(Source: ECI/ABP News/ABP Majha)
Sangrur News: ਛੋਲੇ-ਭਟੂਰਿਆਂ ਦੇ ਵਧਾਏ ਪੈਸੇ ਤਾਂ ਡੀਸੀ ਕੋਲ ਕਰ ਦਿੱਤੀ ਸ਼ਿਕਾਇਤ, ਕਿਹਾ- ਪਹਿਲਾਂ 20 ਅਤੇ ਹੁਣ ਲੈਂਦਾ 40 ਰੁਪਏ
Sangrur News: ਸੰਗਰੂਰ ਵਿੱਚ ਇੱਕ ਵਿਅਕਤੀ ਵਲੋਂ ਛੋਲੇ-ਭਟੂਰੇ ਦਾ ਰੇਟ ਵਧਾਉਣ ਦੀ ਗੱਲ ਨੂੰ ਲੈਕੇ ਸ਼ਿਕਾਇਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Sangrur News: ਸੰਗਰੂਰ ਵਿੱਚ ਇੱਕ ਵਿਅਕਤੀ ਵਲੋਂ ਛੋਲੇ-ਭਟੂਰੇ ਦਾ ਰੇਟ ਵਧਾਉਣ ਦੀ ਗੱਲ ਨੂੰ ਲੈਕੇ ਸ਼ਿਕਾਇਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਪਹਿਲਾਂ 20 ਰੁਪਏ ਦੀ ਪਲੇਟ ਮਿਲਦੀ ਸੀ, ਹੁਣ ਉਸ ਨੇ ਰੇਟ ਵਧਾ ਕੇ 30 ਰੁਪਏ ਕਰ ਦਿੱਤਾ ਹੈ ਅਤੇ ਫਿਰ 40 ਰੁਪਏ ਕਰ ਦਿੱਤਾ ਹੈ। ਵਿਅਕਤੀ ਨੇ ਓਵਰਚਾਰਜਿੰਗ ਦਾ ਦੋਸ਼ ਲਾਉਂਦਿਆਂ ਹੋਇਆਂ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ 2 ਹਫਤਿਆਂ ਤੱਕ ਡੀਸੀ ਨੂੰ ਇਸ ਗੱਲ ਦੀ ਜਾਂਚ ਕਰਨ ਦੇ ਲਈ ਕਿਹਾ ਹੈ।
ਵਿਅਕਤੀ ਦਾ ਕਹਿਣਾ ਹੈ ਕਿ 16 ਤਰੀਕ ਨੂੰ ਉਸ ਕੰਮ 'ਤੇ ਗਿਆ ਸੀ ਅਤੇ ਅਚਾਨਕ ਗਰਮੀ ਕਰਕੇ ਉਸ ਦੀ ਦਾਲ ਖਰਾਬ ਹੋ ਗਈ। ਇਸ ਕਰਕੇ ਉਹ ਸੰਗਰੂਰ ਦੇ ਕੋਲਾ ਪਾਰਕ ਦੇ ਪਿੱਛੇ ਸਥਿਤ ਛੋਲੇ-ਭਟੂਰੇ ਦੀ ਦੁਕਾਨ 'ਤੇ ਗਿਆ, ਜਿਸ ਤੋਂ ਬਾਅਦ ਭਟੂਰੇ ਵਾਲੇ ਨੇ ਉਸ ਕੋਲੋਂ 40 ਰੁਪਏ ਮੰਗ ਲਏ। ਇਸ ਤੋਂ ਬਾਅਦ ਉਸ ਨੇ ਇਸ ਚੀਜ਼ ਦੀ ਡੀਸੀ ਕੋਲ ਸ਼ਿਕਾਇਤ ਕਰ ਦਿੱਤੀ।
ਉੱਥੇ ਹੀ ਐਸਡੀਐਮ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਭਟੂਰੇ ਵਾਲੇ ਦੇ ਦੁਕਾਨਦਾਰ ਖ਼ਿਲਾਫ਼ ਡੀਸੀ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੂੰ ਡੀ.ਸੀ.ਸਾਹਿਬ ਨੇ ਮਾਰਕ ਕਰ ਕੇ ਉਨ੍ਹਾਂ ਕੋਲ ਪਹੁੰਚਾਇਆ ਹੈ। ਵਿਅਕਤੀ ਨੇ ਦੋਸ਼ ਲਾਇਆ ਕਿ ਭਟੂਰੇ ਵਾਲੇ ਨੇ ਉਸ ਕੋਲੋਂ ਵੱਧ ਪੈਸੇ ਲਏ ਹਨ, ਜਿਸ ਦੀ ਉਹ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: Ludhiana News: ਸੰਤੁਲਨ ਵਿਗੜਨ ਕਰਕੇ ਨਹਿਰ 'ਚ ਡਿੱਗੀ ਕਾਰ, ਹਸਪਤਾਲ ਤੋਂ ਆ ਰਿਹਾ ਸੀ ਪਰਿਵਾਰ
ਸ਼ਿਕਾਇਤ ਛੋਟੀ ਹੋਵੇ ਜਾਂ ਵੱਡੀ, ਹਰ ਕੋਈ ਸਰਕਾਰ ਤੋਂ ਉਮੀਦਾਂ ਨਾਲ ਸ਼ਿਕਾਇਤ ਲੈ ਕੇ ਆਉਂਦਾ ਹੈ। ਇਹ ਇੱਕ ਅਨੋਖੀ ਸ਼ਿਕਾਇਤ ਹੈ। ਅਸੀਂ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਵਿਅਕਤੀ ਪ੍ਰਸ਼ਾਸਨ ਕੋਲ ਇਸ ਉਮੀਦ ਨਾਲ ਆਇਆ ਹੈ ਕਿ ਉਸ ਦੀ ਸੁਣਵਾਈ ਹੋਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।