(Source: ECI/ABP News/ABP Majha)
Sangrur News: ਆਖਰ ਘੱਗਰ ਦਰਿਆ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ, ਲੋਕਾਂ ਨੇ ਲਿਆ ਸੁੱਖ ਦਾ ਸਾਹ
Sangrur News: ਮੂਨਕ ਤੇ ਖਨੌਰੀ ਇਲਾਕੇ ਦੇ ਲੋਕਾਂ ਲਈ ਰਾਹਤ ਦੀ ਵੱਡੀ ਖਬਰ ਹੈ। ਘੱਗਰ ਵਿੱਚ ਪਾਣੀ ਦਾ ਪੱਧਰ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ 747.4 ਤੱਕ ਵਹਿ ਰਿਹਾ ਹੈ। ਇਸ ਨਾਲ ਲੋਕਾਂ ਦਾ ਸਾਹ ਵਿੱਚ ਸਾਹ ਆਇਆ ਹੈ।
Sangrur News: ਮੂਨਕ ਤੇ ਖਨੌਰੀ ਇਲਾਕੇ ਦੇ ਲੋਕਾਂ ਲਈ ਰਾਹਤ ਦੀ ਵੱਡੀ ਖਬਰ ਹੈ। ਘੱਗਰ ਵਿੱਚ ਪਾਣੀ ਦਾ ਪੱਧਰ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ 747.4 ਤੱਕ ਵਹਿ ਰਿਹਾ ਹੈ। ਇਸ ਨਾਲ ਲੋਕਾਂ ਦਾ ਸਾਹ ਵਿੱਚ ਸਾਹ ਆਇਆ ਹੈ। ਇਸ ਇਲਾਕੇ ਵਿੱਚ ਪਾਣੀ ਨੇ ਤਬਾਹੀ ਮਚਾਈ ਹੈ। ਹੁਣ ਪਾਣੀ ਹੇਠਾਂ ਆਉਣ ਮਗਰੋਂ ਕਿਸਾਨਾਂ ਨੂੰ ਮੁੜ ਝੋਨੇ ਦੀ ਲੁਆਈ ਦੀ ਆਸ ਬੱਝੀ ਹੈ।
ਦੱਸ ਦਈਏ ਕਿ 12 ਜੁਲਾਈ ਨੂੰ ਪਾਣੀ ਦਾ ਪੱਧਰ 750 ਫੁੱਟ ਤੱਕ ਪਹੁੰਚਣ ਤੋਂ ਬਾਅਦ ਘੱਗਰ 'ਚ ਵੱਡਾ ਪਾੜ ਪੈ ਗਿਆ ਸੀ। ਉਸ ਤੋਂ ਬਾਅਦ ਘੱਗਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਸੀ। ਘੱਗਰ ਵਿੱਚ ਪਾਣੀ ਦਾ ਪੱਧਰ 755 ਤੱਕ ਪਹੁੰਚ ਗਿਆ ਸੀ। ਆਖਰ ਹੁਣ ਰਾਹਤ ਦੀ ਖਬਰ ਹੈ। ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਹੈ।
ਪੰਜਾਬ 'ਚ ਬਾਰਸ਼ ਦਾ ਮੁੜ ਅਲਰਟ, ਬੁੱਧਵਾਰ ਤੇ ਵੀਰਵਾਰ ਨੂੰ ਪਏਗਾ ਮੀਂਹ
ਬੁੱਧਵਾਰ ਤੇ ਵੀਰਵਾਰ ਨੂੰ ਪਏਗਾ ਮੀਂਹ- ਪੰਜਾਬ ਵਿੱਚ ਮੁੜ ਮੌਸਮ ਵਿਗੜੇਗਾ। ਮੌਸਮ ਵਿਭਾਗ ਨੇ ਬੁੱਧਵਾਰ ਤੇ ਵੀਰਵਾਰ ਨੂੰ ਪੰਜਾਬ ਭਰ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉਧਰ, ਹਿਮਾਚਲ ਪ੍ਰਦੇਸ਼ ਵਿੱਚ ਬਾਰਸ਼ ਹੋਣ ਕਰਕੇ ਪੰਜਾਬ ਦੀਆਂ ਨਦੀਆਂ-ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਪੰਜਾਬ ਵਿੱਚ ਬਾਰਸ਼ ਹੋਣ ਨਾਲ ਸਥਿਤੀ ਮੁੜ ਵਿਗੜ ਸਕਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਪਰ ਅਗਲੇ 2 ਦਿਨਾਂ ਤੱਕ ਮੌਸਮ ਬਹੁਤ ਖ਼ਰਾਬ ਰਹੇਗਾ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਮੌਸਮ 'ਚ ਫਿਰ ਤੋਂ ਬਦਲਾਅ ਹੋਵੇਗਾ। ਬੁੱਧਵਾਰ ਤੇ ਵੀਰਵਾਰ ਨੂੰ ਪੰਜਾਬ ਭਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਧਰ, ਪੰਜਾਬ 'ਚ ਦੋ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਬਚਾਅ ਕਾਰਜ ਤੇਜ਼ ਹੋ ਗਿਆ ਹੈ। ਘੱਗਰ ਦੇ ਕਿਨਾਰਿਆਂ ਨੂੰ ਮਜ਼ਬੂਤਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Viral Video: ਅਜਗਰ ਨਾਲ ਖੇਡ ਰਿਹਾ ਸੀ ਸ਼ਖਸ...ਫਿਰ ਜੋ ਹੋਇਆ ਉਹ ਦੇਖ ਕੇ ਸਭ ਹੈਰਾਨ ਰਹਿ ਗਏ, ਵੀਡੀਓ ਵਾਇਰਲ
ਅੰਮ੍ਰਿਤਸਰ ਦੀਆਂ ਕਲੋਨੀਆਂ ਪਾਣੀ ਦੀ ਲਪੇਟ 'ਚ- ਦੂਜੇ ਪਾਸੇ ਅੰਮ੍ਰਿਤਸਰ ਦੀਆਂ ਕੁਝ ਕਲੋਨੀਆਂ ਪਾਣੀ ਦੀ ਲਪੇਟ ਵਿੱਚ ਆ ਗਈਆਂ ਹਨ। ਅੰਮ੍ਰਿਤਸਰ ਦੀ ਕੱਥੂਨੰਗਲ ਨਹਿਰ ਵਿੱਚ ਪਾੜ ਪੈਣ ਕਾਰਨ ਸ਼ਹਿਰ ਦੇ ਬਾਈਪਾਸ ਵਿੱਚੋਂ ਲੰਘਦੀ ਤੁੰਗ ਢਾਬ ਡਰੇਨ ਵਿੱਚੋਂ ਪਾਣੀ ਓਵਰਫਲੋ ਹੋ ਗਿਆ ਹੈ, ਜਿਸ ਨਾਲ ਸ਼ਹਿਰ ਦੇ ਮਜੀਠਾ ਰੋਡ ਬਾਈਪਾਸ ’ਤੇ ਸੰਧੂ ਐਨਕਲੇਵ ਸਮੇਤ ਨੇੜਲੀਆਂ ਕਲੋਨੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਪਾਣੀ ਦਾ ਪੱਧਰ ਜ਼ਿਆਦਾ ਨਹੀਂ ਹੈ, ਪਰ ਵਹਾਅ ਕਾਫ਼ੀ ਤੇਜ਼ ਹੈ।
ਇਹ ਵੀ ਪੜ੍ਹੋ: Viral Post: ਇੰਟਰਨ ਨੇ 5 ਘੰਟੇ ਕੰਮ ਕਰਨ ਬਦਲੇ ਮੰਗੀ 50 ਹਜ਼ਾਰ ਤਨਖਾਹ, ਰੱਖੀ ਅਜਿਹੀ ਮੰਗ ਕਿ ਹੈਰਾਨ ਰਹਿ ਗਿਆ ਹਰ ਕੋਈ