Sangrur news: ਪੀਜੀਆਈ ਘਾਵਦਾ ਸੈਟੇਲਾਈਟ ਸੈਂਟਰ ਸੰਗਰੂਰ ਨੇ ਲੰਮੇਂ ਸਮੇਂ ਤੋਂ ਠੇਕੇ ਦੇ ਆਧਾਰ ‘ਤੇ ਕੰਮ ਕਰ ਰਹੇ ਨਰਸਿੰਗ ਸਟਾਫ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿੱਖਾ ਦਿੱਤਾ ਹੈ। ਉਨ੍ਹਾਂ ਦੀ ਥਾਂ ਨਵੇਂ ਰੈਗੂਲੇਟਰ ਸਟਾਫ ਨੂੰ ਭਰਤੀ ਕੀਤੀ ਹੈ। ਇਸ ਦੇ ਰੋਸ ਵਜੋਂ ਬੇਰੁਜ਼ਗਾਰ ਨਰਸਿੰਗ ਸਟਾਫ਼ ਨੇ ਪੀਜੀਆਈ ਪ੍ਰਬੰਧਕਾਂ ਖ਼ਿਲਾਫ਼ ਪੀਜੀਆਈ ਦੇ ਗੇਟ ਬਾਹਰ ਧਰਨਾ ਲਾ ਲਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੰਮੇਂ ਸਮੇਂ ਤੋਂ ਕੰਮ ਕਰ ਰਹੇ ਸਨ ਤੇ ਅਚਾਨਕ ਸਾਨੂੰ ਕਹਿ ਦਿੱਤਾ ਕਿ ਘਰ ਜਾਓ। ਸਾਡੇ ਭਵਿੱਖ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਸਟਾਫ ਨੇ ਕਿਹਾ ਕਿ ਸਾਨੂੰ ਕੱਢ ਕੇ ਇੱਥੇ ਰਾਜਸਥਾਨ ਤੇ ਹਰਿਆਣਾ ਦਾ ਰੈਗੂਲੇਟਰ ਸਟਾਫ ਰੱਖ ਲਿਆ ਹੈ।
ਪਹਿਲਾਂ ਸਾਨੂੰ ਚੰਡੀਗੜ੍ਹ ਡੀਸੀ ਰੇਟ 'ਤੇ ਤਨਖਾਹ ਮਿਲਦੀ ਸੀ ਅਤੇ ਫਿਰ ਪੰਜਾਬ ਦੇ ਡੀਸੀ ਰੇਟ 'ਤੇ ਸਾਡੀ ਤਨਖਾਹ ਹੋਰ ਘੱਟ ਕਰ ਦਿੱਤੀ ਗਈ ਅਤੇ ਹੁਣ ਸਾਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਨੌਕਰੀ ਸਾਨੂੰ ਵਾਪਿਸ ਨਹੀਂ ਕੀਤੀ ਜਾਵੇਗੀ, ਉਦੋਂ ਤੱਕ ਅਸੀਂ ਲਗਾਤਾਰ ਮੈਨੇਜਮੈਂਟ ਦੇ ਖਿਲਾਫ ਪ੍ਰਦਰਸ਼ਨ ਕਰਦੇ ਰਹਾਂਗੇ।
ਇਹ ਵੀ ਪੜ੍ਹੋ: Patiala news: ਪਾਕਿਸਤਾਨੀ ਜਾਸੂਸ ਅਮਰੀਕ ਸਿੰਘ ਨੂੰ ਅਦਾਲਤ 'ਚ ਕੀਤਾ ਪੇਸ਼, ਪੁਲਿਸ ਨੇ 2 ਦਿਨ ਦਾ ਰਿਮਾਂਡ ਕੀਤਾ ਹਾਸਲ
ਉੱਥੇ ਹੀ ਪੀਜੀਆਈ ਮੈਨੇਜਮੈਂਟ ਕੈਮਰੇ ਦੇ ਅੱਗੇ ਬੋਲਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਨਰਸਿੰਗ ਸਟਾਫ਼ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਠੇਕੇ ’ਤੇ ਕੰਮ ਕਰ ਰਿਹਾ ਸੀ ਅਤੇ ਇਨ੍ਹਾਂ ਦਾ ਕਾਨਟਰੈਕਟ ਪੂਰਾ ਹੋ ਚੁੱਕਿਆ ਹੈ।
ਹੁਣ ਪੀਜੀਆਈ ਨੇ ਰੈਗੂਲਰ ਸਟਾਫ਼ ਰੱਖ ਲਿਆ ਹੈ ਪਰ ਫਿਰ ਵੀ ਅਸੀਂ ਇਨ੍ਹਾਂ ਨੂੰ ਹਫਤੇ ਦੋ ਹਫ਼ਤੇ ਦਾ ਐਕਸਟੈਂਸ਼ਨ ਪੀਰੀਅਡ ਦੇ ਦਿੰਦੇ ਹਾਂ, ਜਿਸ ਦੌਰਾਨ ਉਹ ਕਿਤੇ ਹੋਰ ਨੌਕਰੀ ਲੱਭ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।