ਪੜਚੋਲ ਕਰੋ

Agriculture News: ਤੇਜ਼ੀ ਨਾਲ ਖ਼ਤਮ ਹੋ ਰਹੇ ਖੇਤ…ਸਦੀ ਦੇ ਅੰਤ ਤੱਕ ਨਹੀਂ ਬਚਣਗੇ ਅਸਲੀ ਕਿਸਾਨ, ਪੜ੍ਹੋ ਰਿਪੋਰਟ

Agriculture News: ਜੇਕਰ ਤੁਸੀਂ ਦੇਸ਼ ਦੇ ਬਹੁਤੇ ਪਿੰਡਾਂ ਵਿੱਚ ਜਾਵੋ ਤਾਂ ਤੁਹਾਨੂੰ ਚਾਰੇ ਪਾਸੇ ਸੰਨਾਟਾ ਹੀ ਸੰਨਾਟਾ ਦਿਖਾਈ ਦੇਵੇਗਾ ਤੇ ਹਰ ਪਾਸੇ ਅਜੀਬ ਮਾਯੂਸੀ ਦੇਖਣ ਨੂੰ ਮਿਲੇਗੀ, ਕਿਉਂਕਿ ਹੁਣ ਲੋਕ ਪਹਿਲਾਂ ਵਾਂਗ ਪਿੰਡਾਂ ਵਿੱਚ ਦੁਪਹਿਰ ਨੂੰ ਤਾਸ਼ ਖੇਡਦੇ ਨਹੀਂ ਮਿਲਦੇ ਤੇ

ਸ਼ੰਕਰ ਦਾਸ ਦੀ ਰਿਪੋਰਟ

Agriculture News: ਜੇਕਰ ਤੁਸੀਂ ਦੇਸ਼ ਦੇ ਬਹੁਤੇ ਪਿੰਡਾਂ ਵਿੱਚ ਜਾਵੋ ਤਾਂ ਤੁਹਾਨੂੰ ਚਾਰੇ ਪਾਸੇ ਸੰਨਾਟਾ ਹੀ ਸੰਨਾਟਾ ਦਿਖਾਈ ਦੇਵੇਗਾ ਤੇ ਹਰ ਪਾਸੇ ਅਜੀਬ ਮਾਯੂਸੀ ਦੇਖਣ ਨੂੰ ਮਿਲੇਗੀ, ਕਿਉਂਕਿ ਹੁਣ ਲੋਕ ਪਹਿਲਾਂ ਵਾਂਗ ਪਿੰਡਾਂ ਵਿੱਚ ਦੁਪਹਿਰ ਨੂੰ ਤਾਸ਼ ਖੇਡਦੇ ਨਹੀਂ ਮਿਲਦੇ ਤੇ ਨਾ ਹੀ ਸ਼ਾਮ ਨੂੰ ਲੋਕਾਂ ਦੇ ਘਰਾਂ ਬਾਹਰ ਮੰਜੇ ਡਹੇ ਦਿਖਾਈ ਨਹੀਂ ਦੇਣਗੇ ਤੇ ਨਾ ਹੀ ਉਹ ਲੋਕ ਦਿੱਸਦੇ ਹਨ, ਜੋ ਸ਼ਾਮ ਘਰਾਂ ਦੇ ਬਾਹਰ ਬੈਠੇ ਕੇ ਖ਼ੂਬ ਰੌਣਕਾਂ ਲਗਾਉਂਦੇ ਸੀ, ਇਹ ਸਭ ਕੁਝ ਅਚਾਨਕ ਗਾਇਬ ਹੋ ਗਿਆ ਹੈ।

ਹੁਣ ਪਿੰਡ ਵਿੱਚ ਸਿਰਫ਼ ਔਰਤਾਂ, ਛੋਟੇ ਬੱਚੇ ਤੇ ਬਜ਼ੁਰਗ ਹੀ ਨਜ਼ਰ ਆਉਂਦੇ ਹਨ ਕਿਉਂਕਿ ਪਿੰਡਾਂ ਦੇ ਨੌਜਵਾਨ ਦਿਖਾਈ ਨਹੀਂ ਦੇ ਰਹੇ। ਇਸ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਪਿੰਡ ਦਾ ਸਾਰਾ ਜਵਾਨ ਖ਼ੂਨੀ ਸ਼ਹਿਰ ਦੀਆਂ ਉਨ੍ਹਾਂ ਮਿਲਾਂ ਵਿੱਚ ਜਲ ਰਿਹਾ ਹੈ, ਜੋ ਕਾਲਾ ਧੂੰਆਂ ਛੱਡਦੀਆਂ ਹਨ। ਇਹ ਸਾਰੇ ਲੋਕ ਕਿਸਾਨ ਸਨ, ਅੱਜ ਸ਼ਹਿਰਾਂ ਵਿੱਚ ਮਜ਼ਦੂਰ ਹਨ। ਹੁਣ ਜੋ ਰਿਪੋਰਟ ਆਈ ਹੈ, ਉਸ ਅਨੁਸਾਰ ਇੱਕ ਸਦੀ ਬਾਅਦ (ਯਾਨੀ 100 ਸਾਲ ਬਾਅਦ) ਪਿੰਡਾਂ ਵਿੱਚ ਜੋ ਹੁਣ ਥੋੜ੍ਹੇ ਜਿਹੇ ਬੁੱਢੇ ਤੇ ਥੋੜ੍ਹੇ ਜਿਹੇ ਕਿਸਾਨ ਬਚੇ ਹਨ, ਉਹ ਵੀ ਤਬਾਹ ਹੋ ਜਾਣਗੇ।

 ਕੀ ਕਹਿੰਦੀ ਹੈ ਰਿਪੋਰਟ ?

ਡਾਊਨ ਟੂ ਅਰਥ ਵਿੱਚ ਪ੍ਰਕਾਸ਼ਿਤ ਖਬਰ ਮੁਤਾਬਕ ਯੂਨੀਵਰਸਿਟੀ ਆਫ ਕੋਲੋਰਾਡੋ ਬੋਲਡਰ ਨੇ ਇੱਕ ਖੋਜ ਕੀਤੀ ਹੈ ਤੇ ਇਸ ਦੇ ਨਤੀਜੇ ਨੇਚਰ ਸਸਟੇਨੇਬਿਲਟੀ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਰਿਪੋਰਟ ਅਨੁਸਾਰ ਸਾਲ 2020 ਤੱਕ ਦੁਨੀਆ ਵਿੱਚ ਕੁੱਲ ਖੇਤਾਂ ਦੀ ਗਿਣਤੀ 61.6 ਕਰੋੜ ਸੀ, ਜੋ ਇੱਕ ਸਦੀ ਬਾਅਦ ਘਟ ਕੇ 27.3 ਕਰੋੜ ਰਹਿ ਜਾਵੇਗੀ। ਯਾਨੀ ਇਸ 'ਚ 56 ਫੀਸਦੀ ਦੀ ਸਪੱਸ਼ਟ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਰਿਪੋਰਟ ਮੁਤਾਬਕ ਖੇਤਾਂ ਦੀ ਗਿਣਤੀ ਵਿੱਚ ਕਮੀ ਨਾ ਸਿਰਫ਼ ਅਮਰੀਕਾ ਜਾਂ ਯੂਰਪ ਵਿੱਚ ਸਗੋਂ ਏਸ਼ੀਆ ਤੇ ਅਫਰੀਕਾ ਵਿੱਚ ਵੀ ਦੇਖਣ ਨੂੰ ਮਿਲੇਗੀ।

ਕਿਸਾਨ ਵੀ ਹੋ ਜਾਣਗੇ ਘੱਟ

ਖੋਜ ਅਨੁਸਾਰ ਜਦੋਂ ਖੇਤਾਂ ਦੀ ਗਿਣਤੀ ਘਟੇਗੀ ਤਾਂ ਕਿਸਾਨਾਂ ਦੀ ਗਿਣਤੀ ਵੀ ਘਟੇਗੀ। ਅੱਜ ਜਿੰਨੇ ਲੋਕ ਖੇਤੀਬਾੜੀ ਕਰ ਰਹੇ ਹਨ, ਇਕ ਸਦੀ ਬਾਅਦ ਉਨ੍ਹਾਂ ਦੀ ਗਿਣਤੀ ਸਿਫ਼ਰ ਰਹਿ ਜਾਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਨੌਜਵਾਨ ਖੇਤੀ ਵੱਲ ਨਾ ਆਏ ਤਾਂ ਖੇਤੀ ਦੀ ਕਲਾ ਤੇ ਵਿਧੀਆਂ ਜੋ ਪੀੜ੍ਹੀ ਦਰ ਪੀੜ੍ਹੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚਲੀਆਂ ਆ ਰਹੀਆਂ ਹਨ, ਉਹ ਵੀ ਕਿਤੇ ਨਾ ਕਿਤੇ ਅਲੋਪ ਹੋ ਜਾਣਗੀਆਂ।

ਇਸ ਦਾ ਲੋਕਾਂ 'ਤੇ ਕਿੰਨਾ ਅਸਰ ਪਵੇਗਾ

ਜਦੋਂ ਖੇਤਾਂ ਦੀ ਗਿਣਤੀ ਘੱਟ ਹੋਵੇਗੀ, ਕਿਸਾਨਾਂ ਦੀ ਗਿਣਤੀ ਘੱਟ ਹੋਵੇਗੀ ਤਾਂ ਜ਼ਾਹਰ ਹੈ ਕਿ ਝਾੜ ਵੀ ਘੱਟ ਹੋਵੇਗਾ। ਅਜਿਹੇ 'ਚ ਇਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੀਮਾਂਤ ਕਿਸਾਨ ਅੱਜ ਵਿਸ਼ਵ ਵਿੱਚ ਇੱਕ ਤਿਹਾਈ ਅਨਾਜ ਪੈਦਾ ਕਰਦੇ ਹਨ। ਜਦੋਂ ਕਿ ਇਨ੍ਹਾਂ ਛੋਟੇ ਤੇ ਸੀਮਾਂਤ ਕਿਸਾਨਾਂ ਕੋਲ ਵਿਸ਼ਵ ਦੀ ਖੇਤੀ ਯੋਗ ਜ਼ਮੀਨ ਦਾ ਸਿਰਫ਼ 12 ਫ਼ੀਸਦੀ ਹਿੱਸਾ ਹੈ।

ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਏ.ਐੱਫ.ਓ.) ਮੁਤਾਬਕ ਦੁਨੀਆ ਦੇ 70 ਫੀਸਦੀ ਖੇਤ ਇਕ ਹੈਕਟੇਅਰ ਤੋਂ ਛੋਟੇ ਹਨ। ਦੂਜੇ ਪਾਸੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕਰੀਬ 14.6 ਕਰੋੜ ਖੇਤ ਹਨ, ਜਦੋਂ ਕਿ ਦੇਸ਼ ਵਿੱਚ 15.7 ਕਰੋੜ ਹੈਕਟੇਅਰ ਵਾਹੀਯੋਗ ਜ਼ਮੀਨ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਲਗਭਗ 86 ਪ੍ਰਤੀਸ਼ਤ ਖੇਤੀ ਵਾਲੀ ਜ਼ਮੀਨ 2 ਹੈਕਟੇਅਰ ਤੋਂ ਘੱਟ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
Embed widget