Sangrur News: ਸੰਗਰੂਰ ਦੇ ਪਿੰਡ ਸ਼ੇਰੋ 'ਚ ਨਵ ਵਿਆਹੁਤਾ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ ਖ਼ਿਲਾਫ਼ ਮੁਕੱਦਮਾ ਦਰਜ
Sangrur News: ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋ ਵਿਖੇ ਨਵ ਵਿਆਹੁਤਾ ਵੱਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਛਾਣ ਸੰਦੀਪ ਕੌਰ ਵਾਸੀ ਪਿੰਡ ਰਟੋਲਾ ਵਜੋਂ ਹੋਈ ਹੈ, ਜਿਸ ਦਾ ਪਿਛਲੇ ਸਾਲ 29 ਨਵੰਬਰ ਨੂੰ ਦਿਲਪ੍ਰੀਤ ਸਿੰਘ ਪੁੱਤਰ ਹਰੀ ਸਿੰਘ
Sangrur News: ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋ ਵਿਖੇ ਨਵ ਵਿਆਹੁਤਾ ਵੱਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਛਾਣ ਸੰਦੀਪ ਕੌਰ ਵਾਸੀ ਪਿੰਡ ਰਟੋਲਾ ਵਜੋਂ ਹੋਈ ਹੈ, ਜਿਸ ਦਾ ਪਿਛਲੇ ਸਾਲ 29 ਨਵੰਬਰ ਨੂੰ ਦਿਲਪ੍ਰੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਸ਼ੇਰੋਂ ਨਾਲ ਵਿਆਹ ਹੋਇਆ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿਚ ਮ੍ਰਿਤਕਾ ਦੇ ਸਹੁਰੇ ਪਰਿਵਾਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਮ੍ਰਿਤਕਾ ਦੇ ਭਰਾ ਸੁਖਚੈਨ ਸਿੰਘ ਵਾਸੀ ਪਿੰਡ ਰਟੋਲਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਭੈਣ ਸੰਦੀਪ ਕੌਰ ਦਾ ਪਿਛਲੇ ਸਾਲ ਦਿਲਪ੍ਰੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਸ਼ੇਰੋਂ ਨਾਲ ਵਿਆਹ ਹੋਇਆ ਸੀ ਅਤੇ ਵਿਆਹ ’ਤੇ ਕਰੀਬ 60 ਲੱਖ ਰੁਪਏ ਖ਼ਰਚ ਕੀਤੇ ਗਏ ਸਨ। ਉਸ ਨੇ ਕਿਹਾ ਕਿ ਮੇਰੀ ਭੈਣ ਦੇ ਦੱਸਣ ਅਨੁਸਾਰ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਦਹੇਜ ਅਤੇ ਕੰਮ ਦੇ ਨਾਂ ’ਤੇ ਤਾਹਨੇ ਮਿਹਣੇ ਮਾਰ ਕੇ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਜਿਸ ਕਰਕੇ ਬੀਤੀ ਰਾਤ ਸੰਦੀਪ ਕੌਰ ਨੇ ਅਜਿਹਾ ਕਦਮ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵਿਚੋਲੇ ਕਮਲਜੀਤ ਸਿੰਘ ਪਿੰਡ ਰਟੌਲਾਂ ਦਾ ਫੋਨ ਆਇਆ ਕਿ ਸੰਦੀਪ ਕੌਰ ਦੀ ਮੌਤ ਹੋ ਗਈ ਹੋ ਅਤੇ ਸੁਨਾਮ ਦੇ ਇਕ ਨਿੱਜੀ ਹਸਪਤਾਲ ’ਚ ਆ ਜਾਓ। ਸੁਨਾਮ ਆਉਣ ’ਤੇ ਸੰਦੀਪ ਕੌਰ ਦੇ ਸਹੁਰਾ ਪਰਿਵਾਰ ਨੇ ਕਿਹਾ ਕਿ ਉਹ ਸੰਗਰੂਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਹੈ। ਸੰਗਰੂਰ ਹਸਪਤਾਲ ਤੋਂ ਪਤਾ ਲੱਗਿਆ ਕਿ ਸੰਦੀਪ ਕੌਰ ਦੀ ਮੌਤ ਹੋ ਚੁੱਕੀ ਹੈ। ਸ਼ੇਰੋਂ ਆਉਣ ’ਤੇ ਦੇਖਿਆ ਕਿ ਸੰਦੀਪ ਕੌਰ ਦਾ ਸਾਰਾ ਹੀ ਸਹੁਰਾ ਪਰਿਵਾਰ ਘਰੋਂ ਫ਼ਰਾਰ ਸੀ ਅਤੇ ਸੰਦੀਪ ਕੌਰ ਦੀ ਮ੍ਰਿਤਕ ਦੇਹ ਇਕ ਸਕਾਰਪੀਓ ਗੱਡੀ ’ਚ ਪਈ ਸੀ।
ਉਨ੍ਹਾਂ ਕਿਹਾ ਕਿ ਮੇਰੀ ਭੈਣ ਸੰਦੀਪ ਕੌਰ ਨੇ ਸਹੁਰਾ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ ਹੈ। ਪੁਲਿਸ ਵਲੋਂ ਇਸ ਮਾਮਲੇ ’ਚ ਮ੍ਰਿਤਕਾ ਦੇ ਪਤੀ ਦਿਲਪ੍ਰੀਤ ਸਿੰਘ, ਸੱਸ ਸੁਪਿੰਦਰ ਕੌਰ, ਦਾਦੀ ਸੱਸ ਗੁਰਸੇਵ ਕੌਰ , ਸੁਖਜੀਤ ਕੌਰ ਚਾਚੀ ਸੱਸ ਸਤਿੰਦਰਪਾਲ ਸਿੰਘ ਵਾਸੀ ਸ਼ੇਰ, ਜਸਵਿੰਦਰ ਕੌਰ ਵਾਸੀ ਫਾਜਲੀ ਕੰਠ ਤੇ ਕਰਮਜੀਤ ਕੌਰ ਪਿੰਡ ਚੀਮਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।