Sangrur news: ਸੰਗਰੂਰ ਦੇ ਨੇੜਲੇ ਇਲਾਕੇ 'ਚ ਨਜ਼ਰ ਆਇਆ ਚੀਤਾ, ਲੋਕਾਂ 'ਚ ਡਰ ਦਾ ਮਾਹੌਲ, ਚੀਤੇ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ
Sangrur news: ਸੰਗਰੂਰ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਪੈਂਦੇ ਛੋਟੇ ਜਿਹੇ ਜੰਗਲੀ ਇਲਾਕੇ ਵਿੱਚ ਚੀਤਾ ਨਜ਼ਰ ਆਉਣ ਦੀ ਖਬਰ ਸਾਹਮਣੇ ਆਈ ਹੈ।
Sangrur news: ਸੰਗਰੂਰ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਪੈਂਦੇ ਛੋਟੇ ਜਿਹੇ ਜੰਗਲੀ ਇਲਾਕੇ ਵਿੱਚ ਚੀਤਾ ਨਜ਼ਰ ਆਉਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਛੇਟੇ ਜਿਹੇ ਜੰਗਲੀ ਇਲਾਕੇ ਵਿੱਚ ਤੇਂਦੂਆ ਵੇਖਿਆ ਗਿਆ ਹੈ ਜਿਸ ਕਰਕੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਲੋਕ ਆਪਣੇ ਹੱਥਾਂ ਵਿੱਚ ਡੰਡੇ ਲੈ ਕੇ ਚੀਤੇ ‘ਤੇ ਨਜ਼ਰ ਰੱਖ ਰਹੇ ਹਨ।
ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਦੋ-ਤਿੰਨ ਦਿਨਾਂ ਤੋਂ ਚੀਤੇ ਨੂੰ ਦੇਖ ਰਹੇ ਸੀ ਪਰ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਚੀਤਾ ਹੀ ਹੈ, ਪਰ ਜਦੋਂ ਇਸ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਤਾਂ ਇਸ ਤੋਂ ਬਾਅਦ ਇਹ ਪਿੰਜਰਾ ਉੱਥੇ ਲਗਾਇਆ ਗਿਆ। ਸੀਸੀਟੀਵੀ ਕੈਮਰੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਚੀਤਾ ਹੈ। ਵੀਡੀਓ ਵਿੱਚ ਪਿੰਡ ਵੱਛਾ ਅੱਗੇ-ਅੱਗੇ ਜਾ ਰਿਹਾ ਹੈ ਅਤੇ ਉਸ ਦੇ ਪਿੱਛੇ ਇੱਕ ਚੀਤਾ ਨਜ਼ਰ ਆ ਰਿਹਾ ਹੈ। ਇਹ ਤਸਵੀਰ ਸੰਗਰੂਰ ਤੋਂ ਥੋੜ੍ਹੀ ਦੂਰ ਸਥਿਤ ਤੇਲ ਡਿਪੂ ਦੀ ਕੰਧ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ।
ਜਿਸ ਥਾਂ 'ਤੇ ਪਿੰਜਰਾ ਲਾਇਆ ਗਿਆ ਹੈ ਉੱਥੇ ਤਾਇਨਾਤ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੀਤੇ ਨੂੰ ਫੜਨ ਲਈ ਇੱਕ ਪਿੰਜਰਾ ਲਗਾਇਆ ਗਿਆ ਹੈ ਜਿਸ ਵਿੱਚ ਚਾਰੇ ਦੇ ਤੌਰ ‘ਤੇ ਇੱਕ ਬੱਕਰੀ ਨੂੰ ਰੱਖਿਆ ਗਿਆ ਹੈ, ਤਾਂ ਕਿ ਚੀਤਾ ਉਸ ਦੀ ਆਵਾਜ਼ ਸੁਣ ਕੇ ਪਿੰਜਰੇ ਵਿੱਚ ਆ ਜਾਵੇ। ਜੇਕਰ ਅੱਜ ਰਾਤ ਤੱਕ ਚੀਤਾ ਪਿੰਜਰੇ ਵਿੱਚ ਕੈਦ ਨਹੀਂ ਹੁੰਦਾ ਤਾਂ ਭਲਕੇ ਚੰਡੀਗੜ੍ਹ ਤੋਂ ਜੰਗਲਾਤ ਵਿਭਾਗ ਦੀ ਟੀਮ ਇੱਥੇ ਆ ਕੇ ਲੱਭੇਗੀ।
ਇਸ ਤੋਂ ਇਲਾਵਾ ਜਿੱਥੇ ਚੀਤੇ ਨੂੰ ਦੇਖਿਆ ਗਿਆ ਹੈ, ਉੱਥੇ ਇੱਕ ਡੇਰਾ ਹੈ ਜਿਸ ਦੇ ਪੂਜਾਰੀ ਦਾ ਬਲਵਿੰਦਰ ਦਾਸ ਦਾ ਕਹਿਣਾ ਹੈ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਚੀਤੇ ਨੂੰ ਦੇਖ ਰਿਹਾ ਹਾਂ ਪਰ ਅੱਜ ਜਦੋਂ ਇਸ ਦੀ ਤਸਵੀਰ ਸੀ.ਸੀ.ਟੀ.ਵੀ ਕੈਮਰੇ ਵਿੱਚ ਸਾਫ ਹੋ ਗਈ, ਉਸ ਤੋਂ ਬਾਅਦ ਇੱਥੇ ਅਧਿਕਾਰੀ ਆਏ ਹਨ। ਅਸੀਂ ਕਈ ਦਿਨਾਂ ਤੋਂ ਹੱਥਾਂ ਵਿੱਚ ਡੰਡੇ ਲੈ ਕੇ ਆਪਣਾ ਬਚਾਅ ਕਰ ਰਹੇ ਹਾਂ, ਕਿਉਂਕਿ ਇੱਥੇ ਪਿੰਡ ਦੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਸਾਨੂੰ ਡਰ ਹੈ ਕਿ ਕਿਤੇ ਚੀਤਾ ਉਨ੍ਹਾਂ ਦੇ ਉੱਤੇ ਹਮਲਾ ਨਾ ਕਰ ਦੇਵੇ।
ਇਹ ਵੀ ਪੜ੍ਹੋ: Aam Aadmi Party: ਆਪ ਦਾ ਵੱਡਾ ਇਲਜ਼ਾਮ, ਜਦੋਂ ਫ਼ੌਜ ਦੇ ਜਵਾਨ ਸ਼ਹੀਦ ਹੋ ਰਹੇ ਸੀ ਤਾਂ ਦਿੱਲੀ 'ਚ ਜਸ਼ਨ ਮਨਾ ਰਹੇ ਸੀ PM ਮੋਦੀ