Road Accident: ਡੇਰਾ ਸਿਰਸਾ ਸਤਿੰਸਗ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 35 ਦੇ ਕਰੀਬ ਸਵਾਰੀਆਂ ਜ਼ਖ਼ਮੀ
ਬਰਨਾਲਾ ਦੇ ਬੱਸ ਸਟੈਂਡ ਤੋਂ ਦਾਣਾ ਮੰਡੀ ਦੇ ਪਿਛਲੇ ਪਾਸੇ ਵਾਲੀ ਸੜਕ ਨੂੰ ਰੋਕਣ ਲਈ ਵੱਡੇ ਤੇ ਉੱਚੇ ਖੰਭੇ ਲਗਾਏ ਗਏ ਹਨ ਤਾਂ ਜੋ ਵੱਡੇ ਵਾਹਨ ਇੱਥੋਂ ਲੰਘ ਨਾ ਸਕਣ, ਪਰ ਬੱਸ ਚਾਲਕ ਨੇ ਲਾਪਰਵਾਹੀ ਵਰਤਦਿਆਂ ਖੰਭਿਆਂ ਨੂੰ ਟੱਕਰ ਮਾਰ ਦਿੱਤੀ ਤੇ ਬੱਸ ਵਿੱਚ ਸਵਾਰ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ ਬੱਸ ਸਮੇਤ ਫ਼ਰਾਰ ਹੋ ਗਿਆ।
Sangrur News: ਬਰਨਾਲਾ ਤੋਂ ਡੇਰਾ ਸਿਰਸਾ ਸਤਿਸੰਗ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਰਕੇ ਬੱਸ 'ਚ ਸਵਾਰ 30-35 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਿਕਰ ਕਰ ਦਈਏ ਕਿ ਬੱਸ ਵਿੱਚ ਸਵਾਰ ਸਾਰੇ ਵਿਅਕਤੀ ਡੇਰਾ ਸਿਰਸਾ ਦੇ ਪ੍ਰੇਮੀ ਸਨ, ਜੋ ਅੱਜ ਡੇਰਾ ਸਿਰਸਾ ਵਿਖੇ ਹੋਣ ਵਾਲੇ ਸਤਿਸੰਗ ਵਿੱਚ ਸ਼ਾਮਲ ਹੋਣ ਲਈ ਸ਼ੇਰਪੁਰ ਤੇ ਬਰਨਾਲਾ ਤੋਂ ਜਾ ਰਹੇ ਸਨ। ਇਹ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਗ਼ਲਤੀ ਕਾਰਨ ਵਾਪਰਿਆ ਹੈ।
ਦਰਅਸਲ, ਬਰਨਾਲਾ ਦੇ ਬੱਸ ਸਟੈਂਡ ਤੋਂ ਦਾਣਾ ਮੰਡੀ ਦੇ ਪਿਛਲੇ ਪਾਸੇ ਵਾਲੀ ਸੜਕ ਨੂੰ ਰੋਕਣ ਲਈ ਵੱਡੇ ਤੇ ਉੱਚੇ ਖੰਭੇ ਲਗਾਏ ਗਏ ਹਨ ਤਾਂ ਜੋ ਵੱਡੇ ਵਾਹਨ ਇੱਥੋਂ ਲੰਘ ਨਾ ਸਕਣ, ਪਰ ਬੱਸ ਚਾਲਕ ਨੇ ਲਾਪਰਵਾਹੀ ਵਰਤਦਿਆਂ ਖੰਭਿਆਂ ਨੂੰ ਟੱਕਰ ਮਾਰ ਦਿੱਤੀ ਤੇ ਬੱਸ ਵਿੱਚ ਸਵਾਰ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ ਬੱਸ ਸਮੇਤ ਫ਼ਰਾਰ ਹੋ ਗਿਆ।
ਇਸ ਸਬੰਧੀ ਬੱਸ ਵਿੱਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਉਹ ਸ਼ੇਰਪੁਰ ਤੋਂ ਡੇਰਾ ਸਿਰਸਾ ਸਤਿਸੰਗ ਜਾ ਰਿਹਾ ਸੀ। ਜਦੋਂ ਉਹ ਬਰਨਾਲਾ ਪਹੁੰਚੇ ਤਾਂ ਬਰਨਾਲਾ ਤੋਂ ਆਏ ਬੱਸ ਚਾਲਕ ਨੇ ਬੱਸ ਸਟੈਂਡ ਦੇ ਪਿਛਲੇ ਪਾਸੇ ਦਾਣਾ ਮੰਡੀ ਵਾਲੀ ਸਾਈਡ ਤੋਂ ਬੱਸ ਕੱਢਣ ਦੀ ਕੋਸ਼ਿਸ਼ ਕੀਤੀ। ਇੱਥੇ ਵੱਡੇ ਵਾਹਨਾਂ ਨੂੰ ਰੋਕਣ ਲਈ ਖੰਭੇ ਲਾਏ ਗਏ ਹਨ ਪਰ ਬੱਸ ਡਰਾਇਵਰ ਨੇ ਇਸ ਦੀ ਗ਼ੌਰ ਨਾ ਕੀਤੀ ਤੇ ਬੱਸ ਖੰਭੇ ਨਾਲ ਟਕਰਾਅ ਗਈ। ਇਸ ਹਾਦਸੇ ਕਾਰਨ ਬੱਸ ਵਿੱਚ ਸਵਾਰ ਵੱਡੀ ਗਿਣਤੀ ਵਿੱਚ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਬਰਨਾਲਾ ਵਿਖੇ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਬੱਸ ਡਰਾਈਵਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।
ਇਸ ਸਬੰਧੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਲੈ ਕੇ ਆਏ ਐਂਬੂਲੈਂਸ ਚਾਲਕ ਨੇ ਦੱਸਿਆ ਕਿ ਉਹ ਐਂਬੂਲੈਂਸ ਰਾਹੀਂ 15-20 ਜ਼ਖਮੀਆਂ ਨੂੰ ਸਿਵਲ ਹਸਪਤਾਲ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਸਪੱਸ਼ਟ ਹੈ ਕਿ ਇਹ ਹਾਦਸਾ ਬੱਸ ਡਰਾਈਵਰ ਦੀ ਗ਼ਲਤੀ ਕਾਰਨ ਵਾਪਰਿਆ ਹੈ। ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਜ ਵਾਪਰੇ ਬੱਸ ਹਾਦਸੇ ਕਾਰਨ 30-35 ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਬਰਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਹਨ।
ਇਸ ਸਬੰਧੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਗਰੂਪ ਸਿੰਘ ਨੇ ਦੱਸਿਆ ਕਿ ਬੱਸ ਹਾਦਸੇ ਦੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ। ਘਟਨਾ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰੇਗੀ।