Sangrur news: ਕਾਰਪੋਰੇਟਿਵ ਸੁਸਾਇਟੀ ਨੇ ਕਿਸਾਨਾਂ ਨੂੰ ਭੇਜਿਆ ਨੋਟਿਸ, ਕਿਹਾ- ਬੈਂਕ ਦਾ ਕਰਜ਼ਾ ਦੇ ਦਿਓ ਨਹੀਂ ਤਾਂ...., ਜਾਣੋ ਕੀ ਹੈ ਪੂਰਾ ਮਾਮਲਾ
Sangrur news: ਸੰਗਰੂਰ ਦੇ ਨੇੜਲੇ ਪਿੰਡ ਕਿਲਾ ਭਰੀਆਂ ਦੀ ਕਾਰਪੋਰੇਟਿਵ ਸੁਸਾਇਟੀ ਵਲੋਂ ਕਿਸਾਨਾਂ ਨੂੰ ਨੋਟਿਸ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।
Sangrur news: ਸੰਗਰੂਰ ਦੇ ਨੇੜਲੇ ਪਿੰਡ ਕਿਲਾ ਭਰੀਆਂ ਦੀ ਕਾਰਪੋਰੇਟਿਵ ਸੁਸਾਇਟੀ ਵਲੋਂ ਕਿਸਾਨਾਂ ਨੂੰ ਨੋਟਿਸ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਾਰਪੋਰੇਟਿਵ ਸੁਸਾਇਟੀ ਦੇ ਸਕੱਤਰ ਨੇ 2014 ਵਿੱਚ ਕਿਸਾਨਾਂ ਦੇ ਕਰਜ਼ੇ ਦੀ ਅਦਾਇਗੀ ਦੇ ਵੇਲੇ ਬੈਂਕ ਦੀ ਪਾਸਬੁੱਕ ’ਤੇ ਕਰਜ਼ੇ ਦੀ ਅਦਾਇਗੀ ਦਰਜ ਕਰ ਦਿੱਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਰਸੀਦ ਦੇ ਕੇ ਕਾਰਪੋਰੇਟਿਵ ਸੁਸਾਇਟੀ ਦੇ ਸਕੱਤਰ ਨੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਅਤੇ ਇਸ ਤੋਂ ਬਾਅਦ ਕਿਸਾਨਾਂ ਨੇ ਬੈਂਕ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਸੀ। ਹੁਣ 9 ਸਾਲਾਂ ਬਾਅਦ ਕਿਸਾਨਾਂ ਨੂੰ 2014 ਦੀ ਰਕਮ ‘ਤੇ ਬਿਆਜ ਦਰ ਬਿਆਜ ਲਾ ਕੇ ਲੱਖਾਂ ਰੁਪਏ ਦੇ ਨੋਟਿਸ ਕੱਢ ਦਿੱਤਾ ਹੈ।
ਇਸ ਦੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਬੈਂਕ ਨੇ ਕਿਹਾ ਹੈ ਕਿ ਜੇਕਰ ਤੁਸੀਂ ਕਰਜ਼ਾ ਵਾਪਸ ਨਹੀਂ ਕਰਦੇ ਤਾਂ ਇਸ ਨੂੰ ਤੁਹਾਡੀ ਜ਼ਮੀਨ ਨਾਲ ਅਟੈਚ ਕਰ ਦਿੱਤਾ ਜਾਵੇਗਾ। ਉੱਥੇ ਹੀ ਹੁਣ ਕਿਸਾਨ ਆਪਣੀ ਸ਼ਿਕਾਇਤ ਕੋਰਪੋਰੇਟਿਵ ਡਿਪਾਰਟਮੈਂਟ ਦੇ ਅਫ਼ਸਰ ਕੋਲ ਲੈ ਕੇ ਪਹੁੰਚੇ।
ਇਹ ਵੀ ਪੜ੍ਹੋ: ਜੰਗ-ਏ-ਸਿਆਸਤ ! 'ਮੈਨੂੰ ਤੇ ਭਗਵੰਤ ਮਾਨ ਨੂੰ ਇੱਕ ਕਮਰੇ 'ਚ ਬੰਦ ਕਰ ਦਿਓ....ਜਿਹੜਾ ਜਿੱਤਿਆ ਬਾਹਰ ਆ ਜਾਵੇਗਾ'
ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਉਭਾਵਾਲ ਦੀ ਕਾਰਪੋਰੇਟ ਸੋਸਾਇਟੀ ਵਿੱਚ ਸਾਡੇ ਪਿੰਡ ਕਿਲਾ ਭਰੀਆਂ ਦੇ ਕਿਸਾਨਾਂ ਤੋਂ ਕਰਜ਼ੇ ਦੀ ਰਕਮ ’ਤੇ ਮੋਟਾ ਵਿਆਜ ਵਸੂਲ ਕੇ ਕਰਜ਼ੇ ਦੀ ਰਕਮ ਅਦਾ ਕਰਨ ਲਈ ਕਿਹਾ ਗਿਆ ਹੈ।
ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 2014 ਵਿੱਚ ਹੀ ਅਦਾਇਗੀ ਕੀਤੀ ਗਈ ਸੀ ਅਤੇ ਇਸ ਦੀ ਰਸੀਦ ਵੀ ਉਨ੍ਹਾਂ ਨੂੰ ਕਾਰਪੋਰੇਟ ਸੁਸਾਇਟੀ ਦੇ ਸਕੱਤਰ ਵੱਲੋਂ ਦਿੱਤੀ ਗਈ ਸੀ।
ਅਤੇ ਇਸ ਦੀ ਐਂਟਰੀ ਵੀ ਉਨ੍ਹਾਂ ਦੀ ਪਾਸਬੁੱਕ 'ਤੇ ਕੀਤੀ ਗਈ ਸੀ ਪਰ ਹੁਣ 9 ਸਾਲਾਂ ਬਾਅਦ ਕਾਰਪੋਰੇਟ ਸੁਸਾਇਟੀ ਵੱਲੋਂ 2014 ਵਿੱਚ ਕੀਤੀ ਗਈ ਅਦਾਇਗੀ ’ਤੇ ਵਿਆਜ ਵਸੂਲ ਕੇ ਕਿਸਾਨਾਂ ਨੂੰ ਵੱਡੇ ਕਰਜ਼ੇ ਦੇ ਨੋਟਿਸ ਜਾਰੀ ਕੀਤੇ ਗਏ ਹਨ, ਜੋ ਕਿ ਸਰਾਸਰ ਗਲਤ ਹੈ।
ਕਿਉਂਕਿ ਇਸ ਵਿੱਚ ਸਭ ਤੋਂ ਵੱਡੀ ਗਲਤੀ ਕਾਰਪੋਰੇਟ ਸੋਸਾਇਟੀ ਦੇ ਸਕੱਤਰ ਦੀ ਹੈ ਕਿਉਂਕਿ ਕਿਸਾਨਾਂ ਨੇ ਆਪਣੇ ਕਰਜ਼ੇ ਦੇ ਪੈਸੇ ਉਸ ਸਕੱਤਰ ਕੋਲ ਜਮ੍ਹਾ ਕਰਵਾਏ ਸਨ ਜਿਨ੍ਹਾਂ ਦੀ 2016 ਵਿੱਚ ਮੌਤ ਹੋ ਗਈ ਸੀ।
ਹੁਣ ਕਿਸਾਨ ਆਗੂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਖਿਲਾਫ ਸੰਘਰਸ਼ ਵਿੱਢਾਂਗੇ।ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਕਾਰਪੋਰੇਟ ਸੋਸਾਇਟੀ ਦੇ ਜ਼ਿਲ੍ਹਾ ਅਧਿਕਾਰੀ ਤੇਜੇਸ਼ਵਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਸਬੰਧੀ ਸਾਨੂੰ ਸ਼ਿਕਾਇਤ ਮਿਲੀ ਹੈ, ਜਿਸ ਵਿੱਚ ਕਰੀਬ 6 ਕਿਸਾਨਾਂ ਨੇ ਕਰੀਬ 4 ਰੁਪਏ ਦੀ ਬੇਨਿਯਮੀਆਂ ਦੀ ਸ਼ਿਕਾਇਤ ਕੀਤੀ ਹੈ। ਇਸ ਮਾਮਲੇ ਦੀ ਜਾਂਚ ਸਾਡੇ ਵਿਭਾਗ ਵੱਲੋਂ ਕਰਵਾਈ ਜਾਵੇਗੀ ਅਤੇ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇਗਾ।