ਪੜਚੋਲ ਕਰੋ
(Source: ECI/ABP News)
Sangrur News : ਢਾਈ ਕਰੋੜ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ ਵੱਲੋਂ ਕੋਠੀ ਸੀਲ , ਪਰਿਵਾਰ ਬੋਲਿਆ - ਅਸੀਂ ਸਿਰਫ਼ ਗਰੰਟਰ ਹਾਂ, ਸਾਨੂੰ ਇਨਸਾਫ਼ ਮਿਲੇ
Sangrur News : ਲਹਿਰਾਗਾਗਾ ਸ਼ਹਿਰ ਨਾਲ ਸਬੰਧਤ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਕਾਹਨ ਚੰਦ ਬਾਂਸਲ ਦੀ ਕੋਠੀ ਅਤੇ ਬਾਗਲ ਉਤੇ ਐਸਬੀਆਈ ਬੈਂਕ ਵੱਲੋਂ ਕਬਜ਼ਾ ਕੀਤਾ ਗਿਆ ਹੈ। ਬੈਂਕ ਵੱਲੋਂ ਕੋਠੀ ਅਤੇ ਬਾਗਲ ਨੂੰ ਸੀਲ ਕੀਤਾ ਗਿਆ ਹੈ। ਇਸ ਸਬੰਧੀ
![Sangrur News : ਢਾਈ ਕਰੋੜ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ ਵੱਲੋਂ ਕੋਠੀ ਸੀਲ , ਪਰਿਵਾਰ ਬੋਲਿਆ - ਅਸੀਂ ਸਿਰਫ਼ ਗਰੰਟਰ ਹਾਂ, ਸਾਨੂੰ ਇਨਸਾਫ਼ ਮਿਲੇ Ex-Municipal Council President Kahan Chand Bansal's house Seal by SBI Bank in Laheragaga Sangrur News : ਢਾਈ ਕਰੋੜ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ ਵੱਲੋਂ ਕੋਠੀ ਸੀਲ , ਪਰਿਵਾਰ ਬੋਲਿਆ - ਅਸੀਂ ਸਿਰਫ਼ ਗਰੰਟਰ ਹਾਂ, ਸਾਨੂੰ ਇਨਸਾਫ਼ ਮਿਲੇ](https://feeds.abplive.com/onecms/images/uploaded-images/2023/05/30/6282733dd64621118be7af9f2abcb3dd1685451954078345_original.jpg?impolicy=abp_cdn&imwidth=1200&height=675)
Laheragaga
Sangrur News : ਲਹਿਰਾਗਾਗਾ ਸ਼ਹਿਰ ਨਾਲ ਸਬੰਧਤ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਕਾਹਨ ਚੰਦ ਬਾਂਸਲ ਦੀ ਕੋਠੀ ਅਤੇ ਬਾਗਲ ਉਤੇ ਐਸਬੀਆਈ ਬੈਂਕ ਵੱਲੋਂ ਕਬਜ਼ਾ ਕੀਤਾ ਗਿਆ ਹੈ। ਬੈਂਕ ਵੱਲੋਂ ਕੋਠੀ ਅਤੇ ਬਾਗਲ ਨੂੰ ਸੀਲ ਕੀਤਾ ਗਿਆ ਹੈ। ਇਸ ਸਬੰਧੀ ਕਾਹਨ ਚੰਦ ਬਾਂਸਲ ਦੇ ਪੁੱਤਰ ਬਾਲ ਕ੍ਰਿਸ਼ਨ ਬਾਂਸਲ ਨੇ ਦੱਸਿਆ ਕਿ ਮੇਰੇ ਚਾਚੇ ਦੇ ਲੜਕੇ ਯੋਗੇਸ਼ ਬਾਂਸਲ ਨੇ ਬੈਂਕ ਤੋਂ ਐਸਕੇਆਈ ਵਰਡ ਕੰਪਨੀ ਦੇ ਨਾਮ 'ਤੇ ਲਿਮਟ ਕਰਵਾਈ ਹੋਈ ਸੀ, ਜਿਨ੍ਹਾਂ ਨੇ ਹੁਣ ਇਹ ਆਪਣੀ ਕੰਪਨੀ ਬਦਲ ਕੇ ਹੋਰ ਨਾਮ 'ਤੇ ਖੋਲ੍ਹ ਲਈ ਹੈ ਅਤੇ ਅਸੀਂ ਉਸ ਵਿਚ ਗਾਰੰਟੀ ਦੇ ਤੌਰ 'ਤੇ ਆਪਣੀ ਕੋਠੀ ਅਤੇ ਬਾਗਲ ਦੀਆਂ ਰਜਿਸਟਰੀਆਂ ਐਸਬੀਆਈ ਬੈਂਕ ਵਾਲਿਆਂ ਨੂੰ ਦਿੱਤੀਆਂ ਹੋਈਆਂ ਸਨ।
ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਨੇ ਲਿਮਟ ਕਰਵਾਈ ਹੈ ,ਬੈਂਕ ਉਨ੍ਹਾਂ ਉਪਰ ਕੋਈ ਕਾਰਵਾਈ ਨਹੀਂ ਕਰ ਰਿਹਾ। ਜਦੋਂਕਿ ਉਹਨਾਂ ਕੋਲ ਆਪਣੀਆਂ ਕੋਠੀਆਂ ਅਤੇ ਦੁਕਾਨਾਂ ਆਦਿ ਹਨ, ਉਹ ਕੁਰਕ ਕੀਤੀਆਂ ਜਾਣ। ਬਾਲ ਕ੍ਰਿਸ਼ਨ ਬਾਂਸਲ ਨੇ ਗੁਹਾਰ ਲਗਾਉਂਦਿਆਂ ਕਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਸਾਡਾ ਉਜਾੜਾ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ : ਤੇਜ਼ੀ ਨਾਲ ਖ਼ਤਮ ਹੋ ਰਹੇ ਖੇਤ…ਸਦੀ ਦੇ ਅੰਤ ਤੱਕ ਨਹੀਂ ਬਚਣਗੇ ਅਸਲੀ ਕਿਸਾਨ, ਪੜ੍ਹੋ ਰਿਪੋਰਟ
ਤਹਿਸੀਲਦਾਰ ਲਹਿਰਾ ਕੰਮ ਡਿਊਟੀ ਮਜਿਸਟ੍ਰੇਟ ਨੇ ਦੱਸਿਆ ਕਿ ਮਾਨਯੋਗ ਮੈਜਿਸਟ੍ਰੇਟ ਦੇ ਹੁਕਮ ਮੁਤਾਬਕ ਇਹ ਕਬਜ਼ਾ ਚੰਚਲ ਸਿੰਘ ਚੀਫ ਮੈਨੇਜਰ ਪਟਿਆਲਾ ਦੇ ਸਪੁਰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਐਸਕੇਆਈ ਵਰਡ ਕੰਪਨੀ ਬਠਿੰਡਾ ਨੇ ਐਸਬੀਆਈ ਬੈਂਕ ਤੋਂ 2.50 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਜਿਸ ਵਿਚ ਇਸ ਪਰਿਵਾਰ ਨੇ ਗਰੰਟੀ ਦੇ ਤੌਰ 'ਤੇ ਆਪਣੀ ਇਹ ਕੋਠੀ ਅਤੇ ਬਾਗਲ ਦੀਆਂ ਰਜਿਸਟਰੀਆਂ ਬੈਂਕ ਪਾਸ ਰੱਖੀਆਂ ਹੋਈਆਂ ਸਨ। ਕਰਜ਼ਾ ਅਦਾ ਨਾ ਕਰਨ ਦੀ ਸੂਰਤ ਵਿਚ ਅੱਜ ਇਹ ਕਬਜ਼ਾ ਕੀਤਾ ਗਿਆ ਹੈ।
ਤਹਿਸੀਲਦਾਰ ਲਹਿਰਾ ਕੰਮ ਡਿਊਟੀ ਮਜਿਸਟ੍ਰੇਟ ਨੇ ਦੱਸਿਆ ਕਿ ਮਾਨਯੋਗ ਮੈਜਿਸਟ੍ਰੇਟ ਦੇ ਹੁਕਮ ਮੁਤਾਬਕ ਇਹ ਕਬਜ਼ਾ ਚੰਚਲ ਸਿੰਘ ਚੀਫ ਮੈਨੇਜਰ ਪਟਿਆਲਾ ਦੇ ਸਪੁਰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਐਸਕੇਆਈ ਵਰਡ ਕੰਪਨੀ ਬਠਿੰਡਾ ਨੇ ਐਸਬੀਆਈ ਬੈਂਕ ਤੋਂ 2.50 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਜਿਸ ਵਿਚ ਇਸ ਪਰਿਵਾਰ ਨੇ ਗਰੰਟੀ ਦੇ ਤੌਰ 'ਤੇ ਆਪਣੀ ਇਹ ਕੋਠੀ ਅਤੇ ਬਾਗਲ ਦੀਆਂ ਰਜਿਸਟਰੀਆਂ ਬੈਂਕ ਪਾਸ ਰੱਖੀਆਂ ਹੋਈਆਂ ਸਨ। ਕਰਜ਼ਾ ਅਦਾ ਨਾ ਕਰਨ ਦੀ ਸੂਰਤ ਵਿਚ ਅੱਜ ਇਹ ਕਬਜ਼ਾ ਕੀਤਾ ਗਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)