Punjab news: ਸੰਗਰੂਰ ਦੇ ਕੁਝ ਇਲਾਕਿਆਂ 'ਚ ਇੰਟਰਨੈਟ ਸੇਵਾਵਾਂ ਬੰਦ, ਲੋਕ ਹੋ ਰਹੇ ਪਰੇਸ਼ਾਨ, ਕਿਹਾ- ਕੰਮ 'ਤੇ ਪੈ ਰਿਹਾ ਬੂਰਾ ਅਸਰ
Sangrur news: ਸੰਗਰੂਰ ਦੇ ਖਨੌਰੀ ਬਾਰਡਰ ਦੇ ਨਾਲ ਲੱਗਦੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ, ਜਿਸ ਕਾਰਨ ਹਰ ਵਰਗ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Sangrur news: ਸੰਗਰੂਰ ਦੇ ਖਨੌਰੀ ਬਾਰਡਰ ਦੇ ਨਾਲ ਲੱਗਦੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਪਾਤੜਾ, ਖਨੌਰੀ, ਮੂਨਕ, ਲਹਿਰਾਗਾਗਾ ਵਿੱਚ ਆਈਲੈਟਸ ਸੈਂਟਰਾਂ ਵਿੱਚ ਇੰਟਰਨੈਟ ਬੰਦ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ‘ਚ ਕਾਫ਼ੀ ਦਿੱਕਤ ਹੋ ਰਹੀ ਹੈ।
ਆਈਲੈਟਸ ਕਰ ਰਹੇ ਬੱਚਿਆਂ ਨੂੰ ਹੋ ਰਹੀ ਪਰੇਸ਼ਾਨੀ
ਇਸ ਬਾਰੇ ਆਈਲੈਟਸ ਸੈਂਟਰ ਦੇ ਟੀਚਰਾਂ ਨੇ ਦੱਸਿਆ ਕਿ ਅਸੀਂ ਜ਼ਿਆਦਾਤਰ ਬੱਚਿਆਂ ਨੂੰ ਆਨਲਾਈਨ ਸਿਲੇਬਸ ਪੜ੍ਹਾਉਂਦੇ ਹਾਂ ਪਰ ਹੁਣ ਇੰਟਰਨੈਟ ਬੰਦ ਹੋਣ ਕਰਕੇ ਬਹੁਤ ਵੱਡੀ ਦਿੱਕਤ ਹੋ ਰਹੀ ਹੈ। ਹੁਣ ਸਾਡਾ ਜਿੰਨਾ ਸਿਲੇਬਸ ਆਫ਼ਲਾਈਨ ਹੈ, ਅਸੀਂ ਉਸੇ ਨਾਲ ਪੜ੍ਹਾ ਰਹੇ ਹਾਂ। ਪਰ ਕੁੱਝ ਬੱਚੇ ਜਿਹੜੇ ਘਰ ਹਨ ਜਾਂ ਫਿਰ ਦੂਰ-ਨੇੜੇ ਜਾ ਕੇ ਆਨਲਾਈਨ ਸਰਚ ਕਰਕੇ ਆਪਣੀ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Crime News: ਲੁਧਿਆਣਾ 'ਚ ਖਾਲੀ ਪਲਾਟ 'ਚੋਂ ਮਿਲੀ ਅੱਧ ਸੜੀ ਲਾਸ਼, ਜਾਣੋ ਕੀ ਹੈ ਮਾਮਲਾ
ਮਨੀ ਟਰਾਂਸਫਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਸਾਹਮਣਾ
ਇਸ ਦੇ ਨਾਲ ਹੀ ਅਸੀਂ ਜਿਹੜਾ ਡਾਟਾ ਆਨਲਾਈਨ ਸਰਚ ਕਰਦੇ ਹਾਂ, ਉਹ ਸਾਨੂੰ ਹੁਣ ਨਹੀਂ ਮਿਲ ਰਿਹਾ।13 ਫਰਵਰੀ ਤੋਂ ਲੈਕੇ ਹੁਣ ਤੱਕ ਨੈਟ ਬੰਦ ਹਨ। ਦੂਜੇ ਪਾਸੇ ਮਨੀ ਟਰਾਂਸਫਰ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਕੋਲ ਕਈ ਕੰਪਨੀਆਂ ਦਾ ਕੈਸ਼ ਆਨਲਾਈਨ ਆਉਂਦਾ ਪਰ ਇੰਟਰਨੈਟ ਨਾ ਹੋਣ ਕਰਕੇ ਸਾਨੂੰ ਪਤਾ ਨਹੀਂ ਲੱਗ ਪਾ ਰਿਹਾ ਕਿ ਕਿਸ ਦਾ ਮੈਸੇਜ ਆਇਆ, ਕਿਸ ਦਾ ਨਹੀਂ।
ਲੋਕਾਂ ਦੇ ਪੈਸੇ ਟਰਾਂਸਫ਼ਰ ਨਹੀਂ ਹੋ ਰਹੇ, ਸਾਡੇ ਕੰਮ ‘ਤੇ ਬਹੁਤ ਬੂਰਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜਾ ਕੇ ਥੋੜਾ ਬਹੁਤ ਨੈਟਵਰਕ ਆਉਂਦਾ, ਜੇਕਰ ਉਥੋਂ ਲੋਕ ਜਾ ਕੇ ਪੈਸੇ ਪਾਣ ਦੇ ਨੇ ਤਾਂ ਸਾਨੂੰ ਇੱਥੇ ਮੈਸੇਜ ਨਹੀਂ ਆਉਂਦਾ ਸਾਡੀਆਂ ਐਂਟਰੀਆਂ ਦੇ ਵਿੱਚ ਗੜਬੜੀ ਤੇ ਸਾਡੇ ਬਿਜ਼ਨਸ ਦੇ ਉੱਪਰ ਬਹੁਤ ਵੱਡਾ ਅਸਰ ਪਿਆ।
ਲੈਬ ਤੋਂ ਰਿਪੋਰਟ ਨਾ ਮਿਲਣ ਕਰਕੇ ਇਲਾਜ ਵਿੱਚ ਹੋ ਰਹੀ ਪਰੇਸ਼ਾਨੀ
ਉੱਥੇ ਹੀ ਮਰੀਜ਼ਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਮਰੀਜਾਂ ਦੇ ਖੂਨ ਦੇ ਸੈਂਪਲ ਭੇਜੇ ਗਏ ਹਨ ਅਤੇ ਉਨ੍ਹਾਂ ਦੀ ਰਿਪੋਰਟ ਚੰਡੀਗੜ੍ਹ ਜਾਂ ਦਿੱਲੀ ਤੋਂ ਆਨਲਾਈਨ ਆਉਣੀ ਹੁੰਦੀ, ਹੁਣ ਇੰਟਰਨੈੱਟ ਬੰਦ ਹੋਣ ਕਰਕੇ ਰਿਪੋਰਟ ਨਹੀਂ ਮਿਲ ਪਾ ਰਹੀ ਹੈ, ਜਿਸ ਕਰਕੇ ਕਾਫੀ ਦਿੱਕਤ ਹੋ ਰਹੀ ਹੈ। ਲੈਬ ਮਾਲਕਾਂ ਦਾ ਕਹਿਣਾ ਹੈ ਕਿ ਇੰਟਰਨੈਟ ਬੰਦ ਹੋਣ ਦੇ ਚਲਦਿਆਂ ਆਨਲਾਈਨ ਰਿਪੋਰਟਾਂ ਨਹੀਂ ਆ ਰਹੀਆਂ ਜਿਸ ਦੇ ਚਲਦੇ ਮਰੀਜ਼ ਬਹੁਤ ਪਰੇਸ਼ਾਨ ਹੋ ਰਹੇ ਹਨ।
ਉਨ੍ਹਾਂ ਦੇ ਇਲਾਜ ਵਿੱਚ ਵੀ ਦਿੱਕਤ ਹੋ ਰਹੀ ਹੈ, ਕਿਉਂਕਿ ਮੈਨੂਅਲ ਤੌਰ ‘ਤੇ ਰਿਪੋਰਟ ਆਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ। ਇੰਟਰਨੈਟ ਦੇ ਉੱਤੇ ਕੁਝ ਮਿੰਟਾਂ ਵਿੱਚ ਹੀ ਰਿਪੋਰਟ ਆ ਜਾਂਦੀ ਸੀ ਪਰ ਲੇਕਿਨ ਹੁਣ 13 ਤਰੀਕ ਤੋਂ ਨੈੱਟ ਬੰਦ ਹੋਣ ਦੇ ਚਲਦਿਆਂ ਸਾਡੇ ਕੰਮ ‘ਤੇ ਬਹੁਤ ਬੂਰਾ ਅਸਰ ਪੈ ਰਿਹਾ ਹੈ ਜਿੱਥੇ ਲੋਕਾਂ ਦਾ ਇਲਾਜ ਵੀ ਸਹੀ ਤਰੀਕੇ ਨਾਲ ਨਹੀਂ ਹੋ ਪਾ ਰਿਹਾ।
ਲੋਕਾਂ ਨੇ ਸ਼ਹਿਰਾਂ ਵਿੱਚ ਇੰਟਰਨੈਟ ਸੇਵਾ ਦੇਣ ਦੀ ਕੀਤੀ ਅਪੀਲ
ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਸ਼ਹਿਰਾਂ ਵਿੱਚ ਇੰਟਰਨੈਟ ਦੀ ਸੁਵਿਧਾ ਹੋਣੀ ਚਾਹੀਦੀ ਹੈ ਜਾਂ ਘੱਟੋ-ਘੱਟ ਜਿਹੜਾ ਵਾਇਰ ਦੇ ਨਾਲ ਚੱਲਣ ਵਾਲਾ ਇੰਟਰਨੈਟ ਹੈ, ਉਹ ਚੱਲਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਕੰਮ ਕਾਰਜ ‘ਤੇ ਅਸਰ ਨਾ ਪਵੇ।
ਇਹ ਵੀ ਪੜ੍ਹੋ: Lok Sabha Election: 'ਬੱਸ ਦੋ ਕੁ ਦਿਨ ਹੋਰ ਕੇਜਰੀਵਾਲ ਦੀ ਹੋ ਜਾਵੇਗੀ ਗ੍ਰਿਫ਼ਤਾਰੀ ? ਭਾਜਪਾ ਲੀਡਰ ਫੋਨ ਕਰਕੇ ਦੇ ਰਹੇ ਨੇ ਧਮਕੀਆਂ'