇਸ ਸਮੇਂ ਮੀਡੀਆ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਅਨਿਲ ਜੈਨ ਨੇ ਕਿਹਾ ਕਿ ਪ੍ਰਧਾਨ ਬਣਨ ਉਪਰੰਤ ਜਿੱਥੇ ਹੁਣ ਮੇਰੀ ਸਾਰੇ ਜ਼ਿਲ੍ਹੇ ਪ੍ਰਤੀ ਜਿੰਮੇਵਾਰੀ ਬਣ ਗਈ ਹੈ, ਉੱਥੇ ਹੀ ਮੈਂ ਲਹਿਰਾ ਹਲਕੇ ਦੀ ਵਿਸ਼ੇਸ਼ ਤੌਰ ਤੇ ਸੇਵਾ ਨੂੰ ਪਹਿਲ ਦੇਵਾਂਗਾ।
ਇਸ ਮੌਕੇ ਬਿੰਦਰ ਗੋਇਲ ਵਾਇਸ ਪ੍ਰਧਾਨ, ਜਗਮਿੰਦਰ ਸਿੰਘ, ਨਿਸ਼ੂ ਚੀਮਾ, ਬਾਬਾ ਗੁਰਤੇਜ ਸਿੰਘ, ਸਿੰਕਦਰ ਖ਼ਾਨ, ਮਨਜੀਤ ਸਟੂਡੀਓ, ਬੰਟੀ ਖੀਪਲ, ਪ੍ਰਿੰਸ ਮੁਜਾਲ, ਮਾਸਟਰ ਪ੍ਰਦੀਪ ਕੁਮਾਰ, ਪੱਤਰਕਾਰ ਅਸ਼ੋਕ ਕੁਮਾਰ, ਸ਼ੰਭੂ ਗੋਇਲ, ਗੁਰਦਰਸ਼ਨ ਸਿੰਘ ਸਮੇਤ ਹੋਰ ਵੀ ਪੰਜਾਬ ਸਪੋਰਟਸ ਕਲੱਬ ਦੇ ਆਗੂ ਤੇ ਅਹੁਦੇਦਾਰ ਮੌਜੂਦ ਸਨ।
ਇਸੇ ਦੌਰਾਨ ਇੱਥੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਇਸ ਰਾਸ਼ਨ ਵੰਡ ਸਮਾਗਮ ਦੇ ਮੁੱਖ ਮਹਿਮਾਨ ਦਾ ਇਲੈਕਟ੍ਰਾਨਿਕਸ ਮੀਡੀਆ ਪ੍ਰੈਸ ਕਲੱਬ ਜਿਲ੍ਹਾ ਸੰਗਰੂਰ ਦੇ ਨਵ ਨਿਯੁਕਤ ਪ੍ਰਧਾਨ ਅਨਿਲ ਜੈਨ, ਵਿਸ਼ੇਸ਼ ਤੌਰ ਤੇ ਸੰਭੂ ਗੋਇਲ, ਅਸ਼ੋਕ ਗਰਗ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸੰਸਥਾਂ ਵੱਲੋ ਹਰ ਮਹੀਨੇ ਲੋੜਵੰਦ 40 ਪਰਿਵਾਰਾਂ ਨੂੰ ਰਾਸ਼ਨ ਦੇਣਾ ਤੇ ਹਰ ਛਿਮਾਹੀ ਇਲਾਕੇ ਦੀਆਂ ਗਊਸ਼ਾਲਾ ਨੂੰ ਗੁੜ, ਖਲ ਆਦਿ ਤੋਂ ਇਲਾਵਾ ਹੋਰ ਸਮਾਜ ਸੇਵੀ ਕੰਮਾਂ 'ਚੋ ਆਪਣਾ ਬਣਦਾ ਯੋਗਦਾਨ ਪਾਉਣ ਦੀ ਭਰਪੂਰ ਸ਼ਲਾਘਾ ਕੀਤੀ।
ਜਿਲ੍ਹਾ ਪ੍ਰਧਾਨ ਅਨਿਲ ਜੈਨ ਨੇ ਕਿਹਾ ਕਿ ਸੰਸਥਾਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ। ਸਭ ਤੋਂ ਉੱਤਮ ਸੇਵਾ ।ਇਸ ਮੋਕੇ ਜੀਪੀਐਫ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਸਾਬਕਾ ਕੌਸਲਰ ਸੰਦੀਪ ਦੀਪੂ, ਸੰਕੀਰਤਨ ਮੰਡਲ ਦੇ ਪ੍ਰਧਾਨ ਸੁਰਿੰਦਰ ਗਰਗ ਨੇ ਦੱਸਿਆ ਕਿ ਦਾਨੀ ਵੀਰਾਂ ਦੇ ਸਹਿਯੋਗ ਨਾਲ ਲੋੜਵੰਦ 40 ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ।
ਇਹ ਵੀ ਪੜ੍ਹੋ: Viral Video: ਗੱਡੀ ਨੂੰ ਸਟਾਰਟ ਕਰਨ ਤੇ ਰੋਕਣ ਲਈ ਬਣਾਇਆ ਜੁਗਾੜ ਬਟਨ, ਲਗਾਇਆ ਅਜਿਹਾ ਸਵਿੱਚ ਬੋਰਡ…
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral News: ਇਹ ਸਬਜ਼ੀ ਦੁਨੀਆ ਦੇ 100 ਸਭ ਤੋਂ ਖਰਾਬ ਫੂਡਜ਼ ਦੀ ਲਿਸਟ 'ਚ ਸ਼ਾਮਿਲ, ਨਾਂ ਜਾਣ ਕੇ ਤੁਸੀਂ ਕਹੋਗੇ ਇਹ ਸੰਭਵ ਨਹੀਂ ਹੋ ਸਕਦਾ