Punjab news: ਸ਼੍ਰੋਮਣੀ ਅਕਾਲੀ ਦਲ ਨੇ 'ਆਪ' 'ਤੇ ਬੋਲਿਆ ਹਮਲਾ, ਬਿਕਰਮ ਮਜੀਠੀਆ ਨੇ ਸ਼ੇਅਰ ਕੀਤਾ ਕੇਜਰੀਵਾਲ ਦਾ 'ਮੁਆਫੀ' ਵਾਲਾ ਪੁਰਾਣਾ ਲੈਟਰ...,
Punjab news: ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇੱਕ ਨਵੰਬਰ ਨੂੰ ਬਹਿਸ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਆਮ ਆਦਮੀ ਪਾਰਟੀ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਲਗਾਤਾਰ ਘੇਰਿਆ ਹੋਇਆ ਹੈ।
Punjab news: ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇੱਕ ਨਵੰਬਰ ਨੂੰ ਬਹਿਸ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਆਮ ਆਦਮੀ ਪਾਰਟੀ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਲਗਾਤਾਰ ਘੇਰਿਆ ਹੋਇਆ ਹੈ।
ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਿਆ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਐਕਸ ਉਤੇ ਆਮ ਆਦਮੀ ਪਾਰਟੀ ਵੱਲੋਂ 2018 ਵਿਚ ਉਨ੍ਹਾਂ (ਮਜੀਠੀਆ) ਨੂੰ ਭੇਜਿਆ ਇਕ ਲੈਟਰ ਸਾਂਝਾ ਕੀਤਾ ਹੈ, ਜਿਸ ਵਿਚ ਅਰਵਿੰਦ ਕੇਜਰੀਵਾਲ ਵੱਲੋਂ ਮੀਜੀਠੀਆ ਤੋਂ ਡਰੱਗ ਮਾਮਲੇ ਬਾਰੇ ਕੀਤੀ ਟਿੱਪਣੀ ਲਈ ਮੁਆਫੀ ਮੰਗੀ ਗਈ ਸੀ।
ਜੇ ਦਮ ਹੈ ?
— Bikram Singh Majithia (@bsmajithia) October 30, 2023
ਲੱਤਾਂ ਭਾਰ ਝੱਲਦੀਆਂ ਤਾਂ 1 ਨਵੰਬਰ ਨੂੰ ਇਥੇ ਆਉ ? @BhagwantMann #1november pic.twitter.com/x5YmZn9rkK
ਉੱਥੇ ਹੀ ਮਜੀਠੀਆ ਨੇ ਇਹ ਲੈਟਰ ਸਾਂਝਾ ਕਰਕੇ ਕੈਪਸ਼ਨ ਵਿਚ ਕੁਝ ਲਿਖਣ ਦੀ ਥਾਂ ਹੱਥ ਜੋੜ ਵਾਲਾ ਚਿਨ੍ਹ (🙏😊) ਸਾਂਝਾ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਜੀਠੀਆ ਨੇ ਐਕਸ ਉਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਸੀ, ‘ਜੇ ਦਮ ਹੈ ?, ਲੱਤਾਂ ਭਾਰ ਝੱਲਦੀਆਂ ਤਾਂ 1 ਨਵੰਬਰ ਨੂੰ ਇਥੇ ਆਉ ?’’
ਇਹ ਵੀ ਪੜ੍ਹੋ: Liquor Scam: ਵੱਡੀ ਖ਼ਬਰ - AAP ਦੇ ਸਭ ਤੋਂ ਅਮੀਰ ਵਿਧਾਇਕ 'ਤੇ ED ਦੀ ਰੇਡ ! ਸ਼ਰਾਬ ਘੁਟਾਲੇ ਨਾਲ ਜੁੜੀਆਂ ਤਾਰਾਂ
🙏😊 https://t.co/XNntr4kTq8 pic.twitter.com/lKNGx7ef7k
— Bikram Singh Majithia (@bsmajithia) October 31, 2023
ਇਸ ਪਿੱਛੋਂ ਆਪ ਨੇ ਮੋੜਵਾਂ ਜਵਾਬ ਦਿੰਦਿਆਂ ਆਖਿਆ ਸੀ-‘ਆਪ’ ਪੰਜਾਬ ਨੇ ਆਪਣੇ ਐਕਸ ਹੈਂਡਲ ‘ਤੇ ਮਜੀਠੀਆ ਨੂੰ ਜਵਾਬ ਦਿੰਦਿਆਂ ਕਿਹਾ…. ਸਾਰੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚ ਧੱਕਣ ਵਾਲੇ ਤੇ ਨਸ਼ਾ ਤਸਕਰੀ ਦੇ ਕੇਸ ‘ਚ ਜਮਾਨਤ ‘ਤੇ ਚੱਲ ਰਿਹਾ ਬੰਦਾ ਤਾਂ ਘੱਟੋ-ਘੱਟ ਪੰਜਾਬ ਦੇ ਭਲੇ ਜਾਂ ਪੰਜਾਬ ਦੀ ਕਾਨੂੰਨੀ ਵਿਵਸਥਾ ਬਾਰੇ ਕੋਈ ਗੱਲ ਨਾ ਹੀ ਕਰੇ। ਹੁਣ ਉਸ ਦਾ ਜਵਾਬ ਦਿੰਦਿਆਂ ਹੋਇਆਂ ਮਜੀਠੀਆ ਨੇ ਆਮ ਆਦਮੀ ਪਾਰਟੀ ‘ਤੇ ਹੱਲਾ ਬੋਲਿਆ ਹੈ।
ਇਹ ਵੀ ਪੜ੍ਹੋ: Crime News: ਗੁਰਦਾਸਪੁਰ ਦੀ ਕੁੜੀ ਦਾ ਲੰਡਨ 'ਚ ਚਾਕੂ ਮਾਰਕੇ ਕਤਲ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।