Sangrur News: ਮਾਤਾ ਵੈਸ਼ਨੋ ਦੇਵੀ ਯਾਤਰਾ ਤੋਂ ਪਰਤਦਿਆਂ ਹੀ ਲੱਗਾ ਝਟਕਾ! ਪਿੱਛੋਂ ਚੋਰਾ ਨੇ ਕੀਤਾ ਘਰ ਦਾ ਸਫਾਇਆ, 10 ਲੱਖ ਦਾ ਸਾਮਾਨ ਲੈ ਕੇ ਫਰਾਰ
ਸੰਗਰੂਰ ਦੇ ਕਸਬਾ ਲਹਿਰਾ ਦੇ ਵਾਰਡ ਨੰਬਰ ਇੱਕ ਵਿੱਚ ਨੈਸ਼ਨਲ ਪਬਲਿਕ ਸਕੂਲ ਦੀ ਪੁਰਾਣੀ ਬਿਲਡਿੰਗ ਨੇੜੇ ਚੋਰਾਂ ਵੱਲੋਂ ਕੋਠੀ ਦਾ ਦਰਵਾਜ਼ਾ ਤੋੜ ਕੇ ਉਸ ਅੰਦਰੋਂ ਸੋਨਾ, ਚਾਂਦੀ, ਨਗਦੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਜਾਣ ਦੀ ਖਬਰ ਮਿਲੀ ਹੈ।
ਅਨਿਲ ਜੈਨ ਦੀ ਰਿਪੋਰਟ
Sangrur News: ਜ਼ਿਲ੍ਹਾ ਸੰਗਰੂਰ ਦੇ ਕਸਬਾ ਲਹਿਰਾ ਦੇ ਵਾਰਡ ਨੰਬਰ ਇੱਕ ਵਿੱਚ ਨੈਸ਼ਨਲ ਪਬਲਿਕ ਸਕੂਲ ਦੀ ਪੁਰਾਣੀ ਬਿਲਡਿੰਗ ਨੇੜੇ ਚੋਰਾਂ ਵੱਲੋਂ ਕੋਠੀ ਦਾ ਦਰਵਾਜ਼ਾ ਤੋੜ ਕੇ ਉਸ ਅੰਦਰੋਂ ਸੋਨਾ, ਚਾਂਦੀ, ਨਗਦੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਜਾਣ ਦੀ ਖਬਰ ਮਿਲੀ ਹੈ।
ਹਾਸਲ ਜਾਣਕਾਰੀ ਅਨੁਸਾਰ ਛੁੱਟੀਆਂ ਕਾਰਨ ਆਪਣੇ ਬੱਚਿਆਂ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤੇ ਅੰਮ੍ਰਿਤਪਾਲ ਪੁੱਤਰ ਮਲਤਾਨੀ ਮੱਲ ਮਾਨਾ ਜਦੋਂ ਆਪਣੇ ਘਰ ਆਏ ਤਾਂ ਉਨ੍ਹਾਂ ਦੇਖਿਆ ਕਿ ਕੋਠੀ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੋਰ 10 ਲੱਖ ਤੋਂ ਵੱਧ ਦਾ ਸਾਮਾਨ ਚੋਰੀ ਕਰਕੇ ਲੈ ਗਏ ਸਨ।
ਅੰਮ੍ਰਿਤਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ 14 ਜੂਨ ਨੂੰ ਲਹਿਰਾਗਾਗਾ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਮਗਰੋਂ ਜਦੋਂ ਦੇਰ ਸ਼ਾਮ ਆਪਣੇ ਘਰ ਪਰਤੇ ਤਾਂ ਦੇਖਿਆ ਤਾਂ ਚੋਰ ਖਿੜਕੀ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਦੀ ਕੋਠੀ ਵਿਚ ਦਾਖਲ ਹੋ ਗਏ ਤੇ ਕੋਠੀ ਵਿਚੋਂ ਕਰੀਬ 10 ਤੋਲੇ ਸੋਨਾ, ਚਾਂਦੀ ਦੇ ਬਰਤਨ, ਡੇਢ ਲੱਖ ਰੁਪਏ ਨਗਦ ਤੇ ਦੋ ਐਲ.ਸੀ.ਡੀ ਚੋਰੀ ਕਰਕੇ ਲੈ ਗਏ ਸਨ।
ਇਹ ਵੀ ਪੜ੍ਹੋ: Ludhiana News: ਸ਼ਾਤਿਰ ਤੋਂ ਸ਼ਾਤਿਰ ਮੁਲਜ਼ਮ ਵੀ ਕਰ ਹੀ ਜਾਂਦਾ ਗਲਤੀ! ਆਖਰ ਆਪਣੇ ਹੀ ਜਾਲ 'ਚ ਇੰਝ ਫਸ ਗਈ ਮੋਨਾ
ਇਸ ਘਟਨਾ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦਾ ਬਹੁਤ ਹੀ ਬੁਰਾ ਹਾਲ ਸੀ। ਇਸ ਘਟਨਾ ਵਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਆਸ-ਪਾਸ ਦੇ ਘਰਾਂ ਜਾਂ ਹੋਰ ਥਾਵਾਂ ਉੱਪਰ ਲੱਗੇ ਸੀ.ਸੀ.ਟੀ.ਵੀ ਦੀ ਫੁਟੇਜ਼ ਚੈੱਕ ਕਰਨਗੇ ਤਾਂ ਜੋ ਚੋਰਾਂ ਦਾ ਪਤਾ ਲਗਾਇਆ ਜਾ ਸਕੇ।
ਇਸੇ ਹਫਤੇ ਇਸ ਤੋਂ ਪਹਿਲਾਂ ਚੋਰਾਂ ਨੇ ਵਾਰਡ ਨੰਬਰ 5 ਵਿੱਚ ਸਭ ਤੋਂ ਸੁਰੱਖਿਅਤ ਥਾਂ ਮੰਨੀ ਜਾਂਦੀ ਹੰਸ ਰਾਜ ਹਰਿਆਊ ਵਾਲਿਆਂ ਦੇ ਘਰ ਵੀ ਚੋਰਾਂ ਨੇ ਘਰ ਦੇ ਦਰਵਾਜ਼ੇ ਤੋੜ ਕੇ ਸਾਮਾਨ ਚੋਰੀ ਕਰ ਲਿਆ ਸੀ ਪਰ ਅੰਮ੍ਰਿਤਪਾਲ ਦੇ ਘਰ ਹੋਈ ਚੋਰੀ ਵੱਡੀ ਚੋਰੀ ਮੰਨੀ ਜਾ ਰਹੀ ਹੈ। ਸ਼ਹਿਰ ਅੰਦਰ ਵਾਪਰ ਰਹੀਆਂ ਚੋਰੀ ਤੇ ਠੱਗਾਂ ਦੀਆਂ ਘਟਨਾਵਾਂ ਨੂੰ ਲੈ ਕੇ ਲੋਕ ਸਹਿਮੇ ਹੋਏ ਹਨ।
ਇਹ ਵੀ ਪੜ੍ਹੋ: ਸਰਕਾਰੀ ਦਾਅਵਿਆਂ ਤੋਂ ਅੱਕ ਨਸ਼ਿਆਂ ਖਿਲਾਫ ਖੁਦ ਹੀ ਡਟਣ ਲੱਗੇ ਪਿੰਡਾਂ ਦੇ ਲੋਕ, ਸਮਾਜਿਕ ਬਾਈਕਾਟ ਦਾ ਐਲਾਨ