ਪੜਚੋਲ ਕਰੋ

Volleyball: ਸੀਐਮ ਭਗਵੰਤ ਮਾਨ ਖੇਡਣਗੇ ਵਾਲੀਬਾਲ, ਮੀਤ ਹੇਅਰ ਵੀ ਦੇਣਗੇ ਸਾਥ, ਖੇਡਾਂ ਵਤਨ ਪੰਜਾਬ ਦੀਆਂ ਦਾ ਇੰਝ ਹੋਵੇਗਾ ਉਦਘਾਟਨ

Khedan Watan Punjab Diya Season-2 : ਸੀਜ਼ਨ 2 ਦੇ ਉਦਘਾਟਨੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵਾਲੀਬਾਲ, ਰਗਬੀ ਤੇ ਰੱਸਾਕਸ਼ੀ ਦੇ ਪ੍ਰਦਰਸ਼ਨੀ ਮੈਚ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ

Opening ceremony Khedan Watan Punjab Diya - ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦਾ ਉਦਘਾਟਨ ਹੋਣ ਜਾ ਰਿਹਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਮਸ਼ਾਲ ਅੱਜ ਨਵਾਂਸ਼ਹਿਰ ਪਹੁੰਚ ਰਹੀ ਹੈ। ਸੀਜ਼ਨ 2 ਦੇ ਉਦਘਾਟਨੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵਾਲੀਬਾਲ, ਰਗਬੀ ਤੇ ਰੱਸਾਕਸ਼ੀ ਦੇ ਪ੍ਰਦਰਸ਼ਨੀ ਮੈਚ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਅਤੇ ਵਾਲੀਬਾਲ ਮੈਚ ਵੀ ਖੇਡਣਗੇ। ਇਸੇ ਤਰ੍ਹਾਂ ਫਿਲਮੀ ਅਦਾਕਾਰ ਤੇ ਸਾਬਕਾ ਰਗਬੀ ਖਿਡਾਰੀ ਰਾਹੁਲ ਬੋਸ ਰਗਬੀ ਮੈਚ ਵਿੱਚ ਜੌਹਰ ਦਿਖਾਉਣਗੇ।

ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਖੇਡਾਂ ਦੀਆਂ ਤਿਆਰੀਆਂ ਲਈ ਸੱਦੀ ਸਮੀਖਿਆ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਮੀਤ ਹੇਅਰ ਨੇ ਦੱਸਿਆ ਕਿ ਇਸ ਵੇਲੇ ਮਸ਼ਾਲ ਮਾਰਚ ਪੰਜਾਬ ਦੇ ਹਰ ਜ਼ਿਲੇ ਵਿੱਚ ਜਾ ਰਹੀ ਹੈ ਜੋ ਅੱਜ ਹੁਸ਼ਿਆਰਪੁਰ ਪੁੱਜੀ ਹੈ। 

ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਖੇਡਾਂ ਦੀ ਮਸ਼ਾਲ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦਾ ਗੇੜਾ ਲਗਾਉਣ ਤੋਂ ਬਾਅਦ ਬਠਿੰਡਾ ਵਿਖੇ ਪੁੱਜੇਗੀ ਜਿਸ ਨੂੰ ਰੰਗਾਰੰਗ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਕੌਮਾਂਤਰੀ ਖਿਡਾਰੀਆਂ ਵੱਲੋਂ ਸਟੇਡੀਅਮ ਦਾ ਚੱਕਰ ਲਗਾ ਕੇ ਜਲਾਇਆ ਜਾਵੇਗਾ। ਮਾਰਚ ਪਾਸਟ ਵਿੱਚ ਸਾਰੇ ਜ਼ਿਲਿਆਂ ਦੇ ਖਿਡਾਰੀ ਹਿੱਸਾ ਲੈਣਗੇ ਅਤੇ ਖਿਡਾਰੀਆਂ ਵੱਲੋਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਜਾਵੇਗੀ।

ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਗਾਇਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਗੱਤਕਾ, ਗਿੱਧਾ, ਭੰਗੜਾ, ਜਿਮਨਾਸਟਕ ਤੇ ਪੀ.ਟੀ.ਸ਼ੋਅ ਹੋਵੇਗਾ। ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਸਾਬਕਾ ਖਿਡਾਰੀ ਵੀ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਡਾਂ ਦਾ ਰਸਮੀ ਐਲਾਨ ਕਰਨਗੇ ਜਿਸ ਤੋਂ ਬਾਅਦ ਇਹ ਖੇਡਾਂ ਸ਼ੁਰੂ ਹੋ ਜਾਣਗੀਆਂ। ਇਸ ਵਾਰ ਵੱਖ-ਵੱਖ ਅੱਠ ਉਮਰ ਵਰਗਾਂ ਵਿੱਚ 35 ਖੇਡਾਂ ਦੇ ਮੁਕਾਬਲੇ ਬਲਾਕ ਤੋਂ ਰਾਜ ਪੱਧਰ ਤੱਕ ਕਰਵਾਏ ਜਾਣਗੇ।

ਖੇਡ ਮੰਤਰੀ ਨੇ ਮੀਟਿੰਗ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਦਘਾਟਨੀ ਸਮਾਰੋਹ ਦੀਆਂ ਰਸਮੀ ਕਾਰਵਾਈਆਂ ਨੂੰ ਖੇਡਾਂ ਦੀ ਭਾਵਨਾ ਅਨੁਸਾਰ ਨੇਪਰੇ ਚਾੜ੍ਹਨ ਲਈ ਕਿਹਾ। ਉਨਾਂ ਕਿਹਾ ਕਿ ਸਟੇਡੀਅਮ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਉਨਾਂ ਦਾ ਦਾਖਲੇ, ਬੈਠਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ। 

ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਭੁਪਿੰਦਰ ਸਿੰਘ, ਖੇਡ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ, ਖੇਡ ਵਿਭਾਗ ਦੇ ਵਿਸ਼ੇਸ਼ ਸਕੱਤਰ ਆਨੰਦ ਕੁਮਾਰ ਤੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਤੋਂ ਇਲਾਵਾ ਵੀਡਿਓ ਕਾਨਫਰੰਸਿੰਗ ਰਾਹੀਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਅਤੇ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾ ਹਾਜ਼ਰ ਹੋਏ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ
ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ
ਪੰਜਾਬ 'ਚ ਨਸ਼ੇ ਨੇ ਲਈ ਇੱਕ ਹੋਰ ਜਾਨ, ਨੌਜਵਾਨ ਦੀ ਹਾਲਤ ਵੇਖ ਲੋਕਾਂ 'ਚ ਮੱਚੀ ਤਰਥੱਲੀ
ਪੰਜਾਬ 'ਚ ਨਸ਼ੇ ਨੇ ਲਈ ਇੱਕ ਹੋਰ ਜਾਨ, ਨੌਜਵਾਨ ਦੀ ਹਾਲਤ ਵੇਖ ਲੋਕਾਂ 'ਚ ਮੱਚੀ ਤਰਥੱਲੀ
ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਪਹਿਲੀ ਫੋਟੋ ਆਈ ਸਾਹਮਣੇ, ਅਦਾਲਤ ਨੇ ਪੈਰੋਲ ਮਿਲਣ 'ਤੇ ਲਿਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਪਹਿਲੀ ਫੋਟੋ ਆਈ ਸਾਹਮਣੇ, ਅਦਾਲਤ ਨੇ ਪੈਰੋਲ ਮਿਲਣ 'ਤੇ ਲਿਆ ਆਹ ਫੈਸਲਾ
Punjab Schools Holiday: ਪੰਜਾਬ 'ਚ 17 ਤਰੀਕ ਨੂੰ ਛੁੱਟੀ ਦਾ ਐਲਾਨ, ਜਾਣੋ ਕਿੱਥੇ ਸਕੂਲ ਰਹਿਣਗੇ ਬੰਦ?
Punjab Schools Holiday: ਪੰਜਾਬ 'ਚ 17 ਤਰੀਕ ਨੂੰ ਛੁੱਟੀ ਦਾ ਐਲਾਨ, ਜਾਣੋ ਕਿੱਥੇ ਸਕੂਲ ਰਹਿਣਗੇ ਬੰਦ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ
ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ
ਪੰਜਾਬ 'ਚ ਨਸ਼ੇ ਨੇ ਲਈ ਇੱਕ ਹੋਰ ਜਾਨ, ਨੌਜਵਾਨ ਦੀ ਹਾਲਤ ਵੇਖ ਲੋਕਾਂ 'ਚ ਮੱਚੀ ਤਰਥੱਲੀ
ਪੰਜਾਬ 'ਚ ਨਸ਼ੇ ਨੇ ਲਈ ਇੱਕ ਹੋਰ ਜਾਨ, ਨੌਜਵਾਨ ਦੀ ਹਾਲਤ ਵੇਖ ਲੋਕਾਂ 'ਚ ਮੱਚੀ ਤਰਥੱਲੀ
ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਪਹਿਲੀ ਫੋਟੋ ਆਈ ਸਾਹਮਣੇ, ਅਦਾਲਤ ਨੇ ਪੈਰੋਲ ਮਿਲਣ 'ਤੇ ਲਿਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਪਹਿਲੀ ਫੋਟੋ ਆਈ ਸਾਹਮਣੇ, ਅਦਾਲਤ ਨੇ ਪੈਰੋਲ ਮਿਲਣ 'ਤੇ ਲਿਆ ਆਹ ਫੈਸਲਾ
Punjab Schools Holiday: ਪੰਜਾਬ 'ਚ 17 ਤਰੀਕ ਨੂੰ ਛੁੱਟੀ ਦਾ ਐਲਾਨ, ਜਾਣੋ ਕਿੱਥੇ ਸਕੂਲ ਰਹਿਣਗੇ ਬੰਦ?
Punjab Schools Holiday: ਪੰਜਾਬ 'ਚ 17 ਤਰੀਕ ਨੂੰ ਛੁੱਟੀ ਦਾ ਐਲਾਨ, ਜਾਣੋ ਕਿੱਥੇ ਸਕੂਲ ਰਹਿਣਗੇ ਬੰਦ?
IPL 2026 Auction: ਆਈਪੀਐਲ ਨਿਲਾਮੀ 'ਚ KKR ਨੇ ਲਗਾਈ ਵੱਡੀ ਬੋਲੀ, ਸਟਾਰ ਖਿਡਾਰੀ ਨੂੰ 25.20 ਕਰੋੜ ਰੁਪਏ 'ਚ ਖਰੀਦਿਆ...
ਆਈਪੀਐਲ ਨਿਲਾਮੀ 'ਚ KKR ਨੇ ਲਗਾਈ ਵੱਡੀ ਬੋਲੀ, ਸਟਾਰ ਖਿਡਾਰੀ ਨੂੰ 25.20 ਕਰੋੜ ਰੁਪਏ 'ਚ ਖਰੀਦਿਆ...
18 ਦਸੰਬਰ ਤੋਂ ਇਨ੍ਹਾਂ ਗੱਡੀਆਂ ਦੀ Entry Ban, ਨਹੀਂ ਮਿਲੇਗਾ ਪੰਪ ਤੋਂ Petrol-Diesel; ਜਾਣੋ ਵਜ੍ਹਾ
18 ਦਸੰਬਰ ਤੋਂ ਇਨ੍ਹਾਂ ਗੱਡੀਆਂ ਦੀ Entry Ban, ਨਹੀਂ ਮਿਲੇਗਾ ਪੰਪ ਤੋਂ Petrol-Diesel; ਜਾਣੋ ਵਜ੍ਹਾ
Punjab News: ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਜਾਰੀ ਕੀਤੇ ਗਏ ਹੁਕਮ?
Punjab News: ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਜਾਰੀ ਕੀਤੇ ਗਏ ਹੁਕਮ?
Punjab News: ਪੰਜਾਬ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਲਈ ਨਵਾਂ ਹੁਕਮ, 20 ਦਸੰਬਰ ਤੋਂ...
Punjab News: ਪੰਜਾਬ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਲਈ ਨਵਾਂ ਹੁਕਮ, 20 ਦਸੰਬਰ ਤੋਂ...
Embed widget